Saturday, March 2, 2024
No menu items!
HomeEducationPSEB Decision: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਲਾਨਾ ਪ੍ਰੀਖਿਆ ਇੱਕੋ ਸੈਸ਼ਨ 'ਚ...

PSEB Decision: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਲਾਨਾ ਪ੍ਰੀਖਿਆ ਇੱਕੋ ਸੈਸ਼ਨ ‘ਚ ਕਰਵਾਉਣ ਦਾ ਫ਼ੈਸਲਾ

 

ਪੰਜਾਬ ਨੈੱਟਵਰਕ, ਮੋਹਾਲੀ

PSEB Decision- ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਅਮਨ ਸਰਮਾ ਦੀ ਅਗਵਾਈ ਵਿੱਚ ਈ ਮੀਟਿੰਗ ਕੀਤੀ ਗਈ ਹੈ। ਜਿਸ ਵਿੱਚ ਸੀਨੀਅਰ ਸਲਾਹਕਾਰ ਸੁਖਦੇਵ ਸਿੰਘ ਰਾਣਾ, ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ਼ ਨੇ ਦੱਸਿਆ ਕਿ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਲਾਨਾ ਪ੍ਰੀਖਿਆਵਾਂ ਇੱਕੋ ਸੈਸ਼ਨ ਵਿੱਚ ਕਰਾਉਣ ਦਾ ਫੈਸਲਾ ਸ਼ਲਾਘਾਯੋਗ ਹੈ ਅਤੇ ਇਸ ਨਾਲ ਵਿਦਿਆਰਥੀਆਂ, ਮਾਪੇ ਅਤੇ ਅਧਿਆਪਕਾਂ ਵਰਗ ਵਾਧੂ ਮਾਨਸਿਕ ਭਾਰ ਘਟਾਉਣ ਵਿੱਚ ਮੱਦਦ ਮਿਲੇਗੀ। ਪੇਪਰ ਮਾਰਕਿੰਗ ਲਈ ਅਤੇ ਪ੍ਰੀਖਿਆ ਡਿਊਟੀ ਲਈ ਵਧੇਰੇ ਅਧਿਆਪਕਾਂ ਤਨਾਅ ਮੁਕਤ ਹੋਣਗੇ।

ਮਾਪੇ ਆਪਣੇ ਬੱਚਿਆਂ ਨੂੰ ਇਕੱਠੇ ਹੀ ਪ੍ਰੀਖਿਆ ਕੇਂਦਰਾਂ ਛਡ ਸਕਣਗੇ ਅਤੇ ਲਿਆ ਸਕਣਗੇ। ਇਸ ਨਾਲ ਇਸਤਰੀ ਅਧਿਆਪਕਾਵਾਂ ਨੂੰ ਬਹੁਤ ਰਾਹਤ ਅਤੇ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇਗਾ। ਜਥੇਬੰਦੀ ਦੇ ਜਨਰਲ ਸਕੱਤਰ ਬਲਰਾਜ ਬਾਜਵਾ ਅਤੇ ਰਵਿੰਦਰ ਪਾਲ ਸਿੰਘ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੇ ਵੇਰਵਿਆਂ ਦੀ ਸੋਧ ਕਰਨ ਲਈ ਰੋਲ ਨੰਬਰ ਜਾਰੀ ਹੋਣ ਤੇ ਬਿਨਾਂ ਕੋਈ ਫੀਸ ਲਿਆ ਮੌਕਾ ਦਿੱਤਾ ਜਾਵੇ ਤਾਂ ਜੋ ਨਤੀਜਾ ਘੋਸ਼ਿਤ ਕਰਨ ਸਮੇਂ ਔਕੜ ਨਾ ਆਵੇ।

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸਮੂਹ ਲੈਕਚਰਾਰ ਵਰਗ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਪ੍ਰਿੰਸੀਪਲ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾ ਸਤਬੀਰ ਕੌਰ ਬੇਦੀ, ਕੰਟਰੋਲਰ ਪ੍ਰੀਖਿਆਵਾਂ ਮਨਿੰਦਰ ਸਿੰਘ ਸਰਕਾਰੀਆ ਅਤੇ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਧੰਨਵਾਦ ਕਰਦਿਆਂ ਕਿਹਾ ਕਿ ਲੈਕਚਰਾਰ ਵਰਗ ,ਹਰੇਕ ਅਧਿਆਪਕਾਂ ਦੀ ਮਦਦ ਨਾਲ ਸਲਾਨਾ ਪ੍ਰੀਖਿਆਵਾਂ ਨੂੰ ਸਹੀ ਅਤੇ ਪਾਰਦਰਸ਼ੀ ਢੰਗ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਅਤੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਚੇਅਰਪਰਸਨ ਅਤੇ ਕੰਟਰੋਲਰ ਪ੍ਰੀਖਿਆਵਾਂ ਨੂੰ ਅਪੀਲ ਕੀਤੀ ਹੈ ਕਿ ਉਤਰਪਤਰੀਆਂ ਜਮਾਂ ਕਰਾਉਣ ਲਈ ਕੇਂਦਰ ਕੰਟਰੋਲਰ ਅਤੇ ਸੁਪਰਡੈਂਟ ਵਲੋਂ ਆਪਸੀ ਸਹਿਮਤੀ ਨਾਲ ਕਰਨ ਦੀ ਹਦਾਇਤਾਂ ਵਿੱਚ ਸ਼ਾਮਲ ਕੀਤਾ ਜਾਵੇ ਕਿਉਂਕਿ ਦਰਜਾ ਚਾਰ ਕਰਮਚਾਰੀ ਸਕੂਲ ਮੁੱਖੀ ਦੇ ਅਧੀਨ ਕੰਮ ਕਰਦੇ ਹਨ। ਸਮੂਚੀ ਪ੍ਰੀਖਿਆ ਕੇਂਦਰਾਂ ਦੀ ਜਿੰਮੇਵਾਰੀ ਸਕੂਲ ਮੁੱਖੀ ਹੋਵੇਤਾਂ ਜੋ ਪ੍ਰਬੰਧ ਸਹੀ ਰਹੇ ਅਤੇ ਪ੍ਰੀਖਿਆ ਸੰਬੰਧੀ ਅਦਾਇਗੀ ਸਮੇਂ ਸਿਰ ਕੀਤੀਆਂ ਜਾਣ।

ਪ੍ਰੀਖਿਆਵਾਂ ਨੂੰ ਸਹੀ ਤਰਾਂ ਚਲਾਉਣ ਲਈ ਜਿਲ੍ਹਾ ਸਿਖਿਆ ਅਫਸਰ ਦੀ ਸਲਾਹ ਨਾਲ ਤਹਿਸੀਲ ਪੱਧਰ ਦੀਆਂ ਸਕੂਲ ਮੁੱਖੀ ਦੀ ਅਗਵਾਈ ਵਿੱਚ ਟੀਮਾਂ ਦਾ ਗਠਨ ਕੀਤਾ ਜਾਵੇ ਤਾਂ ਜੋ ਨਕਲ ਰਹਿਤ ਪ੍ਰੀਖਿਆ ਕਰਵਾਉਣ ਲਈ ਯਤਨ ਕੀਤੇ ਜਾ ਸਕਣ।ਮੀਟਿੰਗ ਵਿੱਚ ਜਗਤਾਰ ਸਿੰਘ ਸੈਦੋਕੇ, ਗੁਰਪ੍ਰੀਤ ਸਿੰਘ ਬਲਦੀਸ ਸਿੰਘ ਅਵਤਾਰ ਸਿੰਘ ਰੋਪੜ, ਮਲਕੀਤ ਸਿੰਘ ਫਿਰੋਜ਼ਪੁਰ ਕੋਸ਼ਲ ਸ਼ਰਮਾਂ, ਦਲਜੀਤ ਸਿੰਘ, ਵੀਨਾ ਜੰਮੂ, ਭੁਪਿੰਦਰ ਪਾਲ ਸਿੰਘ ਮੁਹਾਲੀ, ਅਮਰਜੀਤ ਸਿੰਘ ਵਾਲੀਆ ਪਟਿਆਲਾ, ਵਿੱਤ ਸਕੱਤਰ ਰਾਮ ਵੀਰ ਸਿੰਘ ਫਤਿਹਗੜ੍ਹ ਸਾਹਿਬ ਅਤੇ ਹਰਜੀਤ ਬਾਲੜੀ, ਅਰੁਣ ਕੁਮਾਰ ਲੁਧਿਆਣਾ ਨੇ ਭਾਗ ਲਿਆ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments