Friday, March 1, 2024
No menu items!
HomeEducationDon't make that Mistake: PSEB ਵੱਲੋਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਸਖ਼ਤ...

Don’t make that Mistake: PSEB ਵੱਲੋਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ! ਹੁਣ ਨਾ ਕਰਿਓ ਆਹ ਗਲਤੀ, ਨਹੀਂ ਤਾਂ….

 

PSEB- Don’t make that Mistake: ਜੇਕਰ ਕੋਈ ਅਧਿਆਪਕ ਪ੍ਰੀਖਿਆ ਕੇਂਦਰ ‘ਚ ਮੋਬਾਇਲ ਦੀ ਵਰਤੋਂ ਕਰਦਾ ਫੜ੍ਹਿਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਲਈ ਵਿਭਾਗ ਨੂੰ ਲਿਖਿਆ ਜਾਵੇਗਾ

ਚੰਡੀਗੜ੍ਹ- 

PSEB- Don’t make that Mistake: 10ਵੀਂ ਅਤੇ 12ਵੀਂ ਜਮਾਤ ਦੀਆਂ 12 ਫਰਵਰੀ ਤੋਂ 30 ਮਾਰਚ ਤੱਕ ਹੋਣ ਵਾਲੀਆਂ ਪ੍ਰੀਖਿਆਵਾਂ ਦੇਣ ਵਾਲੇ ਪ੍ਰੀਖਿਆਰਥੀਆਂ ਦੀਆਂ ਜੁੱਤੀਆਂ ਅਤੇ ਜੁਰਾਬਾਂ ਪ੍ਰੀਖਿਆ ਹਾਲ ‘ਚ ਨਹੀਂ ਉਤਰਵਾਏ ਜਾਣਗੇ।

ਲੋੜ ਪੈਣ ‘ਤੇ ਕਿਸੇ ਵਿਦਿਆਰਥੀ ਦੀ ਤਲਾਸ਼ੀ ਵੀ ਮਹਿਲਾ ਨਿਗਰਾਨ ਤੋਂ ਹੀ ਕਰਵਾਏ ਜਾਣ ਦੇ ਹੁਕਮ ਸੁਪਰੀਡੈਂਟਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਜਾਰੀ ਕੀਤੇ ਗਏ ਹਨ।

ਪ੍ਰੀਖਿਆਵਾਂ ਦੀਆਂ ਤਿਆਰੀਆਂ ਸਬੰਧੀ ਬੋਰਡ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਨੂੰ ਹਰ ਹਾਲ ‘ਚ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 2 ਅਧਿਕਾਰੀ ਸਸਪੈਂਡ

ਬੋਰਡ ਨੇ ਸਾਰੇ ਸੁਪਰੀਡੈਂਟਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਚੈਕਿੰਗ ਦੇ ਨਾਂ ‘ਤੇ ਕਿਸੇ ਵੀ ਪ੍ਰੀਖਿਆਰਥੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ ਅਤੇ ਪ੍ਰੀਖਿਆਰਥੀ ਵੱਲੋਂ ਪਹਿਨੀਆਂ ਗਈਆਂ ਧਾਰਮਿਕ ਨਿਸ਼ਾਨੀਆਂ ਉਤਰਵਾਉਣ ਤੋਂ ਗੁਰੇਜ਼ ਕੀਤਾ ਜਾਵੇ।

ਪ੍ਰੀਖਿਆ ਕੇਂਦਰ ‘ਚ ਨਿਗਰਾਨ ਸਟਾਫ਼ ਦੇ ਵੀ ਮੋਬਾਇਲ ਫੋਨ ਜਾਂ ਕਿਸੇ ਇਲੈਕਟ੍ਰਾਨਿਕ ਡਿਵਾਈਸ ਲਿਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਹੀ ਨਹੀਂ, ਜੇਕਰ ਕੋਈ ਅਧਿਆਪਕ ਪ੍ਰੀਖਿਆ ਕੇਂਦਰ ‘ਚ ਮੋਬਾਇਲ ਦੀ ਵਰਤੋਂ ਕਰਦਾ ਫੜ੍ਹਿਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਲਈ ਵਿਭਾਗ ਨੂੰ ਲਿਖਿਆ ਜਾਵੇਗਾ।

ਇਹ ਵੀ ਪੜ੍ਹੋ- IMD Weather Forecast: ਮੌਸਮ ਵਿਭਾਗ ਵਲੋਂ ਭਾਰੀ ਮੀਂਹ ਤੇ ਗੜੇ ਪੈਣ ਦਾ ਅਲਰਟ ਜਾਰੀ

ਜੇਕਰ ਕੋਈ ਪ੍ਰੀਖਿਆਰਥੀ ਇਲੈਕਟ੍ਰਾਨਿਕ ਡਿਵਾਈਸ ਜਾਂ ਮੋਬਾਇਲ ਦੀ ਵਰਤੋਂ ਪ੍ਰੀਖਿਆ ਕੇਂਦਰ ਦੇ ਅੰਦਰ ਕਰਦਾ ਫੜ੍ਹਿਆ ਗਿਆ ਤਾਂ ਉਸ ‘ਤੇ ਅਣਉੱਚਿਤ ਸਾਧਨਾਂ ਦੀ ਵਰਤੋਂ ਕਰਨ ਤਹਿਤ ਕੇਸ ਦਰਜ ਕੀਤਾ ਜਾਵੇਗਾ।

ਸਿੰਗਲ ਬੈਂਚ ‘ਤੇ ਸਿੰਗਲ ਵਿਦਿਆਰਥੀ ਬਿਠਾਉਣ ਦੀ ਸ਼ਰਤ

ਪ੍ਰੀਖਿਆਰਥੀਆਂ ਨੂੰ ਪੇਪਰ ਦੇਣ ‘ਚ ਕੋਈ ਮੁਸ਼ਕਲ ਨਾ ਆਵੇ, ਇਸ ਦੇ ਲਈ ਬੋਰਡ ਨੇ ਸਾਰੇ ਪ੍ਰੀਖਿਆ ਕੇਂਦਰਾਂ ‘ਚ ਸਿੰਗਲ ਬੈਂਚ ਸਿੰਗਲ ਵਿਦਿਆਰਥੀ ਬਿਠਾਉਣ ਦੀ ਹੀ ਸ਼ਰਤ ਲਗਾ ਦਿੱਤੀ ਹੈ।

ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕਿਸੇ ਪ੍ਰੀਖਿਆ ਕੇਂਦਰ ‘ਚ ਡੈਸਕਾਂ ਦੀ ਕਮੀ ਹੈ ਤਾਂ ਉਸ ਨੂੰ ਪੂਰਾ ਕਰਨ ਲਈ ਕੇਂਦਰ ਕੰਟਰੋਲਰ ਨਾਲ ਸੰਪਰਕ ਕੀਤਾ ਜਾਵੇ ਪਰ ਕੋਈ ਵੀ ਪ੍ਰੀਖਿਆਰਥੀ ਜ਼ਮੀਨ ‘ਤੇ ਬੈਠ ਕੇ ਪ੍ਰੀਖਿਆ ਦਿੰਦਾ ਨਾ ਪਾਇਆ ਜਾਵੇ।

ਜਦੋਂ ਕਿ ਪ੍ਰੀਖਿਆ ਕੇਂਦਰ ਵੀ ਗਰਾਊਂਡ ਫਲੋਰ ‘ਤੇ ਬਣਾਉਣ ਨੂੰ ਪਹਿਲ ਦਿੱਤੀ ਜਾਵੇ। ਬੋਰਡ ਨੇ ਸਾਰੇ ਸੁਪਰੀਡੈਂਟਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰੀਖਿਆ ਕੇਂਦਰ ਦੇ ਮੁੱਖ ਗੇਟ ‘ਤੇ ਤਾਲਾ ਨਾ ਲੱਗਾ ਹੋਵੇ ਅਤੇ ਉੱਥੇ ਚੌਥਾ ਦਰਜਾ ਮੁਲਾਜ਼ਮ ਦੀ ਨਿਯੁਕਤੀ ਯਕੀਨੀ ਤੌਰ ‘ਤੇ ਹੋਣੀ ਚਾਹੀਦੀ ਹੈ।

ਨਕਲ ਦਾ ਰੁਝਾਨ ਸਾਹਮਣੇ ਆਇਆ ਤਾਂ ਪੂਰੇ ਸਟਾਫ਼ ‘ਤੇ ਹੋ ਸਕਦੀ ਹੈ ਕਾਰਵਾਈ

ਪ੍ਰੀਖਿਆ ਕੇਂਦਰ ‘ਚ ਵਾਟਰਮੈਨ ਦੇ ਵਾਰ-ਵਾਰ ਆਉਣ ਨੂੰ ਰੋਕਿਆ ਜਾਵੇ। ਸਭ ਤੋਂ ਅਹਿਮ ਹੁਕਮ ਜੋ ਬੋਰਡ ਨੇ ਦਿੱਤੇ ਹਨ, ਉਹ ਸੁਪਰੀਡੈਂਟਾਂ ਦੇ ਮਿਹਨਤਾਨੇ ਨੂੰ ਲੈ ਕੇ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਸੈਂਟਰ ‘ਚ ਕੋਈ ਯੂ. ਐੱਮ. ਸੀ. ਕੇਸ ਬਣਦਾ ਹੈ ਤਾਂ ਸੁਪਰੀਡੈਂਟ ਨੂੰ ਉਦੋਂ ਤੱਕ ਮਿਹਨਤਾਨੇ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ, ਜਦੋਂ ਤੱਕ ਕੇਸ ਹੱਲ ਨਹੀਂ ਹੋਵੇਗਾ।

ਜੇਕਰ ਕਿਸੇ ਕੇਂਦਰ ‘ਚ ਨਕਲ ਦਾ ਰੁਝਾਨ ਸਾਹਮਣੇ ਆਉਣ ਦੀ ਪੁਸ਼ਟੀ ਫਲਾਇੰਗ ਸਕੁਐਡ ਦੇ ਮੁਖੀ ਵੱਲੋਂ ਕੀਤੀ ਜਾਂਦੀ ਹੈ ਤਾਂ ਸਬੰਧਿਤ ਸਟਾਫ਼ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਲਈ ਵਿਭਾਗ ਨੂੰ ਲਿਖਿਆ ਜਾਵੇਗਾ। ਖ਼ਬਰ ਸ੍ਰੋਤ- News18

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments