Tuesday, May 21, 2024
No menu items!
HomePunjabਮੋਦੀ ਸਰਕਾਰ ਨੇ ਕਿਸਾਨਾਂ ਸਮੇਤ ਹਰ ਵਰਗ ਨਾਲ ਕੀਤਾ ਵਿਸ਼ਵਾਸਘਾਤ!

ਮੋਦੀ ਸਰਕਾਰ ਨੇ ਕਿਸਾਨਾਂ ਸਮੇਤ ਹਰ ਵਰਗ ਨਾਲ ਕੀਤਾ ਵਿਸ਼ਵਾਸਘਾਤ!

 

ਮੋਦੀ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਕਿਸਾਨਾਂ ਵਲੋਂ ਭਾਰਤ ਬੰਦ ਦਾ ਸੱਦਾਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵੱਲੋਂ ਤਹਿਸੀਲ ਬਾਬਾ ਬਕਾਲਾ ਦੀ ਭਰਵੀਂ ਮੀਟਿੰਗ

ਦਲਜੀਤ ਕੌਰ/ ਪੰਜਾਬ ਨੈੱਟਵਰਕ, ਚੰਡੀਗੜ੍ਹ, ਰਈਆ:-

ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਅਤੇ ਦੇਸ਼ ਦੀਆਂ ਟਰੇਡ ਯੂਨੀਅਨਾਂ ਵਲੋਂ 16 ਫਰਵਰੀ ਨੂੰ ਸਾਂਝੇ ਤੌਰ ‘ਤੇ ਭਾਰਤ ਬੰਦ ਕਰਨ ਦੇ ਸੱਦੇ ਨੂੰ ਸਫਲ ਬਣਾਉਣ ਲਈ ਅੱਜ ਤਹਿਸੀਲ ਬਾਬਾ ਬਕਾਲਾ ਦੀਆਂ ਵੱਖ ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ, ਆੜਤੀਆਂ, ਭੱਠਾ ਮਜ਼ਦੂਰਾਂ, ਟਰਾਂਸਪੋਰਟ ਅਤੇ ਇਸਤਰੀ ਜਥੇਬੰਦੀਆਂ ਵੱਲੋਂ ਅੱਜ ਬਲਦੇਵ ਸਿੰਘ ਸੈਦਪੁਰ, ਰਵਿੰਦਰ ਸਿੰਘ ਛੱਜਲਵੱਡੀ, ਵਿਪਨ ਰਿਖੀ, ਦਰਸ਼ਨ ਕੌਰ ਬੇਦਾਦਪੁਰ, ਜੋਗਿੰਦਰ ਸਿੰਘ ਧਿਆਨਪੁਰ, ਪਲਵਿੰਦਰ ਸਿੰਘ ਮਹਿਸਮਪੁਰ, ਰਣਜੀਤ ਸਿੰਘ ਬੱਲ ਅਤੇ ਜਗੀਰ ਸਿੰਘ ਸਰਜਾ ਦੀ ਪ੍ਰਧਾਨਗੀ ਹੇਠ ਕਸਬਾ ਰਈਆ ਵਿਖੇ ਸਾਂਝੀ ਮੀਟਿੰਗ ਕੀਤੀ ਗਈ।

ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ, ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ, ਉਸਾਰੀ ਅਤੇ ਮਨਰੇਗਾ ਜਥੇਬੰਦੀਆਂ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਬਿਜਲੀ ਬੋਰਡ, ਅਧਿਆਪਕਾਂ, ਆਸ਼ਾ, ਮਿਡ ਡੇ ਮੀਲ ਵਰਕਰਾਂ ਅਤੇ ਨੌਜਵਾਨਾਂ ਤੇ ਔਰਤਾਂ ਦੀਆਂ ਲੱਗਭਗ 28 ਜੱਥੇਬੰਦੀਆਂ ਨੇ ਸ਼ਮੂਲੀਅਤ ਕਰਕੇ 16 ਫਰਵਰੀ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਦਿਨ ਰਾਤ ਇੱਕ ਕਰਨ ਦਾ ਅਹਿਦ ਲਿਆ।

ਮੀਟਿੰਗ ਵਿੱਚ ਗੱਲ ਕਰਦਿਆਂ ਜਰਮਨਜੀਤ ਸਿੰਘ ਛੱਜਲਵੱਡੀ, ਹਰਪ੍ਰੀਤ ਸਿੰਘ ਬੁਟਾਰ੍ਹੀ, ਹਰਦੀਪ ਕੌਰ ਕੋਟਲਾ, ਅਮਰੀਕ ਸਿੰਘ ਦਾਊਦ, ਗੁਰਦੀਪ ਸਿੰਘ ਬੁਤਾਲਾ, ਕੁਲਵੰਤ ਸਿੰਘ ਛੱਜਲਵੱਡੀ, ਗੁਰਮੀਤ ਸਿੰਘ ਧਿਆਨਪੁਰ ਅਤੇ ਮਨਜੀਤ ਸਿੰਘ ਗਹਿਰੀ ਨੇ ਕਿਹਾ ਕਿ 16 ਫਰਵਰੀ ਦਾ ਭਾਰਤ ਬੰਦ ਦੇਸ਼ ਦੇ ਖੇਤੀ ਖੇਤਰ, ਸਨਅਤੀ ਖੇਤਰ, ਸਿੱਖਿਆ, ਸਿਹਤ, ਟਰਾਂਸਪੋਰਟ, ਰੇਲਵੇ ਅਤੇ ਬਿਜਲੀ ਸਮੇਤ ਹੋਰ ਪਬਲਿਕ ਸੈਕਟਰ ਉੱਪਰ ਕੀਤੇ ਜਾ ਰਹੇ ਹਮਲੇ ਅਤੇ ਕਾਰਪੋਰੇਟ ਪੱਖੀ ਤਾਨਾਸ਼ਾਹੀ ਨੀਤੀਆਂ ਨਾਲ ਦੇਸ਼ ਦੇ ਵਿੱਢੇ ਗਏ ਚਹੁੰ ਤਰਫੀ ਉਜਾੜੇ ਵਿਰੁੱਧ ਲੋਕਾਂ ਦੇ ਰੋਹ ਦਾ ਪ੍ਰਗਟਾਵਾ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਹਕੂਮਤ ਵੱਲੋਂ ਧਰਮ ਦੀ ਆੜ ਹੇਠ ਫਿਰਕਾਪ੍ਰਸਤੀ ਨੂੰ ਉਭਾਰ ਕੇ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ। ਜਿਸ ਦਾ ਲਾਹਾ ਲੈਂਦਿਆਂ ਬੀਤੇ ਸਮੇਂ ਵਿੱਚ ਮੋਦੀ ਸਰਕਾਰ ਕਿਸਾਨਾਂ ਦੀਆਂ ਐਮ.ਐਸ.ਪੀ, ਕਰਜ਼ਾ ਮੁਕਤੀ ਅਤੇ ਹੋਰ ਮੰਗਾਂ ਮੰਨਣ ਤੋਂ ਮੁੱਕਰ ਚੁੱਕੀ ਹੈ।

ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਨਾਲ ਸਮਾਜ ਦੇ ਹਰੇਕ ਵਰਗ ਨਾਲ ਵਿਸ਼ਵਾਸਘਾਤ ਕੀਤਾ ਹੈ। ਚਾਹੇ ਉਹ ਮਜ਼ਦੂਰ ਹੋਣ, ਵਪਾਰੀ ਹੋਣ, ਦੁਕਾਨਦਾਰ ਹੋਣ, ਮੁਲਾਜ਼ਮ, ਨੌਜਵਾਨ ਅਤੇ ਔਰਤਾਂ ਹੋਣ ਮੋਦੀ ਹਕੂਮਤ ਨੇ ਸੱਭ ਨੂੰ ਆਪਣੀਆਂ ਤਬਾਹਕੁੰਨ ਨੀਤੀਆਂ ਦਾ ਸ਼ਿਕਾਰ ਬਣਾਇਆ ਹੈ, ਜਿਸ ਦਾ ਝਲਕਾਰਾ ਲੋਕ ਸਭਾ ਵਿੱਚ 2024-25 ਦੇ ਪੇਸ਼ ਕੀਤੇ ਗਏ ਲੋਕ ਵਿਰੋਧੀ ਬਜਟ ਵਿੱਚ ਵੀ ਸਾਫ ਸਾਫ ਦਿਖਾਈ ਦਿੰਦਾ ਹੈ।

ਇਸੇ ਤਰ੍ਹਾਂ ਚਾਰ ਲੇਬਰ ਕੋਡ, ਅਗਨੀਵੀਰ ਸਕੀਮ ਅਤੇ ਕੌਮੀ ਸਿੱਖਿਆਂ ਨੀਤੀ 2020 ਆਦਿ ਇੱਕ ਤੋਂ ਬਾਅਦ ਇੱਕ ਮਾਮਲੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ।

ਮੀਟਿੰਗ ਵਿੱਚ ਸਮਾਜ ਦੇ ਸਾਰੇ ਵਰਗਾਂ ਦੀਆਂ ਜੱਥੇਬੰਦੀਆਂ ਤੋਂ 16 ਫਰਵਰੀ ਦੇ ਭਾਰਤ ਬੰਦ ਲਈ ਸਹਿਯੋਗ ਅਤੇ ਸਮਰਥਨ ਦੀ ਅਪੀਲ ਕੀਤੀ ਗਈ ਅਤੇ ਫੈਸਲਾ ਕੀਤਾ ਕਿ ਇਸ ਬੰਦ ਨੂੰ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਹਰੇਕ ਬਾਸ਼ਿੰਦੇ ਤੱਕ ਲਿਜਾਣ ਲਈ 9 ਫਰਵਰੀ ਨੂੰ ਕਸਬਾ ਰਈਆ ਵਿਖੇ ਮਾਰਚ ਕਰਕੇ ਭਾਰਤ ਬੰਦ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ ਅਤੇ ਇਸ ਬੰਦ ਨੂੰ ਜਨ ਜਨ ਤੱਕ ਲਿਜਾਣ ਲਈ ਪਿੰਡ ਪੱਧਰ ਤੱਕ ਸੰਪਰਕ ਮੁਹਿੰਮ ਛੇੜੀ ਜਾਵੇਗੀ।

ਅੱਜ ਦੀ ਮੀਟਿੰਗ ਵਿੱਚ ਪ੍ਰਕਾਸ਼ ਸਿੰਘ ਥੋਥੀਆਂ, ਕੁਲਵੰਤ ਸਿੰਘ ਡਿਹਰੀਵਾਲਾ, ਨਿਰਮਲ ਸਿੰਘ ਭਿੰਡਰ, ਬਲਜੀਤ ਕੌਰ ਬੂਲੇਨੰਗਲ, ਸੂਬੇਦਾਰ ਲਾਲਦੀਨ, ਰਛਪਾਲ ਸਿੰਘ ਬੁਟਾਰ੍ਹੀ, ਗੁਰਦੀਪ ਸਿੰਘ ਕਲੇਰ, ਸਰਵਣ ਸਿੰਘ ਤਰਸਿੱਕਾ, ਗੁਰਨਾਮ ਸਿੰਘ ਭਿੰਡਰ, ਅਵਤਾਰ ਸਿੰਘ ਛੱਜਲਵੱਡੀ ਅਤੇ ਅਮਰੀਕ ਸਿੰਘ ਨਿਰੰਜਨਪੁਰ ਨੇ ਵੀ ਸੰਬੋਧਨ ਕੀਤਾ।

 

RELATED ARTICLES
- Advertisment -

Most Popular

Recent Comments