Saturday, April 13, 2024
No menu items!
HomeEducationTrouble for Teachers: ਪੰਜਾਬ ਦੇ ਸਕੂਲਾਂ 'ਚ ਕਿੰਨੂਆਂ ਦੀ ਮਿਠਾਸ, ਸਕੂਲੀ ਸਿੱਖਿਆ...

Trouble for Teachers: ਪੰਜਾਬ ਦੇ ਸਕੂਲਾਂ ‘ਚ ਕਿੰਨੂਆਂ ਦੀ ਮਿਠਾਸ, ਸਕੂਲੀ ਸਿੱਖਿਆ ਲਈ ਬਣੀ ਖਟਾਸ- ਅਧਿਆਪਕਾਂ ਲਈ ਨਵੀਂ ਮੁਸੀਬਤ

 

Trouble for Teachers: ਕਣਕ ਚਾਵਲ ਦੀ ਤਰ੍ਹਾਂ ਸਕੂਲਾਂ ਵਿੱਚ ਫਲ ਪਹੁੰਚਦੇ ਕਰੇ ਵਿਭਾਗ : ਡੀ.ਟੀ.ਐਫ

ਪੰਜਾਬ ਨੈੱਟਵਰਕ, ਸੰਗਰੂਰ

Trouble for Teachers: ਸਿੱਖਿਆ ਵਿਭਾਗ ਦਾ ਆਲਮ ਹੀ ਨਿਰਾਲਾ ਹੈ ਪਹਿਲਾਂ ਤਾਂ ਸਕੂਲ ਮੁਖੀ ਅਤੇ ਅਧਿਆਪਕ ਹਫਤੇ ਵਿਚ ਇਕ ਦਿਨ ਪੂਰੀਆਂ ਬਣਾਉਣ ਲਈ ਰੁੱਝੇ ਰਹਿੰਦੇ ਹਨ। ਹੁਣ ਮੌਸਮੀ ਫਲਾਂ ਸਬੰਧੀ ਨਵੇਂ ਹੁਕਮ ਵੀ ਸਕੂਲੀ ਸਿੱਖਿਆ ਦੇ ਵਿਰੋਧ ਵਿੱਚ ਭੁਗਤ ਰਹੇ ਹਨ।

ਇਹ ਵੀ ਪੜ੍ਹੋ- Holiday Alert: ਪੰਜਾਬ ਦੇ ਇਸ ਜ਼ਿਲ੍ਹੇ ਦੇ ਸਾਰੇ ਸਕੂਲਾਂ-ਕਾਲਜਾਂ ‘ਚ 23 ਫਰਵਰੀ ਦੀ ਛੁੱਟੀ ਦਾ ਐਲਾਨ, DC ਵਲੋਂ ਹੁਕਮ ਜਾਰੀ

ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੋ ਰਾਹੀਂ ਸਕੂਲਾਂ ਵਿੱਚ ਬੱਚਿਆਂ ਲਈ ਹਫਤੇ ਵਿਚ ਇਕ ਦਿਨ ਕਿੰਨੂ ਦਿੱਤੇ ਜਾਣੇ ਹਨ। ਇੰਨਾ ਕਿੰਨੂਆਂ ਦੀ ਸਪਲਾਈ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੇ ਦਫਤਰਾਂ ਰਾਹੀਂ ਕੀਤੀ ਜਾਣੀ ਹੈ। ਅਧਿਆਪਕ ਇੱਕ ਦਿਨ ਪਹਿਲਾਂ ਜਾ ਕੇ ਦਫ਼ਤਰੋਂ ਕਿੰਨੂ ਪ੍ਰਾਪਤ ਕਰਨਗੇ ਅਤੇ ਅਗਲੇ ਦਿਨ ਬੱਚਿਆਂ ਨੂੰ ਵੰਡਣਗੇ।

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਸਰਕਾਰ ਦੇ ਇਸ ਹੁਕਮ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਬਿਨਾਂ ਸੋਚੇ ਸਮਝੇ ਸਿੱਖਿਆ ਅਤੇ ਅਧਿਆਪਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਮੌਸਮੀ ਫਲ ਦੇਣਾ ਹੈ ਤਾਂ ਇਸ ਦੀ ਸਪਲਾਈ ਵੀ ਸਕੂਲਾਂ ਵਿੱਚ ਯਕੀਨੀ ਬਣਾ ਲਈ ਜਾਣੀ ਚਾਹੀਦੀ।

ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਪ੍ਰੈਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕੇ ਵਿਭਾਗ ਵੱਲੋਂ ਪਹਿਲਾਂ ਤਾਂ ਵਿਦਿਆਰਥੀਆਂ ਨੂੰ ਹਫਤੇ ਵਿੱਚ ਇੱਕ ਦਿਨ ਪੂੜੀਆਂ ਛੋਲੇ ਬਣਾ ਕੇ ਦੇਣ ਦਾ ਫਰਮਾਨ ਜਾਰੀ ਕੀਤਾ ਜਾ ਚੁੱਕਾ ਹੈ। ਉਸ ਦਿਨ ਸਾਰਾ ਸਟਾਫ ਖਾਣੇ ਵਿੱਚ ਉਲਝ ਕੇ ਰਹਿ ਜਾਂਦਾ ਹੈ ਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਹੁਣ ਜਦੋਂ ਪੇਪਰਾਂ ਦੇ ਦਿਨ ਚੱਲ ਰਹੇ ਹਨ ਵਿਦਿਆਰਥੀਆਂ ਨੂੰ ਸਿਲੇਬਸ ਦੀ ਦੁਹਰਾਈ ਕਰਵਾਈ ਜਾ ਰਹੀ ਹੈ।

ਅਜਿਹੇ ਸਮੇਂ ਇੱਕ ਅਧਿਆਪਕ ਬਲਾਕ ਦਫਤਰਾਂ ਵਿੱਚੋਂ ਕਿੰਨੂ ਚੁੱਕਣ ‘ਤੇ ਲਗਾ ਦਿੱਤਾ ਗਿਆ ਹੈ। ਇਸ ਤਰ੍ਹਾਂ ਜਿੱਥੇ ਅਧਿਆਪਕਾਂ ਦੀ ਖੱਜਲ ਖੁਆਰੀ ਵਧੇਗੀ ਉਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਹੋਵੇਗਾ। ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ ਅਤੇ ਜਥੇਬੰਦਕ ਸਕੱਤਰ ਪਵਨ ਕੁਮਾਰ ਨੇ ਮੰਗ ਕੀਤੀ ਕਿ ਮੌਸਮੀ ਫਲ ਸਕੂਲਾਂ ਵਿੱਚ ਪਹੁੰਚਦਾ ਕੀਤਾ ਜਾਵੇ। ਪੂੜੀਆਂ ਦੀ ਥਾਂ ਤੇ ਪੌਸ਼ਟਿਕ ਭੋਜਨ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments