Friday, March 1, 2024
No menu items!
HomeChandigarhਕਹਿੰਦੇ ਜੀ! ਸੀਐੱਮ ਸਾਬ੍ਹ ਦਾ ਜਹਾਜ਼ ਨਾ ਉੱਡ ਸਕਿਆ...ਦੇਖੋ ਵੀਡੀਓ

ਕਹਿੰਦੇ ਜੀ! ਸੀਐੱਮ ਸਾਬ੍ਹ ਦਾ ਜਹਾਜ਼ ਨਾ ਉੱਡ ਸਕਿਆ…ਦੇਖੋ ਵੀਡੀਓ

 

Bhagwant Mann! ਜਦੋਂ ਪੈਸੇ ਦੇਣ ਵਾਲੇ ਘਰ ਆਏ ਹੋਣ ਅਤੇ ਪੈਸੇ ਲੈਣ ਵਾਲੇ ਗੈਰ ਹਾਜ਼ਰ ਹੋਣ ਤਾਂ ਇਸ ਤੋਂ ਵੱਧ ਨਿੰਦਣਯੋਗ ਕੀ ਹੋ ਸਕਦਾ ਹੈ?- ਸੁਨੀਲ ਜਾਖੜ 

ਪੰਜਾਬ ਨੈੱਟਵਰਕ, ਚੰਡੀਗੜ੍ਹ

Bhagwant Mann- ਹੁਸ਼‍ਿਆਰਪੁਰ ਪੁੱਜੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜਿਥੇ 4000 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 29 ਰਾਸ਼ਟਰੀ ਰਾਜ ਮਾਰਗਾਂ ਦਾ ਨੀਂਹ ਪੱਥਰ ਰੱਖਿਆ।

ਉਥੇ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸੱਦਾ ਦੇਣ ਦੇ ਬਾਵਜੂਦ ਵੀ ਹੁਸ਼‍ਿਆਰਪੁਰ ਨਾ ਪੁੱਜ ਸਕੇ। ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਦੋਸ਼ ਹੈ ਕਿ, ਸਾਨੂੰ ਪਤਾ ਲੱਗਿਐ ਕਿ, ਸੀਐੱਮ ਸਾਬ੍ਹ ਕਿਉਂ ਨਹੀਂ ਪੁੱਜੇ।

ਜਾਖੜ ਨੇ ਕਿਹਾ ਕਿ, ਅਸੀਂ ਜਦੋਂ ਵੱਡੇ ਬਾਬੂਆਂ ਨਾਲ ਰਾਬਤ ਬਣਾਇਆ ‘ਤੇ ਪੁੱਛਿਆ ਕਿ, ਸੀਐੱਮ ਨਹੀਂ ਪੁੱਜ ਰਹੇ? ਤਾਂ, ਅੱਗਿਓਂ ਜਵਾਬ ਮਿਲਿਆ ਤੇ ਕਹਿੰਦੇ ਜੀ, ਵਿਜੀਬਿਲਟੀ ਘੱਟ ਹੋਣ ਦੇ ਕਾਰਨ ਸੀਐੱਮ ਸਾਬ੍ਹ ਦਾ ਜਹਾਜ਼ ਉਡਾਰੀ ਨਾ ਭਰ ਸਕਿਆ।

ਜਾਖੜ ਨੇ ਕਿਹਾ ਕਿ, ਅੱਜ 29 ਰਾਜਮਾਰਗਾਂ ਦੇ ਉਦਘਾਟਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਦਾ ਨਾ ਪਹੁੰਚਣਾ ਅਤੇ ਲੋਕਸਭਾ ਮੈਂਬਰਾਂ ਦਾ ਵੀ ਆ ਕੇ ਵਾਪਸ ਮੁੜ ਜਾਣਾ ਬਹੁਤ ਹੀ ਮੰਦਭਾਗੀ ਗੱਲ ਹੈ।

ਜਾਖੜ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ, ਹਰ ਰੋਜ ਇਹ ਬਿਆਨ ਦੇਣੇ ਕਿ ਕੇਂਦਰ ਸਰਕਾਰ ਪੈਸੇ ਨਹੀਂ ਦੇ ਰਹੀ, ਪਰ ਅੱਜ ਜਦੋਂ ਪੈਸੇ ਦੇਣ ਵਾਲੇ ਘਰ ਆਏ ਹੋਣ ਅਤੇ ਪੈਸੇ ਲੈਣ ਵਾਲੇ ਗੈਰ ਹਾਜ਼ਰ ਹੋਣ ਤਾਂ ਇਸ ਤੋਂ ਵੱਧ ਨਿੰਦਣਯੋਗ ਕੀ ਹੋ ਸਕਦਾ ਹੈ?

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments