Saturday, March 2, 2024
No menu items!
HomeChandigarhਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ 'ਚ ਕੀਤੀ ਕਟੌਤੀ? ਬਿਜਲੀ...

ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ‘ਚ ਕੀਤੀ ਕਟੌਤੀ? ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ‘ਚ ਭਾਰੀ ਰੋਸ

 

ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਕੀਤੀ ਕਟੌਤੀ ਦੇ ਵਿਰੋਧ ‘ਚ ਰੈਲੀ

ਪੰਜਾਬ ਨੈੱਟਵਰਕ, ਮੋਹਾਲੀ

ਬਿਜਲੀ ਮੁਲਾਜ਼ਮ ਸਰਕਲ ਮੁਹਾਲੀ ਅਤੇ ਪੈਨਸ਼ਨਰ ਐਸੋਸੀਏਸ਼ਨ ਸਰਕਲ ਮੁਹਾਲੀ, ਜੇ.ਈ. ਕੌਂਸਲ ਮੁਹਾਲੀ, ਐਸੋਸੀਏਸ਼ਨ ਆੱਫ ਜੂਨੀਅਰ ਇੰਜੀਨੀਅਰ ਮੁਹਾਲੀ ਵੱਲੋਂ ਸਾਂਝੇ ਤੌਰ ਤੇ ਬਿਜਲੀ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਮੁਹਾਲੀ ਡਿਵੀਜ਼ਨ ਵਿਖੇ ਬਿਜਲੀ ਬੋਰਡ ਵੱਲੋਂ ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਕੀਤੀ ਕਟੌਤੀ ਦੇ ਵਿਰੋਧ ਵਿੱਚ ਰੈਲੀ ਕੀਤੀ ਗਈ।

ਜਿਸ ਵਿੱਚ ਬਿਜਲੀ ਬੋਰਡ ਵੱਲੋਂ ਕਰਮਚਾਰੀਆਂ / ਪੈਨਸ਼ਨਰਾਂ ਦੀਆਂ ਮਹੀਨਾਵਾਰ ਤਨਖਾਹਾਂ / ਪੈਨਸ਼ਨਾਂ ਵਿੱਚ ਕੀਤੀ ਕਟੌਤੀ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਅਤੇ ਚਿਤਾਵਨੀ ਦਿੱਤੀ ਗਈ ਜੇਕਰ ਜਲਦੀ ਪੂਰੀਆਂ ਤਨਖਾਹਾਂ / ਪੈਨਸ਼ਨਾਂ ਜਾਰੀ ਨਾ ਕੀਤੀਆਂ ਤਾਂ ਯੂਨੀਅਨਾਂ ਜ਼ੋਰਦਾਰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ ਜਿਸਦੀ ਜ਼ਿੰਮੇਵਾਰੀ ਪਾਵਰਕੋਮ ਮੈਨੇਜਮੈਂਟ ਅਤੇ ਸਰਕਾਰ ਦੀ ਹੋਵੇਗੀ।

ਇਸ ਤੋਂ ਇਲਾਵਾ ਇੱਥੇ ਇਹ ਵੀ ਵਰਣਨਯੋਗ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਵੱਡੇ-ਵੱਡੇ ਹੋਰਡਿੰਗ (ਫਲੈਕਸ ਬੋਰਡ) ਲਗਾ ਕੇ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਬਿਜਲੀ ਬੋਰਡ ਲਗਭਗ 600 ਕਰੋੜ ਦੇ ਵਾਧੇ ਵਿੱਚ ਹੈ।

ਪ੍ਰੰਤੂ ਇਸ ਦੇ ਉਲਟ ਮਹਿਕਮੇ ਵੱਲੋਂ ਤਨਖਾਹਾਂ/ਪੈਨਸ਼ਨਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਜਿਸ ਤੋਂ ਸਰਕਾਰ ਦਾ ਦੋਗਲਾ ਚੇਹਰਾ / ਝੂਠ ਜੱਗ ਜ਼ਾਹਿਰ ਹੁੰਦਾ ਹੈ ਕਿ ਇਹ ਸਰਕਾਰ ਝੂਠ ਦੇ ਪ੍ਰਚਾਰ ਨਾਲ ਬਣੀ ਹੈ ਅਤੇ ਲੋਕਾਂ ਅਤੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਤੋਂ ਵੀ ਵਾਝਾ ਕੀਤਾ ਜਾ ਰਿਹਾ ਹੈ।

ਰੈਲੀ ਨੂੰ ਸਰਕਲ ਪ੍ਰਧਾਨ ਗੁਰਬਖਸ਼ ਸਿੰਘ, ਲੱਖਾ ਸਿੰਘ ਮੁੱਖ ਸਲਾਹਕਾਰ, ਜਤਿੰਦਰ ਸਿੰਘ ਕਾਨੂੰਨੀ ਸਲਾਹਕਾਰ, ਜਗਦੀਪ ਸਿੰਘ, ਰਜਿੰਦਰ ਸਿੰਘ ਸਾਬਕਾ ਚੀਫ ਆਰਗੇਨਾਈਜ਼ਰ, ਸਤਵੰਤ ਸਿੰਘ, ਬਿਕਰਮ ਸਿੰਘ, ਜਸਪਾਲ ਸਿੰਘ, ਰਾਧੇ ਸ਼ਿਆਮ, ਹਰਬੰਸ ਸਿੰਘ, ਅਜੀਤ ਸਿੰਘ, ਗੁਰਮੀਤ ਸਿੰਘ, ਹਰਜੀਤ ਸਿੰਘ, ਸ਼ਰਨਜੀਤ ਸਿੰਘ, ਪੈਨਸ਼ਨਰ ਐਸੋਸੀਏਸ਼ਨ ਵੱਲੋਂ ਵਿਜੇ ਕੁਮਾਰ, ਪਰਮਜੀਤ ਸਿੰਘ, ਕਪਿਲ ਦੇਵ, ਬਲਵੀਰ ਸਿੰਘ, ਰਮੇਸ਼ ਗੁਪਤਾ ਅਤੇ ਐਸੋਸੀਏਸ਼ਨ ਆੱਫ ਜੂਨੀਅਰ ਇੰਜੀਨੀਅਰ ਵੱਲੋਂ ਗੁਰਮੇਲ ਸਿੰਘ, ਜਸਪਾਲ ਸਿੰਘ ਭੁੱਲਰ, ਸਿਮਰਤਪਾਲ ਸਿੰਘ, ਗੁਰਜੀਤ ਭੱਟੀ, ਅਤੇ ਜੇ.ਈ. ਕੌਂਸਲ ਵੱਲੋਂ ਇੰਜੀਨੀਅਰ ਸੰਦੀਪ ਨਾਗਪਾਲ ਅਤੇ ਸੋਹਣ ਸਿੰਘ ਵੱਲੋਂ ਸੰਬੋਧਨ ਕੀਤਾ ਅਤੇ ਮੈਨੇਜਮੈਂਟ/ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਤਨਖਾਹਾਂ/ਪੈਨਸ਼ਨਾਂ ਜਲਦੀ ਰਿਲੀਜ਼ ਕੀਤੀਆਂ ਜਾਣ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments