Friday, March 1, 2024
No menu items!
HomeChandigarhਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ PSTET ਪਾਸ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਦੀ ਮੀਟਿੰਗ...

ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ PSTET ਪਾਸ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਦੀ ਮੀਟਿੰਗ ਬੇਸਿੱਟਾ

 

ਸਿੱਖਿਆ ਮੰਤਰੀ ਪੰਜਾਬ ਦੀ ਰਿਹਾਇਸ ਮੁਹਰੇ ਪੱਕਾ ਧਰਨਾ ਲਾਇਆ ਜਾਵੇਗਾ- ਯੂਨੀਅਨ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਬੀਤੇ ਦਿਨ ਬੁੱਧਵਾਰ ਨੂੰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨਾਲ ਟੈਟ ਪਾਸ ਬੇਰੁਜ਼ਗਾਰ ਡੀ.ਪੀ.ਈ ਅਧਿਆਪਕ ਯੂਨੀਅਨ ਦੀ ਮੀਟਿੰਗ ਹੋਈ। ਮੀਟਿੰਗ ’ਚ ਸਿੱਖਿਆ ਮੰਤਰੀ ਨੂੰ ਸੂਬਾ ਪ੍ਰਧਾਨ ਰਮਨਪ੍ਰੀਤ ਸਿੰਘ ਬੈਂਸ ਵੱਲੋ ਯੂਨੀਅਨ ਦੀਆਂ ਮੰਗਾਂ ਬਾਰੇ ਦੱਸਿਆ ਗਿਆ।

ਜਿਸ ’ਚ 1000 ਲੈਕਚਰਾਰ ਅਤੇ 2500 ਨਵੀਆਂ ਡੀ.ਪੀ.ਈ ਦੀਆਂ ਪੋਸਟਾਂ ਪੀ.ਐੱਸ. ਟੈੱਟ ਦੇ ਅਧਾਰ ’ਤੇ ਕੱਢਣ ਦੀ ਮੰਗ ਰੱਖੀ, ਜਿਸ ’ਤੇ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇ ’ਚ ਪੋਸਟਾਂ ਆਉਣਗੀਆਂ, ਪਰ ਮੈ ਤੁਹਾਨੂੰ ਕੋਈ ਸਮਾਂ ਨਹੀ ਦੇ ਸਕਦਾ ਕਿ ਕਦੋਂ ਆਉਣਗੀਆਂ। ਦਸਵੀ ਜਮਾਤ ਤੱਕ ਸਰੀਰਕ ਸਿੱਖਿਆ ਵਿਸੇ ਨੂੰ ਲਾਜਮੀ ਕੀਤਾ ਜਾਵੇ ਅਤੇ ਬੀ.ਏ. ’ਚ 55% ਅੰਕ ਦੀ ਸਰਤ ਨੂੰ ਖਤਮ ਕਰਨ ਦੀ ਮੰਗ ਰੱਖੀ ਗਈ।

ਜਿਸ ’ਤੇ ਸਿੱਖਿਆ ਮੰਤਰੀ ਦਾ ਜਵਾਬ ਨਾਕਰਾਤਮਕ ਰਿਹਾ ਅਤੇ ਮੰਤਰੀ ਸਾਬ ਨੇ 1000 ਲੈਕਚਰਾਰ ਅਤੇ 2500 ਡੀ.ਪੀ.ਈ ਪੋਸਟਾਂ ਦੀ ਮੰਗ ਨੂੰ ਨਕਾਰਦੇ ਹੋਏ ਕਿਹਾ ਕਿ ਜਿਆਦਾ ਗਿਣਤੀ ’ਚ ਪੋਸਟਾਂ ’ਤੇ ਭਰਤੀ ਨਹੀ ਕਰ ਸਕਦੇ। ਜਦਕਿ ਸਕੂਲਾਂ ’ਚ ਸਰੀਰਕਸਿੱਖਿਆ ਅਧਿਆਪਕਾਂ ਦੀਆ ਅਸਾਮੀਆਂ ਖਾਲੀ ਪਈਆਂ ਹਨ।

ਜਿਸ ਤੋਂ ਇਹ ਸਾਫ ਪਤਾ ਲਗਦਾ ਹੈ ਕਿ ਸਰਕਾਰ ਦੀ ਸਰੀਰਕ ਸਿਖਿਆ ਅਧਿਆਪਕਾ ਬਾਰੇ ਕੁਝ ਨਹੀ ਕਰ ਰਹੀ ਹੈ। ਇਕ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬ ਸੂਬੇ ਨੂੰ ਖੇਡਾਂ ’ਚ ਦੇਸ਼ ਦਾ ਨੰਬਰ ਇੱਕ ਸੂਬਾ ਬਨਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਤੇ ਦੂਜੇ ਪਾਸੇ ਪੰਜਾਬ ਸੂਬੇ ਦੇ ਟੈਟ ਪਾਸ ਬੇਰੁਜਗਾਰ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਨੋਕਰੀ ਤੋ ਵਿਹਲੇ ਰੱਖਿਆ ਜਾ ਰਿਹਾ ਹੈ ਸਰਕਾਰ ਬੇਰੁਜਗਾਰਾਂ ਨੂੰ ਮਜਦੂਰੀ ਕਰਨ ਤੇ ਮਜਬੂਰ ਕਰ ਰਹੀ ਹੈ।

ਇਹ ਸਭ ਦੀ ਜਾਣਕਾਰੀ ਸੂਬਾ ਪ੍ਰਧਾਨ ਰਮਨਪ੍ਰੀਤ ਸਿੰਘ ਬੈਂਸ ਵਲੋਂ ਦਿੱਤੀ ਗਈ ਅਤੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਸਕੂਲਾਂ ਵਿਚ ਖਾਲੀ ਪਈਆਂ 1000 ਲੈਕਚਰਾਰ ਅਤੇ 2500 ਡੀ.ਪੀ.ਈ ਦੀਆਂ ਅਸਾਮੀਆ ਨੂੰ ਭਰਨ ਲਈ ਪੀ.ਐਸ.ਟੈਟ ਦੇ ਅਧਾਰ ਤੇ ਅਸਾਮੀਆਂ ਦਾ ਇਸ਼ਤਿਹਾਰ ਨੂੰ ਜਲਦ ਨਾ ਕੱਢੀਆਂ ਤਾਂ ਪੀ.ਐਸ. ਟੈਟ ਪਾਸ ਬੇਰੁਜਗਾਰ ਡੀ.ਪੀ.ਈ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਦੀ ਰਿਹਾਇਸ ਮੁਹਰੇ ਪੱਕਾ ਧਰਨਾ ਲਾਇਆ ਜਾਵੇਗਾ।

ਇਸ ਮੀਟਿੰਗ ’ਚ ਯੂਨੀਅਨ ਦੇ ਸੁਖਦੀਪ ਸਿੰਘ, ਦਰਸ਼ਨ ਸਿੰਘ, ਸਤਪਾਲ ਸਿੰਘ, ਮਾਲਵਿੰਦਰ ਸਿੰਘ, ਰਾਜੀਵ ਕੁਮਾਰ, ਹੰਸ ਰਾਜ ਆਦਿ ਵੀ ਹਾਜਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments