ਸ਼ੁੱਕਰਵਾਰ, ਜੂਨ 14, 2024
No menu items!
HomeEducationਸਿੱਖਿਆ ਵਿਭਾਗ 'ਚ ਕਰੀਬ 30 ਸਾਲ ਸੇਵਾਵਾਂ ਦੇਣ ਉਪਰੰਤ ਸ਼੍ਰੀਮਤੀ ਸਤਿੰਦਰ ਕੌਰ...

ਸਿੱਖਿਆ ਵਿਭਾਗ ‘ਚ ਕਰੀਬ 30 ਸਾਲ ਸੇਵਾਵਾਂ ਦੇਣ ਉਪਰੰਤ ਸ਼੍ਰੀਮਤੀ ਸਤਿੰਦਰ ਕੌਰ ਜਨੇਰ ਲੈਕਚਰਾਰ ਅੰਗਰੇਜ਼ੀ ਹੋਏ ਸੇਵਾਮੁਕਤ

 

ਪੰਜਾਬ ਨੈੱਟਵਰਕ, ਫਿਰੋਜ਼ਪੁਰ’-

ਸਿੱਖਿਆ ਵਿਭਾਗ ਪੰਜਾਬ ਵਿੱਚ 29 ਸਾਲ 11 ਮਹੀਨੇ ਤੇ 4 ਦਿਨ ਦੀ ਸੇਵਾ ਕਰਨ ਉਪਰੰਤ ਬੀਤੇ ਦਿਨੀ ਸ਼੍ਰੀਮਤੀ ਸਤਿੰਦਰ ਕੌਰ ਲੈਕਚਰਾਰ ਅੰਗਰੇਜ਼ੀ ਸੇਵਾ ਮੁਕਤ ਹੋ ਗਏ ਹਨ।

ਉਨ੍ਹਾਂ ਨੇ ਲੱਗਭੱਗ 27 ਸਾਲ ਆਪਣੀਆਂ ਸੇਵਾਵਾਂ ਸ ਸ ਸ ਸ ਲੂੰਬੜੀ ਵਾਲਾ ਵਿਖੇ ਦਿੱਤੀਆ। ਇਸ ਦੌਰਾਨ ਓਹਨਾ ਨੇ ਬੱਚਿਆ ਨੂੰ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਪੜਾਏ। ਓਹਨਾ ਦੀ ਯੋਗ ਅਗਵਾਈ ਸਦਕਾ ਬਹੁਤ ਸਾਰੇ ਬੱਚੇ ਉੱਚੀਆਂ ਪੜਵੀਆ ਤੇ ਪਹੁੰਚ ਸਕੇ ਹਨ।

ਓਹਨਾ ਦੀ ਸੇਵਾ ਮੁਕਤੀ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨੀਲਮ ਧਵਨ ਤੇ ਸਮੂਹ ਸਟਾਫ਼ ਨੇ ਓਹਨਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੈਡਮ ਸਤਿੰਦਰ ਕੌਰ ਤੇ ਓਹਨਾ ਦੇ ਪਰਿਵਾਰ ਵੱਲੋਂ ਸਕੂਲ ਨੂੰ 37100/- ਰੁਪੈ ਦੀ ਰਾਸ਼ੀ ਸਕੂਲ ਦੀ ਬੇਹਤਰੀ ਦੇ ਕਾਰਜਾਂ ਤੇ ਖਤਮ ਕਰਨ ਲਈ ਦਿੱਤੀ।

ਇਸ ਮੌਕੇ ਮੇਜਰ ਸਿੰਘ ਸਰਪੰਚ, ਕੁਲਦੀਪ ਸਿੰਘ, ਮੁਖਤਿਆਰ ਸਿੰਘ, ਬਲਕਾਰ ਸਿੰਘ, ਮਨਦੀਪ ਸਿੰਘ, ਹਰਮੀਤ ਕੌਰ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਮੋਜੂਦ ਸਨ।

 

RELATED ARTICLES

Most Popular

Recent Comments