Jalandhar West by-election! ਹੁਣ ਤੱਕ ਕਰੀਬ 40 ਪ੍ਰਤੀਸ਼ਤ ਵੋਟਾਂ ਪੈ ਚੁੱਕੀਆਂ ਹਨ
ਪੰਜਾਬ ਨੈੱਟਵਰਕ, ਚੰਡੀਗੜ੍ਹ–
Jalandhar West by-election! ਅੱਜ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ। ਦੱਸ ਦਈਏ ਕਿ, ਪੱਛਮੀ ਵਿਧਾਨ ਸਭਾ ਹਲਕੇ ਲਈ ਵੋਟਾਂ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ ਹੁਣ ਤੱਕ ਕਰੀਬ 40 ਪ੍ਰਤੀਸ਼ਤ ਵੋਟਾਂ ਪੈ ਚੁੱਕੀਆਂ ਹਨ।
ਹਲਕੇ ਵਿੱਚ ਕੁੱਲ 1,71,963 ਵੋਟਰ ਹਨ। ਇਨ੍ਹਾਂ ਵਿੱਚ 89,629 ਪੁਰਸ਼ ਅਤੇ 82,326 ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਉਕਤ ਖੇਤਰ ਵਿੱਚ ਅੱਠ ਤੀਜੇ ਲਿੰਗ ਦੇ ਵੋਟਰ ਵੀ ਹਨ। ਇਨ੍ਹਾਂ ਸਾਰਿਆਂ ਲਈ ਕੁੱਲ 181 ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਇੱਕ ਮਹੀਨਾ ਪਹਿਲਾਂ ਲੋਕ ਸਭਾ ਦੇ ਨਤੀਜਿਆਂ ਵਿੱਚ ‘ਆਪ’ ਪੱਛਮੀ ਵਿਧਾਨ ਸਭਾ ਹਲਕੇ ਤੋਂ ਲੋਕ ਸਭਾ ਚੋਣਾਂ ਵਿੱਚ ਤੀਜੇ ਨੰਬਰ ‘ਤੇ ਰਹੀ ਸੀ। ਕਾਂਗਰਸ ਨੂੰ ਸਭ ਤੋਂ ਵੱਧ 44,394 ਵੋਟਾਂ ਮਿਲੀਆਂ, ਦੂਜੇ ਨੰਬਰ ‘ਤੇ ਭਾਜਪਾ (42,837 ਵੋਟਾਂ), ‘ਆਪ’ ਨੂੰ ਸਿਰਫ਼ 15,629 ਵੋਟਾਂ ਮਿਲੀਆਂ।
ਇਸ ਜਿੱਤ ਨਾਲ ਸੀ.ਐਮ ਮਾਨ ਦੀ ਲੀਡਰਸ਼ਿਪ ਨੂੰ ਖਾਸ ਤੌਰ ‘ਤੇ ਰਾਹਤ ਮਿਲੇਗੀ। Jalandhar West by-election ਤੋਂ ਹਾਰ ਸਰਕਾਰ ਲਈ ਵੱਡਾ ਝਟਕਾ ਹੋਵੇਗੀ ਅਤੇ ਸੀ.ਐਮ ਮਾਨ ਦੀ ਲੀਡਰਸ਼ਿਪ ‘ਤੇ ਸਵਾਲੀਆ ਨਿਸ਼ਾਨ ਲਗਾ ਦੇਵੇਗੀ। ਮਾਨ ਨੇ ਇਹ ਚੋਣ ਦਿੱਲੀ ਦੀ ਟੀਮ ਤੋਂ ਬਿਨਾਂ ਹੀ ਲੜੀ ਹੈ।