ਸੋਮਵਾਰ, ਦਸੰਬਰ 9, 2024
No menu items!
HomeEducationPunjab News: ਅਧਿਆਪਕਾਂ ਨਾਲੋਂ 'ਕੱਚਾ' ਸ਼ਬਦ ਨਾ ਹਟਾ ਸਕੀ ਭਗਵੰਤ ਮਾਨ ਸਰਕਾਰ-...

Punjab News: ਅਧਿਆਪਕਾਂ ਨਾਲੋਂ ‘ਕੱਚਾ’ ਸ਼ਬਦ ਨਾ ਹਟਾ ਸਕੀ ਭਗਵੰਤ ਮਾਨ ਸਰਕਾਰ- ਹੁਣ ਟੀਚਰਾਂ ਵੱਲੋਂ ਗੁਪਤ ਐਕਸ਼ਨ ਦਾ ਐਲਾਨ

Published On

 

Punjab News: ਹਾਕਮ ਧੜਾ ਬਦਲਾਅ ਦਾ ਨਾਅਰਾ ਤਾਂ ਦੇ ਰਿਹਾ, ਪਰ ਖੁਦ ਪੁਰਾਣੇ ਹਾਕਮਾਂ ਦੀ ਰੀਸ ਕਰਕੇ ਬਦਲ ਨਹੀਂ ਰਿਹਾ

ਪੰਜਾਬ ਨੈੱਟਵਰਕ, ਚੰਡੀਗੜ੍ਹ-

Punjab News: ਅਧਿਆਪਕਾਂ ਦੇ ਨਾਲੋਂ ਕੱਚਾ ਸ਼ਬਦ ਹਟਾਉਣ ਦੇ ਦਾਅਵੇ ਕਰਕੇ ਸੱਤਾ ਵਿਚ ਆਈ ਭਗਵੰਤ ਮਾਨ ਸਰਕਾਰ, ਇਸ ਵੇਲੇ ਜ਼ੁਬਾਨ ਤੋਂ ਕੱਚੀ ਹੁੰਦੀ ਜਾਪ ਰਹੀ ਹੈ, ਕਿਉਂਕਿ ਇਸ ਸਰਕਾਰ ਨੇ ਅਣਗਿਣਤ ਕੱਚੇ ਅਧਿਆਪਕਾਂ ਨੂੰ ਸਿਰਫ਼ ਮਿੱਠਾ ਜ਼ਹਿਰ ਹੀ ਦਿੱਤਾ ਹੈ।

ਜਦੋਂ ਵੀ ਕੱਚੇ ਅਧਿਆਪਕ ਆਪਣਾ ਦਰਦ ਲੈ ਕੇ ਸਿੱਖਿਆ ਮੰਤਰੀ ਜਾਂ ਫਿਰ ਮੁੱਖ ਮੰਤਰੀ ਕੋਲ ਜਾਂਦੇ ਹਨ ਤਾਂ, ਲਾਰਿਆਂ ਤੋਂ ਸਿਵਾਏ ਕੁੱਝ ਵੀ ਪੱਲੇ ਨਹੀਂ ਪੈਂਦਾ। ਹਾਕਮ ਧੜਾ ਬਦਲਾਅ ਦਾ ਨਾਅਰਾ ਤਾਂ ਦੇ ਰਿਹਾ, ਪਰ ਖੁਦ ਪੁਰਾਣੇ ਹਾਕਮਾਂ ਦੀ ਰੀਸ ਕਰਕੇ ਬਦਲ ਨਹੀਂ ਰਿਹਾ।

ਕੱਚੇ ਅਧਿਆਪਕ ਸਿੰਮੀ ਗਰੋਵਰ, ਮਮਤਾ, ਜਸਪਾਲ ਸਿੰਘ, ਅਸ਼ੋਕ ਕੁਮਾਰ, ਸੁਖਜੀਤ ਕੌਰ, ਓਮ ਪ੍ਰਕਾਸ਼, ਸਰਬਜੀਤ ਕੌਰ, ਨੀਲਮ ਰਾਣੀ, ਕਰਮਜੀਤ ਕੌਰ ਅਤੇ ਗੁਰਜੀਤ ਕੌਰ ਨੇ ਦੱਸਿਆ ਕਿ, ਪਿਛਲੇ ਇਕ ਸਾਲ ਤੋਂ ਲਗਾਤਾਰ ਪੰਜਾਬ ਸਰਕਾਰ ਨੂੰ ਬੇਨਤੀਆਂ ਕਰ ਕਰਕੇ ਥੱਕ ਚੁੱਕੇ ਹਾਂ ਤੇ ਹੁਣ ਮਜਬੂਰਨ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਜੇਕਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਹੁਣ ਗੁਪਤ ਐਕਸ਼ਨ ਕਰਾਂਗੇ ਅਤੇ ਗੁਪਤ ਐਕਸ਼ਨ ਦੇ ਵਿੱਚ ਅਸੀਂ ਕੁਝ ਵੀ ਕਰ ਸਕਦੇ ਹਾਂ। ਅਸੀਂ ਜਾਨਾ ਵੀ ਦੇ ਸਕਦੇ ਹਾਂ ਅਤੇ ਹੋਰ ਵੀ ਕੁਝ ਬਹੁਤ ਕੁਝ ਕਰ ਸਕਦੇ ਹਾਂ।

ਉਨ੍ਹਾਂ ਕਿਹਾ ਕਿ, ਅਸੀਂ ਪਿਛਲੇ ਇਕ ਸਾਲ ਤੋਂ ਬਹੁਤ ਜਿਆਦਾ ਮਿੰਨਤਾਂ ਕੀਤੀਆਂ ਸਰਕਾਰ ਦੀਆਂ ਮੀਟਿੰਗਾਂ ਕੀਤੀਆਂ ਪਰ ਸਰਕਾਰ ਕਿਸੇ ਵੀ ਮੀਟਿੰਗ ਦੇ ਵਿੱਚ ਕੋਈ ਵੀ ਸਾਰਥਿਕ ਹੱਲ ਕੱਢ ਨਹੀਂ ਪਾਈ। ਸਾਨੂੰ 28 ਜੁਲਾਈ ਦਾ ਲਾਰਾ ਲਾ ਕੇ ਸਰਕਾਰ ਫਿਰ ਤੋਂ ਮੁੱਕਰ ਗਈ। ਹੁਣ ਅਸੀਂ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਚੁੱਕੇ ਹਾਂ ਸਾਡੇ ਕਾਫੀ ਸਾਥੀ ਜੋ ਡਿਪਰੈਸ਼ਨ ਵਿੱਚ ਚਲੇ ਗਏ ਹਨ ਅਤੇ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੇ ਘਰ ਦਿਆਂ ਨੇ ਕਿੰਨੀ ਵਾਰੀ ਸੂਸਾਈਡ ਕਰਨ ਤੋਂ ਬਚਾਇਆ ਹੈ।

ਕਿਉਂਕਿ ਉਹ ਇੰਨੇ ਜਿਆਦਾ ਨਾਰਾਜ਼ ਹੋ ਚੁੱਕੇ ਹਨ ਕਿ ਹੁਣ ਉਹਨਾਂ ਨੂੰ ਕੋਈ ਹੋਰ ਅੱਗੇ ਰਸਤਾ ਨਹੀਂ ਨਜ਼ਰ ਆ ਰਿਹਾ ਕਿ ਅੱਗੇ ਹੁਣ ਸਾਡਾ ਕੀ ਹੋਏਗਾ? ਕਿਉਂਕਿ ਅਸੀਂ ਸਾਰੀ ਆਪਦੀ ਜ਼ਿੰਦਗੀ ਸਰਕਾਰ ਦੀ ਸੇਵਾ ਦੇ ਵਿੱਚ ਲੰਘਾ ਦਿੱਤੀ, ਪਰ ਹੁਣ ਸਰਕਾਰ ਸਾਡੀ ਸਾਰ ਨਹੀਂ ਲੈ ਰਹੀ, ਜਿੱਥੇ ਸਰਕਾਰ ਨੇ ਪਿਛਲੇ ਸਾਲ ਸਾਡੇ ਸਾਥੀ ਵੱਡੀ ਗਿਣਤੀ ਵਿੱਚ ਪੱਕੇ ਕਰ ਦਿੱਤੇ।

ਪਰ ਸਾਨੂੰ ਥੋੜੇ ਜਿਹੇ ਬੰਦਿਆਂ ਨੂੰ ਛੱਡ ਕੇ ਪਤਾ ਨਹੀਂ ਸਰਕਾਰ ਨੂੰ ਕੀ ਮਿਲਿਆ, ਜੋ ਸਾਡੀਆਂ ਜਿੰਦਗੀਆਂ ਦੇ ਨਾਲ ਖਿਲਵਾੜ ਕੀਤਾ, ਸਾਡੇ ਜਜ਼ਬਾਤਾਂ ਦੇ ਨਾਲ ਖੇਡਿਆ ਸਾਡੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖੇਡਿਆ। ਪਰ ਆਉਣ ਵਾਲੀ ਮੀਟਿੰਗ ਦੇ ਵਿੱਚ ਜੇ ਕੋਈ ਸਾਰਥਕ ਹੱਲ ਨਹੀਂ ਹੁੰਦਾ ਤਾਂ, ਗੁਪਤ ਐਕਸ਼ਨ ਕਰਾਂਗੇ ਅਤੇ ਸਰਕਾਰ ਨੂੰ ਦਿਖਾ ਦਿਆਂਗੇ ਕਿ ਅਸੀਂ ਆਪਣਾ ਹੱਕ ਲੈਣਾ ਜਾਣਦੇ ਹਾਂ।

 

RELATED ARTICLES
- Advertisment -

Most Popular

Recent Comments