ਸ਼ੁੱਕਰਵਾਰ, ਜੂਨ 14, 2024
No menu items!
HomeEducationPSEB Exam: ਪੰਜਾਬ 'ਚ ਹੁਣ ਨਹੀਂ ਹੋਣਗੇ ਪੇਪਰ ਲੀਕ! ਪੰਜਾਬ ਸਕੂਲ ਸਿੱਖਿਆ...

PSEB Exam: ਪੰਜਾਬ ‘ਚ ਹੁਣ ਨਹੀਂ ਹੋਣਗੇ ਪੇਪਰ ਲੀਕ! ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਰੇ DEOs ਨੂੰ ਨਵੇਂ ਹੁਕਮ ਜਾਰੀ

 

PSEB Exam: 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ PSEB ਨੇ ਪੂਰੀ ਤਰ੍ਹਾਂ ਕਮਰ ਕਸ ਲਈ ਹੈ…

ਚੰਡੀਗੜ੍ਹ-

PSEB Exam: ਪੰਜਾਬ ਦੇ ਅੰਦਰ ਹੁਣ ਪੇਪਰ ਲੀਕ ਨਹੀਂ ਹੋਣਗੇ। ਦਰਅਸਲ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਨੂੰ ਲੈ ਕੇ ਡੀਈਓਜ਼ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ। ਦੱਸ ਦਈਏ ਕਿ, ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 13 ਫਰਵਰੀ ਤੋਂ ਸ਼ੁਰੂ ਹੋ ਰਹੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ PSEB ਨੇ ਪੂਰੀ ਤਰ੍ਹਾਂ ਕਮਰ ਕਸ ਲਈ ਹੈ। ਇਸ ਲੜੀ ਤਹਿਤ ਬੋਰਡ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਦੇ ਹੋਏ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਪੇਪਰ ਲੀਕ ਹੋਣ ਤੋਂ ਬਚਾਉਣ ਲਈ ਬੋਰਡ ਨੇ ਜਾਰੀ ਹੁਕਮਾਂ ਵਿਚ ਕਿਹਾ ਹੈ ਕਿ 10ਵੀਂ ਅਤੇ 12ਵੀਂ ਪ੍ਰੀਖਿਆ ਨਾਲ ਸਬੰਧਿਤ ਪ੍ਰਸ਼ਨ-ਪੱਤਰਾਂ ਨੂੰ ਸਕੂਲ ਪ੍ਰਿੰਸੀਪਲ ਕਮ-ਕੇਂਦਰ ਕੰਟਰੋਲਰ ਨੂੰ ਸੌਂਪ ਕੇ ਬੈਕਾਂ ਦੀ ਸੇਫ ਕਸਟੱਡੀ ‘ਚ ਰੱਖਿਆ ਜਾਵੇਗਾ।

ਇਹੀ ਨਹੀਂ ਬੋਰਡ ਨੇ ਸਾਫ ਕਹਿ ਦਿੱਤਾ ਹੈ ਕਿ ਜੇਕਰ ਕਿਸੇ ਸਕੂਲ ‘ਚ ਪ੍ਰੀਖਿਆਰਥੀਆਂ ਨੂੰ ਬਿਠਾਉਣ ਲਈ ਫਰਨੀਚਰ ਦੀ ਕਮੀ ਹੈ ਤਾਂ ਉਸ ਨੂੰ ਪ੍ਰੀਖਿਆਵਾਂ ਤੋਂ ਪਹਿਲਾਂ ਆਪਣੇ ਪੱਧਰ ‘ਤੇ ਪੂਰਾ ਕਰ ਲਿਆ ਜਾਵੇ। ਉੱਥੇ ਪ੍ਰੀਖਿਆਰਥੀਆਂ ਨੂੰ ਵੀ ਪ੍ਰੀਖਿਆ ਤੋਂ 1 ਘੰਟਾ ਪਹਿਲਾਂ ਕੇਂਦਰ ‘ਤੇ ਪੁੱਜਣ ਦੀ ਹਦਾਇਤ ਕੀਤੀ ਗਈ ਹੈ।

ਪੱਤਰ ‘ਚ ਸਾਰੇ ਡੀ. ਈ. ਓਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਪ੍ਰਿੰਸੀਪਲ-ਕਮ-ਕੇਂਦਰ ਕੰਟਰੋਲਰ ਨੂੰ ਨਿਰਦੇਸ਼ਿਤ ਕੀਤਾ ਜਾਵੇ ਕਿ ਪ੍ਰਸ਼ਨ ਅੰਕਿਤ ਮਿਤੀਆਂ ਅਨੁਸਾਰ ਪ੍ਰਾਪਤ ਹੋ ਸਕਣ, ਇਸ ਦੇ ਨਾਲ ਹੀ ਬੋਰਡ ਨੇ ਪ੍ਰੀਖਿਆ ਦੇ ਸੰਚਾਰੂ ਸੰਚਾਲਣ ਦੇ ਲਈ ਕਈ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਸਬੰਧ ‘ਚ ਪੰਜਾਬ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਦਾ ਪਾਲਣ ਕੀਤਾ ਜਾਵੇ।

ਉੱਥੇ ਬੋਰਡ ਨੇ ਸਾਫ਼ ਕਰ ਦਿੱਤਾ ਹੈ ਕਿ ਸੈਂਟਰ ਦੀ ਹਰ ਕਲਾਸ ‘ਚ 30 ਪ੍ਰੀਖਿਆਰਥੀਆਂ ਦੇ ਆਧਾਰ ‘ਤੇ ਹੀ ਮੀਟਿੰਗ ਪਲਾਨ ਤਿਆਰ ਕੀਤਾ ਜਾਵੇ ਅਤੇ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਜਾਵੇ ਕਿ ਇਕ ਤੋਂ ਜ਼ਿਆਦਾ ਪ੍ਰੀਖਿਆਰਥੀ ਵਾਸ਼ਰੂਮ ‘ਚ ਨਾ ਜਾਣ। ਪ੍ਰਸ਼ਨ-ਪੱਤਰ ਨੂੰ ਕੇਂਦਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਕੇਂਦਰ ਕੰਟਰੋਲਰ ਦੀ ਤੈਅ ਕਰ ਦਿੱਤੀ ਗਈ ਹੈ।

ਬੋਰਡ ਨੇ ਕਿਹਾ ਕਿ ਪ੍ਰੀਖਿਆ ਕੇਂਦਰ ‘ਚ ਸੁਪਰੀਡੈਂਟ ਅਤੇ ਡਿਪਟੀ ਸੁਪਰੀਡੈਂਟ ਦੀ ਤਾਇਨਾਤੀ ਡੀ. ਈ. ਓ. ਵੱਲੋਂ ਭੇਜੇ ਗਏ ਪੈਨਲ ਤੋਂ ਕੀਤੀ ਜਾਵੇਗੀ। ਨਿਗਰਾਨੀ ਕਰਨ ਵਾਲਾ ਸਟਾਫ ਸਬੰਧਿਤ ਸਕੂਲ ਤੋਂ ਹੋਵੇਗਾ। ਜੇਕਰ ਕਿਸੇ ਪ੍ਰੀਖਿਆ ਕੇਂਦਰ ਵਿਚ ਸਟਾਫ ਫਰਨੀਚਰ ਦੀ ਕਮੀ ਹੈ ਤਾਂ ਉਸ ਨੂੰ ਪ੍ਰੀਖਿਆਵਾਂ ਤੋਂ ਪਹਿਲਾਂ ਪੂਰਾ ਕੀਤਾ ਜਾਵੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES

Most Popular

Recent Comments