Friday, March 1, 2024
No menu items!
HomePunjabLudhiana News: ਹੱਕੀ ਮੰਗਾਂ ਸਬੰਧੀ ਲਿਨਫੌਕਸ ਕੰਪਨੀ ਮਜਦੂਰਾਂ ਦਾ ਵਫਦ DC ਨੂੰ...

Ludhiana News: ਹੱਕੀ ਮੰਗਾਂ ਸਬੰਧੀ ਲਿਨਫੌਕਸ ਕੰਪਨੀ ਮਜਦੂਰਾਂ ਦਾ ਵਫਦ DC ਨੂੰ ਮਿਲਿਆ, ਪ੍ਰਬੰਧਕਾਂ ਖਿਲਾਫ ਕਾਰਵਾਈ ਕਰਨ ਦੀ ਕੀਤੀ ਮੰਗ

 

Ludhiana News: ਲੋਕਾਂ ਨੂੰ ਰੁਜਗਾਰ ਦੇਣ ਦੀ ਬਜਾਏ ਕਾਮਿਆਂ ਦਾ ਰੁਜਗਾਰ ਖੋਹ ਰਹੀ ਹੈ ਸਰਕਾਰ

ਪੰਜਾਬ ਨੈੱਟਵਰਕ, ਲੁਧਿਆਣਾ

Ludhiana News: ਇੱਥੇ ਲਿਨਫੌਕਸ ਲੌਜਿਸਟਿਕ (ਹਿੰਦੁਸਤਾਨ ਯੂਨੀਲੀਵਰ) ਕੰਪਨੀ ਦੇ ਖੰਨਾ ਡੀਪੂ ਦੇ ਪ੍ਰਬੰਧਕਾਂ ਵਲੋਂ ਯੋਜਨਾਬੱਧ ਢੰਗ ਨਾਲ ਗੈਰ-ਕਾਨੂੰਨੀ ਤਾਲਾਬੰਦੀ ਕਰਕੇ 350 ਰੈਗੂਲਰ ਤੇ ਕੰਟਰੈਕਟ ਕਰਮਚਾਰੀਆਂ / ਲੇਬਰ ਦੀ ਰੋਟੀ-ਰੋਜੀ ਤੇ ਕਾਨੂੰਨੀ ਅਧਿਕਾਰ ਖੋਹਣ ਖਿਲਾਫ ਲੰਮੇ ਸਮੇਂ ਤੋਂ ਲਗਾਤਾਰ ਜੂਝਦੇ ਆ ਰਹੇ ਮਜਦੂਰਾਂ ਦੇ ਵਫਦ ਨੇ ਮਜਦੂਰ ਯੂਨੀਅਨ ਇਲਾਕਾ ਖੰਨਾ ਦੇ ਪ੍ਰਧਾਨ ਮਲਕੀਤ ਸਿੰਘ ਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਰਜਿ) ਲੁਧਿਆਣਾ ਦੀ ਅਗਵਾਈ ਚ ਇੱਥੇ ਡਿਪਟੀ ਕਮਿਸ਼ਨਰ ਦੀ ਗੈਰ-ਮੌਜੂਦਗੀ ਵਿੱਚ ਏ ਡੀ ਸੀ (ਵਿਕਾਸ) ਨੂੰ ਮਿਲਕੇ ਲਿਖਤੀ ਮੰਗ-ਪੱਤਰ ਦਿੱਤਾ।

ਪਰਸ਼ਾਸ਼ਨਿਕ ਅਧਿਕਾਰੀ ਨੇ ਧਿਆਨ ਪੂਰਵਕ ਵਫਦ ਦੀ ਗੱਲ ਸੁਣਨ ਤੋਂ ਬਾਅਦ ਤੁਰੰਤ ਸਬੰਧਿਤ ਕਿਰਤ ਕਮਿਸ਼ਨਰ ਪੰਜਾਬ ਨੂੰ ਪੱਤਰ ਭੇਜ ਕੇ ਪ੍ਰਬੰਧਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਤੇ ਮਜਦੂਰ ਮਸਲੇ ਹੱਲ ਕਰਨ ਦਾ ਭਰੋਸਾ ਦਿਵਾਇਆ। ਮੰਗ-ਪੱਤਰ ‘ਚ ਵਿਸਥਾਰੀ ਜਿਕਰ ਕਰਦੇ ਹੋਏ ਲਿਖਿਆ ਕਿ ਪ੍ਰਬੰਧਕਾਂ ਵਲੋਂ ਲੰਮੇ ਸਮੇਂ ਤੋਂ ਪੂਰੀ ਯੋਜਨਾ ਤਹਿਤ ਮੋਹਨਪੁਰ ( ਖੰਨਾ) ਡੀਪੂ ਨੂੰ ਖਾਲੀ, ਕਿਰਤੀ ਘਟਾਉਣ, ਦਫਤਰੀ ਅਮਲਾ-ਫੈਲਾ, ਕੰਪਿਊਟਰ, ਪ੍ਰਿੰਟਰ ਵਗੈਰਾ ਹਟਾ ਕੇ ਰਾਜਪੁਰਾ ਲਿਜਾਣ ( ਜਿੱਥੇ ਨਵਾਂ ਵੇਅਰਹਾਊਸ ਚਾਲੂ ਕਰਨ ਲਈ ਨਵੀਂ ਰੱਤ-ਨਿਚੋੜੂ ਠੇਕਾ ਭਰਤੀ ਕੀਤੀ ਜਾ ਰਹੀ ਸੀ।

ਜਿਸ ਨਾਲ ਕਾਮਿਆਂ ਦੇ ਪੱਕੇ ਰੁਜਗਾਰ ਤੇ ਸੇਵਾ ਸ਼ਰਤਾਂ ਖੋਹੇ ਜਾਣ ਤੋਂ ਬਚਾਉਣ ਲਈ ਪਿਛਲੇ 12-13-14 ਅਕਤੂਬਰ ਨੂੰ ਲੜੀਵਾਰ ਪ੍ਰਬੰਧਕਾਂ, ਸਬੰਧਿਤ ਕਿਰਤ ਇਨਸਪੈਕਟਰ, ਐਸ ਡੀ ਐਮ ਸਾਹਿਬਾਨ, ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਖੰਨਾ ਨੂੰ ਸ਼ਿਕਾਇਤਾਂ /ਮੰਗ ਪੱਤਰ ਦੇਣ ਦੇ ਬਾਵਜੂਦ ਪ੍ਰਬੰਧਕਾਂ ‘ਤੇ ਕੋਈ ਕਾਰਵਾਈ ਨਹੀਂ ਹੋਈ, ਸਗੋਂ ਪ੍ਰਬੰਧਕਾਂ ਨੇ ਨਵੇਂ ਮਜਦੂਰ ਵਿਰੋਧੀ “4 ਕਿਰਤ ਕੋਡਾਂ ” ਤੇ ਕਾਨੂੰਨੀ ਚੋਰ-ਮੋਰੀਆਂ ਦਾ ਫਾਇਦਾ ਉਠਾ ਕੇ ਮਿਤੀ 22 ਨਵੰਬਰ ਨੂੰ ਇੱਕ ਨੋਟਿਸ ਜਾਰੀ ਕਰਕੇ 20 ਦਸੰਬਰ ਤੋਂ ਮੁਕੰਮਲ ਡੀਪੂ ਦੀ ਤਾਲਾਬੰਦੀ ਕਰਨ ਦਾ ਫੈਸਲਾ ਸੁਣਾ ਦਿੱਤਾ , ਜਦੋਂ ਕਿ 17 ਨਵੰਬਰ ਨੂੰ ਸਬੰਧਿਤ ਕਿਰਤ ਇਨਸਪੈਕਟਰ ਸਾਹਿਬਾਨ ਨੇ ਪ੍ਰਬੰਧਕਾਂ ਨੂੰ ਅਗਾਊਂ ਸੁਣਾਉਣੀ ਕੀਤੀ ਸੀ ਕਿ ਤੁਸੀਂ ਡੀਪੂ ਨੂੰ ਬੰਦ ਨਹੀਂ ਕਰ ਸਕਦੇ।

ਰੈਗੂਲਰ ਕਾਮਿਆਂ ਨੂੰ ਨੌਕਰੀ ਤੋਂ ਹਟਾ ਨਹੀਂ ਸਕਦੇ, ਰਾਜਪੁਰਾ ਨਵੇਂ ਡੀਪੂ ‘ਚ ਇਹਨਾਂ ਦੀ ਬਦਲੀ ਕਰ ਸਕਦੇ ਹੋ। ਪਰੰਤੂ ਪ੍ਰਬੰਧਕਾਂ ਨੇ ਨਾਂ ਕਾਮਿਆਂ ਦੀ ਫਰਿਆਦ ਸੁਣੀ ਤੇ ਨਾਂ ਹੀ ਕਿਰਤ ਇਨਸਪੈਕਟਰ ਸਾਹਿਬਾਨ ਦੇ ਹੁਕਮਾਂ/ ਸੁਝਾਵਾਂ ਤੇ ਕਿਰਤ ਕਾਨੂੰਨਾਂ ਦੀ ਪ੍ਰਵਾਹ ਕੀਤੇ ਆਪਣੇ ਮਨ ਚਾਹੇ ਤਰੀਕੇ ਨਾਲ਼ ਪਹਿਲਾਂ 15-16 ਦਸੰਬਰ ਨੂੰ 35 ਕੁ ਕੰਟਰੈਕਟ ਕਰਮਚਾਰੀਆਂ ਨੂੰ “ਫੁੱਲ ਐਂਡ ਫਾਈਨਲ ਹਿਸਾਬ ” ਤੇ ਫਿਰ 65 ਕੁ ਰੈਗੂਲਰ ਕਰਮਚਾਰੀਆਂ ਨੂੰ 11 ਜਨਵਰੀ ਨੂੰ ” ਫੁੱਲ ਐਂਡ ਫਾਈਨਲ ਹਿਸਾਬ ” ਖਾਤਿਆਂ ਵਿੱਚ ਭੇਜ ਦਿੱਤਾ। ਜਿਸ ਨੂੰ ਕਿਰਤੀਆਂ ਤੇ ਉਹਨਾਂ ਦੇ ਪ੍ਰਤੀਨਿਧਾਂ ਰਾਹੀਂ ਇਤਰਾਜ਼ਾਂ ਸਮੇਤ ਪ੍ਰਬੰਧਕਾਂ ਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਭੇਜਿਆ ਹੋਇਆ ਹੈ। ਮੰਗ ਪੱਤਰ ‘ਚ ਪ੍ਰਬੰਧਕਾਂ ਦੇ ਨਾਲ-2, ਸਥਾਨਕ ਪ੍ਰਸ਼ਾਸ਼ਨ, ਪੰਜਾਬ ਸਰਕਾਰ ਨੂੰ ਵੀ ਆੜੇ ਹੱਥੀਂ ਲਿਆ ਜੋ “ਆਪ ਸਰਕਾਰ-ਲੋਕਾਂ ਦੇ ਦੁਆਰ ” ਦੀ ਮੁਹਿੰਮ ਦਾ ਮੂੰਹ ਚਿੜਾ ਰਹੀ ਹੈ ਕਿ ਲੋਕਾਂ ਨੂੰ ਰੁਜਗਾਰ ਦੇਣ ਦੀ ਬਜਾਏ ਕਾਮਿਆਂ ਦਾ ਰੁਜਗਾਰ ਖੋਹ ਰਹੀ ਹੈ।

ਲੋਕਾਂ ਨੂੰ ਘਰ-ਘਰ 43 ਸਹੂਲਤਾਂ ਦੇਣ ਦਾ ਦੰਭ ਕਰ ਰਹੀ ਹੈ, ਜਦੋਂ ਕਿ ਤਾਲਾਬੰਦੀ ਦੇ ਸ਼ਿਕਾਰ ਸੈਂਕੜੇ ਕਿਰਤੀ ਤੇ ਉਹਨਾਂ ਦੇ ਪਰਿਵਾਰ , ਔਰਤਾਂ ਤੇ ਬੱਚੇ ਪਿਛਲੇ 4-5 ਮਹੀਨਿਆਂ ਤੋਂ ਲਗਾਤਾਰ ਕੜਾਕੇ ਦੀ ਠੰਢ ਦੇ ਬਾਵਜੂਦ ਹਲਕਾ ਵਿਧਾਇਕ ਤੇ ਪਰਸ਼ਾਸ਼ਨਿਕ ਅਧਿਕਾਰੀਆਂ ਤੇ ਪੰਜਾਬ ਸਰਕਾਰ ਦੇ ਬੂਹਿਆਂ ਅੱਗੇ ਜੂਝਦੇ ਆ ਰਹੇ ਹਨ। ਮੰਗ ਪੱਤਰ ਦੇਣ ਤੋਂ ਬਾਅਦ ਵੱਡੀ ਗਿਣਤੀ ਆਏ ਲਿਨਫੌਕਸ ਕੰਪਨੀ ਦੇ ਸੰਘਰਸ਼ਸ਼ੀਲ ਮਜਦੂਰਾਂ ਨੇ ਬੀ ਕੇ ਯੂ ਏਕਤਾ ਉਗਰਾਹਾਂ ਵਲੋ 5 ਰੋਜਾ ਦਿਨ-ਰਾਤ ਦੇ ਪੱਕੇ ਮੋਰਚੇ ‘ਚ ਸਮੂਲੀਅਤ ਕਰਕੇ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਸਾਮਰਾਜੀ ਤੇ ਦੇਸੀ ਵਿਦੇਸ਼ੀ ਕਾਰਪੋਰੇਟ ਪੱਖੀ ਤੇ ਮਜਦੂਰ-ਕਿਸਾਨ ਤੇ ਲੋਕ-ਮਾਰੂ ਨੀਤੀਆਂ ਖਿਲਾਫ਼ ਸਾਂਝੇ ਘੋਲ ਕਰਨ ਦੀ ਜਰੂਰਤ ਦੇ ਨਾਲ-2 ਲਿਨਫੌਕਸ ਮਜਦੂਰਾਂ ਦੇ ਹੱਕੀ ਘੋਲ ਦਾ ਹਰ ਪੱਖੋਂ ਡਟਕੇ ਸਹਿਯੋਗ ਕਰਨ ਦੀ ਜੋਰਦਾਰ ਅਪੀਲ ਵੀ ਕੀਤੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments