Saturday, April 13, 2024
No menu items!
HomePunjabKisan Protest: ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਭਾਜਪਾ ਲੀਡਰ ਭੂਪੇਸ਼ ਅਗਰਵਾਲ ਦੇ...

Kisan Protest: ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਭਾਜਪਾ ਲੀਡਰ ਭੂਪੇਸ਼ ਅਗਰਵਾਲ ਦੇ ਘਰ ਅੱਗੇ ਧਰਨਾ

 

Kisan Protest: ਕਿਸਾਨੀ ਤੇ ਖੇਤੀ ਦੀਆਂ ਲਟਕਦੀਆਂ ਮੰਗਾਂ ਦੇ ਤੁਰੰਤ ਨਿਪਟਾਰੇ ਦੀ ਕੀਤੀ ਮੰਗ

ਦਲਜੀਤ ਕੌਰ, ਪਟਿਆਲਾ

Kisan Protest: ਸੰਯੁਕਤ ਕਿਸਾਨ ਮੋਰਚੇ ਵੱਲੋਂ ਪਟਿਆਲਾ ਵਿਖੇ ਜਿਲਾ ਪੱਧਰੀ ਧਰਨਾ ਭਾਜਪਾ ਆਗੂ ਭੁਪੇਸ਼ ਅਗਰਵਾਲ ਦੇ ਘਰ ਅੱਗੇ ਦਿੱਤਾ ਗਿਆ। ਸਮੂਹਿਕ ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਤੇ ਵਰਦਿਆਂ ਦਿੱਲੀ ਮੋਰਚੇ ਦੇ ਮੁਲਤਵੀ ਕਰਨ ਮੌਕੇ ਮੰਨੀਆਂ ਗਈਆਂ ਮੰਗਾਂ ਦੇ ਨਿਪਟਾਰੇ ਦੀ ਮੰਗ ਕੀਤੀ ਗਈ।

ਜਿਨਾਂ ਵਿਚ ਮੁਖ ਤੌਰ ’ਤੇ ਐਮ.ਐਸ.ਪੀ. ਦੀ ਕਾਨੂੰਨਨ ਗਾਰੰਟੀ, ਕਿਸਾਨੀ ਦੇ ਸਮੁਚੇ ਕਰਜ ਤੇ ਲੀਕ ਮਾਰਨ ਦੀ ਮੰਗ, ਕਿਸਾਨਾਂ ਦੇ ਲਟਕਦੇ ਪੁਲਿਸ ਕੇਸ, ਦਿੱਲੀ ਜਾ ਰਹੇ ਕਿਸਾਨਾਂ ਤੇ ਤਸ਼ੱਦਦ ਅਤੇ ਰੋਕਾਂ ਹਟਾਉਣਾ ਸ਼ਾਮਲ ਹਨ। ਬੁਲਾਰਿਆਂ ਵੱਲੋਂ ਮੰਗਾਂ ਦੀ ਪੂਰਤੀ ਤੱਕ ਸ਼ੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ।

ਇਸਦੇ ਨਾਲ ਹੀ ਬਿਤੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਜਿਲ੍ਹਾ ਪਧਰੀ ਮੀਟਿੰਗ ਦੇ ਫੈਸਲੇ ਨੂੰ ਲਾਗੂ ਕਰਦੇ ਹੋਏ ਜਿਲ੍ਹੇ ਦੇ ਟੋਲ ਪਲਾਜ਼ੇ ਟੋਲ ਮੁਕਤ ਕੀਤੇ ਗਏ।

ਇਸ ਮੌਕੇ ਹੋਰਾਨਾਂ ਤੋਂ ਧਰਮਪਾਲ ਸੀਲ, ਰਾਮਿੰਦਰ ਸਿੰਘ ਪਟਿਆਲਾ , ਅਵਤਾਰ ਸਿੰਘ ਕੌਰਜੀਵਾਲਾ, ਗੁਲਜਾਰ ਸਿੰਘ ਸਲੇਮਪੁਰ, ਹਰੀ ਸਿੰਘ, ਰਾਮ ਸਿੰਘ ਮਟੋਰਡਾ, ਪਵਨ ਕੁਮਾਰ ਸ਼ੋਗਲਪੁਰ, ਗੁਰਮੀਤ ਸਿੰਘ ਛੱਜੂਭੱਟ, ਦਵਿੰਦਰ ਸਿੰਘ ਪੂਨੀਆ, ਗੁਰਮੀਤ ਦਿੱਤੂਪੁਰ, ਹਰਦੀਪ ਸਿੰਘ ਘਨੁੜਕੀ, ਰਮੇਸ਼ ਅਜਾਦ, ਜਸਵੀਰ ਸਿੰਘ ਫਤਹਿਪੁਰ, ਜਗਤਾਰ ਸਿੰਘ , ਆਦਿ ਨੇ ਸੰਬੋਧਨ ਕੀਤਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments