Saturday, March 2, 2024
No menu items!
HomeEducationਪੰਜਾਬ ਸਰਕਾਰ ਮੁਲਾਜ਼ਮਾਂ ਦਾ ਪੇਂਡੂ ਭੱਤਾ ਬਹਾਲ ਕਰੇ, ਅਧਿਆਪਕ ਜਥੇਬੰਦੀ ਨੇ ਸੌਂਪਿਆ...

ਪੰਜਾਬ ਸਰਕਾਰ ਮੁਲਾਜ਼ਮਾਂ ਦਾ ਪੇਂਡੂ ਭੱਤਾ ਬਹਾਲ ਕਰੇ, ਅਧਿਆਪਕ ਜਥੇਬੰਦੀ ਨੇ ਸੌਂਪਿਆ ਮੰਗ

 

ਮੁਲਾਜ਼ਮਾਂ ਦਾ ਪੇਂਡੂ ਭੱਤਾ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧਰਾਮ ਨੂੰ ਦਿੱਤਾ ਮੰਗ ਪੱਤਰ

1 ਤੋਂ 10 ਫਰਵਰੀ ਤੱਕ MLAs ਰਾਹੀ ਵਿੱਤ ਪੰਜਾਬ ਨੂੰ ਮੰਗ ਪੱਤਰ ਦੇਣ ਦਾ ਜਥੇਬੰਦੀ ਦਾ ਪ੍ਰੋਗਰਾਮ -ਅਮਨਦੀਪ ਸ਼ਰਮਾ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਦਾ ਪੇਂਡੂ ਭੱਤਾ ਤੁਰੰਤ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਹਲਕਾ ਬੁਢਲਾਡਾ ਦੀ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ ਗਿਆ।

ਜਥੇਬੰਦੀ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਤੁਹਾਡੀ ਜਾਇਜ਼ ਮੰਗ ਨੂੰ ਵਿੱਤ ਮੰਤਰੀ ਤੱਕ ਭੇਜਿਆ ਜਾਵੇਗਾ। ਜਥੇਬੰਦੀ ਦੇ ਆਗੂ ਰਾਮਪਾਲ ਸਿੰਘ ਗੁੜੱਦੀ ਨੇ ਕਿਹਾ ਕਿ ਸ਼ਹਿਰਾਂ ਤੋਂ ਦੂਰ ਪਿੰਡਾਂ ਕੰਮ ਕਰਦੇ ਮੁਲਾਜ਼ਮਾਂ ਲਈ ਹਾਊਸ ਰੈਟ ਘੱਟ ਰੱਖਿਆ ਗਿਆ ਸੀ।

ਪਰ ਉਨ੍ਹਾਂ ਮੁਲਾਜ਼ਮਾਂ ਨੂੰ ਸ਼ਹਿਰਾਂ ਦੇ ਮੁਲਾਜ਼ਮਾਂ ਨਾਲੋਂ ਵੱਖਰਾ ਪੇਂਡੂ ਭੱਤਾ ਦਿੱਤਾ ਜਾਂਦਾ ਸੀ ਤਾਂ ਜੋ ਅਧਿਆਪਕ ਦੂਰ- ਦਰਾਡੇ ਆਪਣੇ ਵਹੀਕਲਾ ਵਿੱਚ ਡੀਜ਼ਲ, ਪੈਟਰੋਲ ਪਵਾ ਸਕਣ।

ਅਮਨਦੀਪ ਸ਼ਰਮਾ ਨੇ ਕਿਹਾ ਕਿ ਪੰਜਾਬ ਭਰ ਦੇ ਵਿਧਾਇਕਾਂ ਰਾਹੀ 1 ਫਰਵਰੀ ਤੋਂ 10 ਫਰਵਰੀ ਤੱਕ ਮੰਗ ਪੱਤਰ ਵਿੱਤ ਮੰਤਰੀ ਪੰਜਾਬ ਨੂੰ ਭੇਜੇ ਜਾਣਗੇ।

ਇਸ ਸਮੇਂ ਕੁਲਵਿੰਦਰ ਸਿੰਘ ਬੱਛੂਆਣਾ, ਦਵਿੰਦਰ ਕੁਮਾਰ ਬੁਢਲਾਡਾ, ਤਰਲੋਕ ਜੈਨ ਬੋੜਾਵਾਲ, ਸੁਰਿੰਦਰ ਅਹਿਮਦਪੁਰ, ਸੁਰਿੰਦਰ ਕੁਮਾਰ ਮੱਲ ਸਿੰਘ ਵਾਲਾ, ਮਨੀਸ਼ ਕੁਮਾਰ ਬੁਢਲਾਡਾ, ਦਿਲਬਾਗ ਸਿੰਘ, ਅਵਤਾਰ ਸਿੰਘ, ਨੇਤਾ ਜੀ, ਨਵਨੀਤ ਸਿੰਘ ਹਸਨਪੁਰ, ਗੁਰਜੰਟ ਬੱਛੋਆਣਾ, ਭਗਤ ਰਾਮ ਭੰਗੂ, ਬਿਹਾਰਾ ਸਿੰਘ ਦੋਦੜਾ, ਗੁਰਮੀਤ ਸਿੰਘ ਕਾਸ਼ਮਪੁਰ ਛੀਨਾ ਆਦਿ ਸਾਥੀ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments