Friday, March 1, 2024
No menu items!
HomeChandigarhNIA Raid: ਪੰਜਾਬ 'ਚ ਸਰਕਾਰੀ ਅਧਿਆਪਕ ਦੇ ਘਰ ਐਨਆਈਏ ਦੀ ਰੇਡ

NIA Raid: ਪੰਜਾਬ ‘ਚ ਸਰਕਾਰੀ ਅਧਿਆਪਕ ਦੇ ਘਰ ਐਨਆਈਏ ਦੀ ਰੇਡ

 

NIA Raid at govt teacher’s house in Punjab

ਪੰਜਾਬ ਨੈੱਟਵਰਕ, ਚੰਡੀਗੜ੍ਹ-

NIA Raid – ਪੰਜਾਬ ਦੇ ਅੰਦਰ ਬੀਤੇ ਕੱਲ੍ਹ ਐਨਆਈਏ ਵਲੋਂ ਦਸਤਕ ਦੇ ਕੇ ਜਿਥੇ ਗੈਂਗਸਟਰਾਂ ਤੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ, ਉਥੇ ਹੀ ਇੱਕ ਸਰਕਾਰੀ ਅਧਿਆਪਕ ਦੇ ਘਰ ਤੇ ਵੀ ਐਨਆਈਏ ਵਲੋਂ ਰੇਡ ਕੀਤੀ ਗਈ।

ਜਾਣਕਾਰੀ ਮੁਤਾਬਿਕ, ਫਿਰੋਜ਼ਪੁਰ ਨਾਲ ਸਬੰਧਤ ਸਰਕਾਰੀ ਅਧਿਆਪਕ ਤੇ ਕਲਾਕਾਰ ਹਰਿੰਦਰ ਸਿੰਘ ਭੁੱਲਰ ਦੇ ਘਰ ਤੇ ਐਨਆਈਏ ਵਲੋਂ ਰੇਡ ਕੀਤੀ ਗਈ ਅਤੇ ਕਰੀਬ ਦੋ-ਢਾਈ ਘੰਟੇ ਐਨਆਈਏ ਦੀ ਟੀਮ ਅਧਿਆਪਕ ਦੇ ਘਰ ਰਹੀ।

ਹਾਲਾਂਕਿ ਇਸ ਦੌਰਾਨ ਕਿਸੇ ਵੀ ਐਨਆਈਏ ਅਧਿਕਾਰੀ ਨੇ ਇਹ ਸੂਚਨਾ ਨਹੀਂ ਦਿੱਤੀ ਕਿ, ਇਹ ਰੇਡ ਕਿਉਂ ਕੀਤੀ ਗਈ ਹੈ?

ਸੂਚਨਾ ਹੈ ਕਿ, ਹਰਿੰਦਰ ਸਿੰਘ ਪ੍ਰਸਿੱਧ ਕਲਾਕਾਰ ਹੋਣ ਦੇ ਕਾਰਨ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਫ਼ੋਨ ਵਗੈਰਾ ਆਉਂਦੇ ਰਹਿੰਦੇ ਸਨ, ਜਿਸ ਦੇ ਅਧਾਰ ਤੇ ਉਨ੍ਹਾਂ ਦੇ ਮੋਬਾਈਲ ਫ਼ੋਨ ਤੇ ਹੋਰ ਸਮਾਨ ਦੀ ਚੈਕਿੰਗ ਕੀਤੀ ਗਈ ਹੈ, ਹਾਲਾਂਕਿ, ਚੈਕਿੰਗ ਦੌਰਾਨ ਹਰਿੰਦਰ ਸਿੰਘ ਦੇ ਘਰੋਂ ਕੁੱਝ ਵੀ ਨਹੀਂ ਮਿਲਿਆ।

ਪੇਸ਼ੇ ਵਜੋਂ ਹਰਿੰਦਰ ਭੁੱਲਰ ਐਲੀਮੈਂਟਰੀ ਅਧਿਆਪਕ, ਪੰਜਾਬੀ ਅਦਾਕਾਰ, ਕਾਮੇਡੀਅਨ, ਨਿਰਦੇਸ਼ਕ ਹੋਣ ਦੇ ਨਾਲ ਨਾਲ ਪੰਜਾਬੀ ਸਟੇਜ ਦੇ ਬਾਕਮਾਲ ਐਂਕਰ ਵੀ ਹਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments