Saturday, April 13, 2024
No menu items!
HomePunjabLok Sabha Elections: ਹੰਸ ਰਾਜ ਹੰਸ ਫਰੀਦਕੋਟ ਤੋਂ ਲੜਨਗੇ ਲੋਕ ਸਭਾ ਚੋਣ

Lok Sabha Elections: ਹੰਸ ਰਾਜ ਹੰਸ ਫਰੀਦਕੋਟ ਤੋਂ ਲੜਨਗੇ ਲੋਕ ਸਭਾ ਚੋਣ

 

Lok Sabha Elections: ਫਰੀਦਕੋਟ ਤੋਂ ਪ੍ਰਸਿੱਧ ਅਦਾਕਾਰ ਕਰਮਜੀਤ ਅਨਮੋਲ ਨੂੰ AAP ਨੇ ਉਮੀਦਵਾਰ ਐਲਾਨਿਆ ਹੋਇਆ ਹੈ…

ਪੰਜਾਬ ਨੈੱਟਵਰਕ, ਚੰਡੀਗੜ੍ਹ-

Lok Sabha Elections: ਭਾਰਤੀ ਜਨਤਾ ਪਾਰਟੀ ਦੇ ਵਲੋਂ ਪੰਜਾਬ, ਉਡੀਸਾ ਅਤੇ ਪੱਛਮੀ ਬੰਗਾਲ ਵਿਚ ਲੋਕ ਸਭਾ ਚੋਣਾਂ ਦੇ ਵਾਸਤੇ ਉਮੀਦਵਾਰਾਂ ਦੀ ਅੱਠਵੀਂ ਸੂਚੀ ਜਾਰੀ ਕੀਤੀ ਗਈ। ਜਾਣਕਾਰੀ ਇਹ ਹੈ ਕਿ, ਇਸ ਲਿਸਟ ਦੇ ਵਿਚ ਪ੍ਰਸਿੱਧ ਪੰਜਾਬੀ ਗਾਇਕ ਅਤੇ ਭਾਜਪਾ ਦੇ ਐਮ.ਪੀ. ਹੰਸ ਰਾਜ ਹੰਸ ਦਾ ਨਾਮ ਸ਼ਾਮਲ ਹੈ।

ਇਹ ਵੀ ਪੜ੍ਹੋ-Lok Sabha Elections: ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ ਪੰਜਾਬ ‘ਚ 6 ਉਮੀਦਵਾਰਾਂ ਦਾ ਐਲਾਨ, ਪੜ੍ਹੋ ਲਿਸਟ

ਹੰਸ ਰਾਜ ਹੰਸ ਇਸ ਵਾਰ ਫਰੀਦਕੋਟ ਲੋਕ ਸਭਾ ਹਲਕਾ ਤੋਂ ਚੋਣ ਲੜਨ ਜਾ ਰਹੇ ਹਨ। ਇਥੇ ਜਿਕਰ ਕਰਨਾ ਇਹ ਵੀ ਬਣਦਾ ਹੈ ਕਿ, ਆਮ ਆਦਮੀ ਪਾਰਟੀ ਦੇ ਵਲੋਂ ਫਰੀਦਕੋਟ ਲੋਕ ਸਭਾ ਹਲਕਾ ਤੋਂ ਪ੍ਰਸਿੱਧ ਅਦਾਕਾਰ ਕਰਮਜੀਤ ਅਨਮੋਲ ਨੂੰ ਉਮੀਦਵਾਰ ਐਲਾਨਿਆ ਹੋਇਆ ਹੈ। ਇਸ ਵਾਰ ਵੈਸੇ, ਪੰਜਾਬ ਦੀਆਂ ਹੋਰਨਾਂ ਸੀਟਾਂ ਤੋਂ ਕਿਤੇ ਵੱਧ ਫਰੀਦਕੋਟ ਦੀ ਸੀਟ ਦਿਲਚਸਪ ਰਹਿਣ ਵਾਲੀ ਹੈ।

ਕਿਉਂਕਿ ਦੋ ਪੰਜਾਬੀ ਗਾਇਕ ਤੇ ਅਦਾਕਾਰ ਆਹਮੋ ਸਾਹਮਣੇ ਹਨ। ਇਸ ਦੇ ਨਾਲ ਹੀ ਫਰੀਦਕੋਟ ਤੋਂ ਕਾਂਗਰਸ ਦੇ ਮੌਜੂਦਾ ਐਮ.ਪੀ ਮੁਹੰਮਦ ਸਦੀਕ ਹਨ, ਜੋ ਕਿ ਪੇਸ਼ੇ ਤੋਂ ਲੋਕ ਗਾਇਕ ਹਨ।

ਇਹ ਵੀ ਪੜ੍ਹੋ-Lok Sabha Elections: ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ ਪੰਜਾਬ ‘ਚ 6 ਉਮੀਦਵਾਰਾਂ ਦਾ ਐਲਾਨ, ਪੜ੍ਹੋ ਲਿਸਟ

ਜੇਕਰ ਕਾਂਗਰਸ ਇਸ ਵਾਰ ਵੀ ਮੁਹੰਮਦ ਸਦੀਕ ਨੂੰ ਹੀ ਫਰੀਦਕੋਟ ਤੋਂ ਉਮੀਦਵਾਰ ਐਲਾਨ ਦਿੰਦੀ ਹੈ ਤਾਂ, ਇਹ ਚੋਣ ਬਹੁਤ ਜਿਆਦਾ ਦਿਲਚਸਪ ਹੋ ਜਾਵੇਗੀ। ਕਿਉਂਕਿ ਅਦਾਕਾਰ ਅਤੇ ਗਾਇਕ ਆਹਮੋ ਸਾਹਮਣੇ ਹੋਣਗੇ, ਉਹ ਵੀ ਤਿੰਨ ਵੱਖ ਵੱਖ ਪਾਰਟੀਆਂ ਦੇ। ਖ਼ੈਰ, ਦੇਖਦੇ ਹਾਂ ਕਿ, ਕਾਂਗਰਸ ਇਸ ਵਾਰ ਫਰੀਦਕੋਟ ਤੋਂ ਕਿਸ ਨੂੰ ਉਮੀਦਵਾਰ ਐਲਾਣਦੀ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments