Friday, April 19, 2024
No menu items!
HomeEducationPunjab Budget: ਪੰਜਾਬ ਸਰਕਾਰ ਦਾ ਬਜਟ ਸਿੱਖਿਆ ਅੰਦਰ ਕਾਣੀ ਵੰਡ ਨੂੰ ਹੋਰ...

Punjab Budget: ਪੰਜਾਬ ਸਰਕਾਰ ਦਾ ਬਜਟ ਸਿੱਖਿਆ ਅੰਦਰ ਕਾਣੀ ਵੰਡ ਨੂੰ ਹੋਰ ਉਤਸ਼ਾਹਿਤ ਕਰਨ ਵਾਲਾ: DTF

 

Punjab Budget: ਪੰਜਾਬ ਸਰਕਾਰ ਵੱਲੋਂ ਇਸ ਬਜਟ ਨੂੰ ਸਿੱਖਿਆ, ਸਿਹਤ ਅਤੇ ਖੇਤੀ ਖੇਤਰ ‘ਤੇ ਕੇਂਦਰਿਤ ਬਜਟ ਕਹਿ ਕੇ ਪ੍ਰਚਾਰਿਆ

ਪੰਜਾਬ ਨੈੱਟਵਰਕ, ਚੰਡੀਗੜ੍ਹ-

Punjab Budget: ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਵਿੱਤੀ ਵਰ੍ਹੇ 2024-25 ਲਈ ਬਜਟ ਪੇਸ਼ ਕੀਤਾ ਗਿਆ, ਜਿਸ ਵਿੱਚ ਸਿੱਖਿਆ ਖੇਤਰ ਲਈ 16987 ਕਰੋੜ ਰੁਪਏ ਰੱਖੇ ਗਏ ਹਨ। ਪੰਜਾਬ ਸਰਕਾਰ ਵੱਲੋਂ ਇਸ ਬਜਟ ਨੂੰ ਸਿੱਖਿਆ, ਸਿਹਤ ਅਤੇ ਖੇਤੀ ਖੇਤਰ ‘ਤੇ ਕੇਂਦਰਿਤ ਬਜਟ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ।

ਇਸ ਬਜਟ ‘ਤੇ ਪ੍ਰਤੀਕਿਰਿਆ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਖੇਤਰ ਅੰਦਰ ਕੋਈ ਗੁਣਾਤਮਕ ਤਬਦੀਲੀ ਲਿਆਉਣ ਦੀ ਬਜਾਏ ਦਿਖਾਵੇ ਅਤੇ ਪ੍ਰਚਾਰ ‘ਤੇ ਜ਼ਿਆਦਾ ਧਿਆਨ ਦੇ ਰਹੀ ਹੈ ਅਤੇ ਇਸ ਦਾ ਧਿਆਨ ਕੁਝ ਗਿਣੇ-ਚੁਣੇ ਪਹਿਲਾਂ ਤੋਂ ਹੀ ਚੰਗੇ ਬੁਨਿਆਦੀ ਢਾਂਚੇ ਵਾਲੇ ਸਕੂਲਾਂ ਨੂੰ ਹੋਰ ਲਿਸ਼ਕਾ-ਪੁਸ਼ਕਾ ਕੇ ਲੋਕਾਂ ਅੰਦਰ ਭਰਮ ਸਿਰਜਣਾ ਹੈ ਕਿ ਪੰਜਾਬ ਸਰਕਾਰ ਨੇ ਸਿੱਖਿਆ ਅੰਦਰ ਕ੍ਰਾਂਤੀ ਲਿਆ ਦਿੱਤੀ ਹੈ।

ਜਦਕਿ ਅਸਲੀਅਤ ਇਹ ਹੈ ਕਿ ਪੰਜਾਬ ਦੇ ਵੀਹ ਹਜ਼ਾਰ ਦੇ ਕਰੀਬ ਸਕੂਲਾਂ ਵਿੱਚੋਂ ਬਹੁ-ਗਿਣਤੀ ਸਕੂਲ ਬੁਨਿਆਦੀ ਢਾਂਚੇ ਅਤੇ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਹਨ। ਸੀਨੀਅਰ ਮੀਤ ਪ੍ਰਧਾਨ ਸਰਵਨ ਔਜਲਾ ਅਤੇ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਇਸ ਬਜਟ ਅੰਦਰ ਵੀ ਸਰਕਾਰ ਨੇ ‘ਸਕੂਲ ਆਫ ਐਮੀਨੈਂਸ’ ਦੇ ਨਾਲ-ਨਾਲ ‘ਸਕੂਲ ਆਫ ਬ੍ਰਿਲੀਐਂਸ’, ‘ਸਕੂਲ ਆਫ ਅਪਲਾਈਡ ਲਰਨਿੰਗ’, ‘ਸਕੂਲ ਆਫ ਹੈਪੀਨੈਸ’ ਆਦਿ ਦੀ ਗੱਲ ਕੀਤੀ ਹੈ ਜੋ ਕਿ ਪਹਿਲੀ ਨਜ਼ਰੇ ਸ਼ੋਸ਼ੇਬਾਜ਼ੀ ਲਗਦੇ ਹਨ।

ਆਗੂਆਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਸਾਰੇ ਸਕੂਲ ਉੱਤਮ ਦਰਜੇ ਦੇ ਬਣਨ ਤਾਂ ਕਿ ਸੂਬੇ ਦਾ ਹਰ ਵਿਦਿਆਰਥੀ ਮਿਆਰੀ ਸਿੱਖਿਆ ਦਾ ਆਪਣਾ ਬੁਨਿਆਦੀ ਹੱਕ ਲੈ ਸਕੇ ਪ੍ਰੰਤੂ ਸਰਕਾਰ ਇਸ ਗੱਲ ਦੀ ਬਜਾਏ ਕੁਝ ਗਿਣੇ-ਚੁਣੇ ਸਿੱਖਿਆ ਦੇ ਟਾਪੂ ਉਸਾਰਨਾ ਚਾਹੁੰਦੀ ਹੈ ਜੋ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵੱਡੀ ਗਿਣਤੀ ਵਿਦਿਆਰਥੀਆਂ, ਜੋ ਕਿ ਸਮਾਜ ਦੇ ਹਾਸ਼ੀਏ ‘ਤੇ ਧੱਕੇ ਵਰਗ ਨਾਲ ਸਬੰਧ ਰੱਖਦੇ ਹਨ, ਤੋਂ ਦੂਰ ਹੋਣਗੇ।

ਵਿੱਤ ਸਕੱਤਰ ਜਸਵਿੰਦਰ ਬਠਿੰਡਾ,ਜਥੇਬੰਦਕ ਸਕੱਤਰ ਕਰਨੈਲ ਚਿੱਟੀ ਅਤੇ ਪ੍ਰੈਸ ਸਕੱਤਰ ਲਖਵੀਰ ਹਰੀਕੇ ਨੇ ਕਿਹਾ ਕਿ ਅਜਿਹੇ ਵਿੱਚ ਜਨਤਕ ਸਿੱਖਿਆ ਦੇ ਹਿਤੈਸ਼ੀਆਂ ਨੂੰ ਸ਼ੱਕ ਹੈ ਕਿ ਕਿਧਰੇ ਪੰਜਾਬ ਸਰਕਾਰ ਇਹਨਾਂ ਕੁਝ ਸਕੂਲਾਂ ਵਿੱਚ ਜਨਤਾ ਦਾ ਪੈਸਾ ਲਾ ਕੇ ਇਹਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਤਾਂ ਨਹੀਂ ਕਰਨਾ ਚਾਹੁੰਦੀ।

ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸਿੱਖਿਆ ਨੀਤੀਆਂ ਅਤੇ ਸਿੱਖਿਆ ਸ਼ਾਸਤਰੀਆਂ ਦੁਆਰਾ ਸੁਝਾਇਆ ਕੁੱਲ ਘਰੇਲੂ ਉਤਪਾਦ ਦਾ 6 ਪ੍ਰਤੀਸ਼ਤ ਸਿੱਖਿਆ ਖੇਤਰ ‘ਤੇ ਖਰਚ ਕਰੇ ਜਿਸ ਤੋਂ ਇਹ ਬਜਟ ਕੋਹਾਂ ਦੂਰ ਹੈ। ਇਸ ਤੋਂ ਇਲਾਵਾ ਸਕੂਲ ਸਿੱਖਿਆ ਖੇਤਰ ਲਈ ਰੱਖੇ ਪੈਸੇ ਦੀ ਸਾਵੀਂ ਵੰਡ ਕੀਤੀ ਜਾਵੇ ਤਾਂ ਕਿ ਸਾਰੇ ਸਕੂਲਾਂ ਦਾ ਵਿਕਾਸ ਹੋਵੇ।

ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਸਿੱਖਿਆ ਨੂੰ ਵੋਟ ਵਟੋਰਨ ਦੇ ਸਾਧਨ ਦੇ ਤੌਰ ‘ਤੇ ਵਰਤਣ ਦੀ ਬਜਾਏ ਜਨਤਕ ਕਲਿਆਣ ਦੇ ਸਾਧਨ ਵਜੋਂ ਲਵੇ ਅਤੇ ਇਸ ਖੇਤਰ ਵਿੱਚ ਕਾਣੀ ਵੰਡ ਦੀ ਨੀਤੀ ਦਾ ਤਿਆਗ ਕਰੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments