Tuesday, April 23, 2024
No menu items!
HomePunjabPunjab News: ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵਿਚਾਲੇ ਵੱਡਾ ਫ਼ੈਸਲਾ! ਰਾਤ ਨੂੰ ਡੀ.ਜੇ/ਲਾਊਡ ਸਪੀਕਰ...

Punjab News: ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵਿਚਾਲੇ ਵੱਡਾ ਫ਼ੈਸਲਾ! ਰਾਤ ਨੂੰ ਡੀ.ਜੇ/ਲਾਊਡ ਸਪੀਕਰ ਚਲਾਉਣ ‘ਤੇ ਲੱਗੀ ਪਾਬੰਦੀ

 

Punjab News: ਰਾਤ ਨੂੰ ਡੀ.ਜੇ/ਲਾਊਡ ਸਪੀਕਰ ਚਲਾਉਣ ‘ਤੇ ਲੱਗੀ ਪਾਬੰਦੀ

ਪੰਜਾਬ ਨੈੱਟਵਰਕ, ਫ਼ਰੀਦਕੋਟ

ਡੀ.ਜੇ/ਲਾਊਡ ਸਪੀਕਰ ਚਲਾਉਣ ‘ਤੇ ਲੱਗੀ ਪਾਬੰਦੀ: ਕਈ ਮੈਰਿਜ ਪੈਲਸਾਂ, ਰਿਜੋਰਟਸ ਵਿੱਚ ਸਮਾਜਿਕ ਵੰਕਸ਼ਨਾਂ ਦੌਰਾਨ ਉੱਚੀ ਆਵਾਜ ਵਿੱਚ ਡੀ.ਜੇ./ਲਾਉਡ ਸਪੀਕਰ ਚਲਾਉਣ ਅਤੇ ਨਿਰਧਾਰਤ ਸਮੇਂ ਤੋਂ ਬਾਅਦ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਵੀ ਚਲਾਏ ਜਾਂਦੇ ਹਨ। ਇਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਨਾ ਹੈ।

ਇਹ ਵੀ ਪੜ੍ਹੋ-Internet Services Suspended: ਪੰਜਾਬ ਦੇ 2 ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਹੁਕਮ

ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ਼ ਨੋਆਇਜ਼) ਐਕਟ 1956 ਅਨੁਸਾਰ ਕੋਈ ਵੀ ਵਿਅਕਤੀ ਨਿਰਧਾਰਤ ਸਮੇਂ ਵਿੱਚ ਸਵੇਰੇ 06.00 ਵਜੇ ਤੋਂ ਲੈ ਕੇ ਰਾਤ 10.00 ਵਜੇ ਤੱਕ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਲਏ ਬਿਨਾਂ ਡੀ.ਜੇ./ਲਾਉਡ ਸਪੀਕਰ ਨਹੀਂ ਚਲਾ ਸਕਦਾ ਅਤੇ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਡੀ.ਜੇ/ਲਾਉਡ ਸਪੀਕਰ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਹੈ।

ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਨਿਰਧਾਰਤ ਸਮੇਂ ਵਿੱਚ ਚੱਲਣ ਵਾਲੇ ਡੀ.ਜੇ./ਲਾਉਡ ਸਪੀਕਰ ਦੀ ਆਵਾਜ਼ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਿਹਾਇਸ਼ੀ ਏਰੀਏ ਵਿੱਚ 55 ਡੈਸੀਬਲ ਤੋਂ ਘੱਟ ਹੋਵੇ। ਇਹਨਾਂ ਹਦਾਇਤਾਂ ਦੀ ਉਲੰਘਨਾ ਕਰਨ ਵਾਲੇ ਮੈਰਿਜ ਪੈਲਸ, ਰਿਜੋਰਟਸ ਮਾਲਕ ਅਤੇ ਡੀ.ਜੇ ਦੇ ਓਪਰੇਟਰ ਖਿਲਾਫ ਹਦਾਇਤਾਂ/ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਜਾਣਕਾਰੀ ਦਿੰਦਿਆਂ ਸੀਨੀਅਰ ਆਈਏਐਸ ਤੇ ਡੀਸੀ ਫਰੀਦਕੋਟ ਵਿਨੀਤ ਕੁਮਾਰ ਨੇ ਦੱਸਿਆ ਕਿ, ਕਈ ਮੈਰਿਜ ਪੈਲਸਾਂ, ਰਿਜੋਰਟਸ ਵਿੱਚ ਸਮਾਜਿਕ ਵੰਕਸ਼ਨਾਂ ਦੌਰਾਨ ਉੱਚੀ ਆਵਾਜ ਵਿੱਚ ਡੀ.ਜੇ./ਲਾਉਡ ਸਪੀਕਰ ਚਲਾਉਣ ਅਤੇ ਨਿਰਧਾਰਤ ਸਮੇਂ ਤੋਂ ਬਾਅਦ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਵੀ ਚਲਾਏ ਜਾਂਦੇ ਹਨ। ਇਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ ਨਾਲ ਹੀ ਇਮਤਿਹਾਨਾਂ ਦੇ ਦਿਨ ਹੋਣ ਕਰਕੇ ਬੱਚਿਆਂ ਦੀ ਪੜਾਈ ਦਾ ਵੀ ਨੁਕਸਾਨ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ਼ ਨੋਆਇਜ਼) ਐਕਟ 1956 ਅਨੁਸਾਰ ਕੋਈ ਵੀ ਵਿਅਕਤੀ ਨਿਰਧਾਰਤ ਸਮੇਂ ਵਿੱਚ ਸਵੇਰੇ 06.00 ਵਜੇ ਤੋਂ ਲੈ ਕੇ ਰਾਤ 10.00 ਵਜੇ ਤੱਕ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਲਏ ਬਿਨਾਂ ਡੀ.ਜੇ./ਲਾਉਡ ਸਪੀਕਰ ਨਹੀਂ ਚਲਾ ਸਕਦਾ ਅਤੇ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਡੀ.ਜੇ/ਲਾਉਡ ਸਪੀਕਰ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਹੈ।

ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਨਿਰਧਾਰਤ ਸਮੇਂ ਵਿੱਚ ਚੱਲਣ ਵਾਲੇ ਡੀ.ਜੇ./ਲਾਉਡ ਸਪੀਕਰ ਦੀ ਆਵਾਜ਼ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਿਹਾਇਸ਼ੀ ਏਰੀਏ ਵਿੱਚ 55 ਡੈਸੀਬਲ ਤੋਂ ਘੱਟ ਹੋਵੇ। ਇਹਨਾਂ ਹਦਾਇਤਾਂ ਦੀ ਉਲੰਘਨਾ ਕਰਨ ਵਾਲੇ ਮੈਰਿਜ ਪੈਲਸ, ਰਿਜੋਰਟਸ ਮਾਲਕ ਅਤੇ ਡੀ.ਜੇ ਦੇ ਓਪਰੇਟਰ ਖਿਲਾਫ ਹਦਾਇਤਾਂ/ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments