Monday, April 22, 2024
No menu items!
HomePunjabਮਹਾਸ਼ਿਵਰਾਤਰੀ ਦੇ ਸਬੰਧ ਵਿੱਚ ਡੱਲਾ ਬਲੀਮ ਵਿਖੇ ਵਿਸ਼ਾਲ ਜਗਰਾਤਾ ਅਤੇ ਭੰਡਾਰਾ ਕਰਵਾਇਆ...

ਮਹਾਸ਼ਿਵਰਾਤਰੀ ਦੇ ਸਬੰਧ ਵਿੱਚ ਡੱਲਾ ਬਲੀਮ ਵਿਖੇ ਵਿਸ਼ਾਲ ਜਗਰਾਤਾ ਅਤੇ ਭੰਡਾਰਾ ਕਰਵਾਇਆ ਗਿਆ

 

ਪੰਜਾਬ ਨੈੱਟਵਰਕ, ਪਠਾਨਕੋਟ

ਸ਼ਿਵ ਸ਼ਕਤੀ ਕਲੱਬ ਡੱਲਾ ਬਲੀਮ ਵੱਲੋਂ ਪਿੰਡ ਡੱਲਾ ਬਲੀਮ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰਧਾਨ ਮੋਹਨ ਲਾਲ ਦੀ ਅਗਵਾਈ ਹੇਠ ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਵਿਸ਼ਾਲ ਜਗਰਾਤਾ ਕਰਵਾਇਆ ਗਿਆ। ਇਸ ਦੌਰਾਨ ਕਲੱਬ ਪ੍ਰਧਾਨ ਮੋਹਨ ਲਾਲ ਅਤੇ ਮੈਂਬਰਾਂ ਰਾਜੇਸ਼ ਕੁਮਾਰ ਸੇਠੀ, ਜੋਗਿੰਦਰ ਪਾਲ ਲੰਬੜਦਾਰ ਨੇ ਦੱਸਿਆ ਕਿ ਪੂਰੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਤੋਂ ਬਾਅਦ ਜੋਗਿੰਦਰ ਪਾਲ ਐਂਡ ਪਾਰਟੀ ਨੇ ਗਣੇਸ਼ ਵੰਦਨਾ ਨਾਲ ਜਾਗਰਣ ਦੀ ਸ਼ੁਰੂਆਤ ਕੀਤੀ। ਉਪਰੰਤ ‘ਭੋਲੇ ਨਾਥ ਦੀ ਸ਼ਾਦੀ ਹਮ ਤੋ ਨਾਚੇਂਗੇ….’ ਅਤੇ ‘ਭੋਲੇ ਦੀ ਬਰਾਤ ਚਲੀ….’ ‘ਤੇ ਭਜਨ ‘ਤੇ ਪਿੰਡ ਵਾਸੀਆਂ ਨੇ ਖੂਬ ਭੰਗੜਾ ਪਾਇਆ।

ਇਸ ਦੇ ਨਾਲ ਹੀ ਭਗਵਾਨ ਭੋਲੇ ਨਾਥ, ਮਾਤਾ ਰਾਣੀ, ਬਾਬਾ ਬਾਲਕ ਨਾਥ ਅਤੇ ਹੋਰ ਦੇਵੀ ਦੇਵਤਿਆਂ ਦੀਆਂ ਮਹਿਮਾ ਕਰਦੇ ਹੋਏ ਵੱਖ-ਵੱਖ ਸੁੰਦਰ ਝਾਕੀਆਂ ਵੀ ਪੇਸ਼ ਕੀਤੀਆਂ। ਅੰਤ ਵਿੱਚ ਕਲੱਬ ਮੈਂਬਰਾਂ ਅਤੇ ਸੇਵਾਦਾਰਾਂ ਵੱਲੋਂ ਸੂਫੀ ਗਾਇਕ ਜੋਗਿੰਦਰ ਪਾਲ ਐਂਡ ਪਾਰਟੀ ਨੂੰ ਸਨਮਾਨਿਤ ਕੀਤਾ ਗਿਆ। ਸੰਗਤਾਂ ਲਈ ਚਾਹ, ਪਕੌੜੇ ਅਤੇ ਭੰਡਾਰਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਰਾਜੇਸ਼ ਕੁਮਾਰ, ਚੰਦਨ, ਜੋਗਿੰਦਰ ਪਾਲ ਲੰਬੜਦਾਰ, ਸਰਵਣ, ਸਾਜਨ, ਰਮੇਸ਼ ਚੰਦ, ਰੌਸ਼ਨ ਲਾਲ, ਲਵਲੀ, ਆਕਾਸ਼ਦੀਪ, ਅਰਜਨ, ਕਰਨ, ਰਘਬੀਰ ਚੰਦ, ਸੂਰਜ ਆਦਿ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments