Saturday, March 2, 2024
No menu items!
HomeChandigarhNo holiday on January 22 in Punjab: ਪੰਜਾਬ 'ਚ 22 ਜਨਵਰੀ ਦੀ...

No holiday on January 22 in Punjab: ਪੰਜਾਬ ‘ਚ 22 ਜਨਵਰੀ ਦੀ ਛੁੱਟੀ ਨਹੀਂ! ਸਰਕਾਰ ਨੇ ਪ੍ਰਪੋਜਲ ਨੂੰ ਨਹੀਂ ਦਿੱਤੀ ਹਰੀ ਝੰਡੀ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਅਯੁੱਧਿਆ ਵਿਚ 22 ਜਨਵਰੀ 2024 ਨੂੰ ਹੋ ਰਹੇ ਸ੍ਰੀ ਰਾਮ ਜਨਮ ਭੂਮੀ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਨੂੰ ਲੈ ਕੇ ਜਿਥੇ, ਕੇਂਦਰ ਸਰਕਾਰ ਦੇ ਵਲੋਂ ਕੇਂਦਰੀ ਅਦਾਰਿਆਂ ਵਿਚ ਢਾਈ ਵਜੇ ਤੱਕ ਛੁੱਟੀ ਐਲਾਨੀ ਹੋਈ ਹੈ, ਉਥੇ ਹੀ ਕਈ ਸੂਬਿਆਂ ਦੀਆਂ ਸਰਕਾਰ ਦੇ ਵਲੋਂ ਪੂਰੇ ਦਿਨ ਵੀ ਛੁੱਟੀ ਐਲਾਨੀ ਹੋਈ ਹੈ।

ਹਾਲਾਂਕਿ ਪੰਜਾਬ ਸਰਕਾਰ ਨੇ 22 ਜਨਵਰੀ ਦੀ ਛੁੱਟੀ ਤੇ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਕਿ, ਸੂਬੇ ਦੇ ਅੰਦਰ 22 ਜਨਵਰੀ ਦੀ ਛੁੱਟੀ ਹੈ ਜਾਂ ਨਹੀਂ। ਪੰਜਾਬ ਨੈੱਟਵਰਕ ਨੂੰ ਸਰਕਾਰੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ, ਕੁੱਝ ਮਹਿਕਮਿਆਂ ਦੇ ਵਲੋਂ 22 ਜਨਵਰੀ ਦੀ ਛੁੱਟੀ ਬਾਰੇ ਸੀਐੱਮ ਦਫ਼ਤਰ ਨੂੰ ਲਿਖਿਆ ਗਿਆ ਸੀ।

ਪਰ 21 ਜਨਵਰੀ ਰਾਤ 9 ਵਜੇ ਤੱਕ ਸਰਕਾਰ ਨੇ ਉਕਤ ਪ੍ਰਪੋਜਲ ਨੂੰ ਹਰੀ ਝੰਡੀ ਨਹੀਂ ਸੀ ਦਿੱਤੀ। ਮਤਲਬ ਕਿ, ਸੂਬੇ ਵਿਚ 22 ਜਨਵਰੀ ਨੂੰ ਕੋਈ ਛੁੱਟੀ ਨਹੀਂ ਹੋਵੇਗੀ। ਸਕੂਲ ਤੇ ਹੋਰ ਦਫ਼ਤਰ ਪਹਿਲਾਂ ਵਾਂਗ ਹੀ ਖੁੱਲ੍ਹਣਗੇ।

ਇਹ ਵੀ ਪੜ੍ਹੋ- Holiday: ਚੰਡੀਗੜ੍ਹ ਦੇ ਸਾਰੇ ਸਕੂਲਾਂ ਅਤੇ ਪੰਜਾਬ ਦੇ ਬਹੁਗਿਣਤੀ ਪ੍ਰਾਈਵੇਟ ਸਕੂਲਾਂ ‘ਚ 22 ਜਨਵਰੀ ਦੀ ਰਹੇਗੀ ਛੁੱਟੀ, ਪੜ੍ਹੋ ਪੂਰੀ ਖ਼ਬਰ

ਉਥੇ ਹੀ ਦੂਜੇ ਪਾਸੇ, ਪੰਜਾਬ ਸਰਕਾਰ ਦੇ ਦਫ਼ਤਰਾਂ ‘ਤੇ ਵਿਦਿਅਕ ਅਦਾਰਿਆਂ ਤੋਂ ਇਲਾਵਾਂ ਬੋਰਡ, ਕਾਰਪੋਰੇਸ਼ਨਾਂ ਤੇ ਹੋਰਨਾਂ ਸੋਸਾਈਟੀਆਂ ਵਿਚ 22 ਜਨਵਰੀ ਦੀ ਛੁੱਟੀ ਨਾ ਹੋਣ ਦੇ ਕਾਰਨ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਸਰਕਾਰ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ- Holiday Alert: ਪੰਜਾਬ ਦੇ ਇਨ੍ਹਾਂ ਸਕੂਲਾਂ ‘ਚ 22 ਜਨਵਰੀ ਦੀ ਛੁੱਟੀ ਦਾ ਐਲਾਨ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਛੁੱਟੀ ਬਾਰੇ ਕੋਈ ਸੂਚਨਾ ਨਹੀਂ ਹੈ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ, ਸੂਬੇ ਦੇ ਸਰਕਾਰੀ ਸਕੂਲ ਤਾਂ ਭਲਕੇ ਖੁੱਲ੍ਹਣਗੇ ਹੀ। ਇਥੇ ਜਿਕਰ ਕਰਨਾ ਬਣਦਾ ਹੈ ਕਿ, ਸੂਬੇ ਦੇ 4000 ਤੋਂ ਵੱਧ ਪ੍ਰਾਈਵੇਟ ਸਕੂਲਾਂ ਦੇ ਵਲੋਂ ਆਪਣੇ ਪੱਧਰ ਤੇ 22 ਜਨਵਰੀ ਦੀ ਛੁੱਟੀ ਐਲਾਨੀ ਹੋਈ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments