Monday, April 22, 2024
No menu items!
HomePunjabਸਿਰ 'ਤੇ ਨਹੀਂ, ਕੁੰਡਾ ਤੇ ਹਾਥੀ ਪੀਰੇ ਲੁੰਡਾ! ਅੰਮ੍ਰਿਤਸਰ ਦੇ ਸਾਰੇ ਬਲਾਕ...

ਸਿਰ ‘ਤੇ ਨਹੀਂ, ਕੁੰਡਾ ਤੇ ਹਾਥੀ ਪੀਰੇ ਲੁੰਡਾ! ਅੰਮ੍ਰਿਤਸਰ ਦੇ ਸਾਰੇ ਬਲਾਕ CDPO ਅਤੇ DPO ਤੋਂ ਵਾਂਝੇ- ਬਰਿੰਦਰਜੀਤ ਛੀਨਾ ਦਾ ਵੱਡਾ ਖੁਲਾਸਾ

 

ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਬਲਾਕ CDPO ਅਤੇ ਡੀਪੀਓ ਤੋਂ ਵਾਂਝੇ ਪਏ ਹਨ ਅਤੇ ਵਰਕਰ ਤਨਖਾਹਾਂ ਨੂੰ ਤਰਸ ਰਹੀਆਂ ਹਨ- ਬਰਿੰਦਰਜੀਤ ਛੀਨਾ 

ਪੰਜਾਬ ਨੈੱਟਵਰਕ, ਅੰਮ੍ਰਿਤਸਰ-

ਸਿਰ ‘ਤੇ ਨਹੀਂ ਕੁੰਡਾ ਤੇ ਹਾਥੀ ਪੀਰੇ ਲੁੰਡਾ ਇਹ ਕਹਾਵਤ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੇ ਪੂਰਨ ਤੌਰ ਤੇ ਢੁਕਦੀ ਹੈ ਕਿਉਂਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ 12 ਬਲਾਕ ਹੋਣ ਦੇ ਬਾਵਜੂਦ ਵੀ ਪੂਰਾ ਜ਼ਿਲਾ ਪ੍ਰੋਗਰਾਮ ਅਫ਼ਸਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਤੋਂ ਵਾਂਝਾ ਪਿਆ ਹੈ।

ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗੁਰੂ ਨਗਰੀ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ, ਸਰਕਾਰ ਆਪ ਕੇ ਦੁਆਰ ਪ੍ਰੋਗਰਾਮ ਕਰਨ ਵਾਲੀ ਆਪ ਸਰਕਾਰ ਅੰਮ੍ਰਿਤਸਰ ਜ਼ਿਲੇ ਤੋਂ ਬੇਖ਼ਬਰ ਹੈ। ਲੱਖਾਂ ਲੋਕਾਂ, ਮੁਲਾਜਮਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਖੱਜਲ ਖੁਆਰ ਕਰ ਰਹੀ ਹੈ। ਆਂਗਣਵਾੜੀ ਵਰਕਰਾਂ ਤਨਖ਼ਾਹਾਂ ਨੂੰ ਤਰਸ ਰਹੀਆਂ ਹਨ।

ਇਹ ਜਾਣਕਾਰੀ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਪੰਜਾਬ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਦਿੰਦਿਆਂ ਹੋਇਆ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਦੇ ਸਾਰੇ ਬਲਾਕ CDPO ਅਤੇ ਡੀਪੀਓ ਤੋਂ ਵਾਂਝੇ ਪਏ ਹਨ ਅਤੇ ਵਰਕਰ ਤਨਖਾਹਾਂ ਨੂੰ ਤਰਸ ਰਹੀਆਂ ਹਨ।

ਗੱਲਬਾਤ ਕਰਦਿਆਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਵਰਕਰ ਰਾਜਵਿੰਦਰ ਕੌਰ ਪਤਨੀ ਧਰਮਜੀਤ ਸਿੰਘ ਸੈਂਟਰ ਸੁਭਾਸ਼ ਕਲੋਨੀ, ਲੱਖਾ ਸਿੰਘ ਇਕ ਮਹੀਨਾ ਪਹਿਲਾਂ ਵਿਦੇਸ਼ ਜਾਣ ਦੀ ਪ੍ਰਵਾਨਗੀ ਮੰਗੀ ਸੀ ਜਦਕਿ ਕੱਲ ਉਸ ਦੀ ਵਿਦੇਸ਼ ਜਾਣ ਲਈ ਟਿਕਟ ਵੀ ਬੁੱਕ ਹੈ।

ਪਰ ਹੁਣ ਤੱਕ ਪ੍ਰਵਾਨਗੀ ਨਹੀਂ ਮਿਲੀ ਜਿਸ ਵਿੱਚ ਵਰਕਰ ਦਾ ਕੋਈ ਕਸੂਰ ਨਹੀਂ ਹੈ ਉਸ ਨੂੰ ਜ਼ਿਲਾ ਪ੍ਰੋਗਰਾਮ ਅਫ਼ਸਰ ਨਾ ਹੋਣ ਕਾਰਨ ਖੱਜਲ ਖੁਆਰ ਕੀਤਾ ਜਾ ਰਿਹਾ ਹੈ ।ਵਿਭਾਗ ਕੋਲੋਂ ਬਾਰ ਬਾਰ ਜਿਲੇ ਵਿੱਚ ਪੂਰੇ ਅਫ਼ਸਰ ਦੇਣ ਦੀ ਮੰਗ ਕੀਤੀ ਗਈ ਹੈ ਪਰ ਸਮਾਜਿਕ ਸੁੱਰਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਅਫਸਰਸ਼ਾਹੀ ਕੁੰਭਕਰਨ ਦੀ ਨੀਂਦ ਵਿੱਚ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments