Tuesday, March 5, 2024
No menu items!
HomeChandigarhPunjab News: ਫਿਰਕੂ ਨਫਰਤ ਫੈਲਾਉਣ ਦੇ ਇਰਾਦੇ ਨਾਲ ਤਰਕਸ਼ੀਲ ਤੇ ਜਮਹੂਰੀ ਕਾਰਕੁੰਨਾਂ...

Punjab News: ਫਿਰਕੂ ਨਫਰਤ ਫੈਲਾਉਣ ਦੇ ਇਰਾਦੇ ਨਾਲ ਤਰਕਸ਼ੀਲ ਤੇ ਜਮਹੂਰੀ ਕਾਰਕੁੰਨਾਂ ਖਿਲਾਫ ਧਾਰਾ 295 ਅਤੇ 295-ਏ ਤਹਿਤ ਦਰਜ ਪਰਚੇ ਰੱਦ ਕਰਨ ਦੀ ਮੰਗ

 

ਧਾਰਾ 295 ਅਤੇ 295-ਏ ਤਹਿਤ ਪਰਚੇ ਦਰਜ ਕਰਵਾਏ ਜਾਣ ਖਿਲਾਫ ਮੋਹਾਲੀ ਵਿਖੇ ਰੋਸ ਮੁਜਾਹਰਾ

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਵਿੱਚ ਫਿਰਕੂ ਨਫਰਤ ਫੈਲਾਉਣ ਦੇ ਇਰਾਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਦੇ ਝੂਠੇ ਦੋਸ਼ਾਂ ਹੇਠ ਤਰਕਸ਼ੀਲ ਅਤੇ ਜਮਹੂਰੀ ਕਾਰਕੁੰਨਾ ਖਿਲਾਫ ਧਾਰਾ 295 ਅਤੇ 295-ਏ ਤਹਿਤ ਪਰਚੇ ਦਰਜ ਕਰਵਾਏ ਜਾਣ ਖਿਲਾਫ ਅੱਜ ਮੋਹਾਲੀ ਵਿੱਖੇ ਜਨਤਕ ਜਮਹੂਰੀ ਜੱਥੇਬੰਦੀਆਂ ਦੇ ਕਾਰਕੁੰਨਾਂ ਨੇ ਰੋਸ ਮੁਜਾਹਰਾ ਕਰਕੇ ਡੀਸੀ ਮੋਹਾਲੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਕੇ ਦਰਜ ਕੀਤੇ ਸਾਰੇ ਕੇਸ ਰੱਦ ਕਰਨ ਦੀ ਮੰਗ ਕੀਤੀ। ਦਰਜ ਹੋਏ ਕੇਸਾਂ ਵਿੱਚ ਮਾ. ਸੁਰਜੀਤ ਦੌਧਰ, ਭੁਪਿੰਦਰ ਸਿੰਘ ਫੌਜੀ, ਦਵਿੰਦਰ ਰਾਣਾ, ਇਕਬਾਲ ਧਨੌਲਾ ਅਤੇ ਸਾਈਨਾ ਅਤੇ ਹੋਰਾਂ ਤੇ ਪਾਏ ਝੂਠੇ ਕੇਸ ਵਰਨਣ ਯੋਗ ਹਨ।

ਜੱਥੇਬੰਦੀਆਂ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਚੰਡੀਗੜ / ਮੋਹਾਲੀ, ਤਰਕਸ਼ੀਲ ਸੁਸਾਇਟੀ ਪੰਜਾਬ ਚੰਡੀਗੜ ਜੋਨ, ਨੌਜਵਾਨ ਭਾਰਤ ਸਭਾ, ਪ੍ਰਗਤੀਸ਼ੀਲ ਲੇਖਕ ਸੰਘ (ਪੰਜਾਬ), ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਸਟੂਡੈਂਟਸ ਫੌਰ ਸੋਸਾਇਟੀ, ਆਇਸਾ, RMPI, ਵਰਗ ਚੇਤਨਾ ਮੰਚ, ਡੇਮੋਕ੍ਰੇਟਿਕ ਟੀਚਰਜ਼ ਫਰੰਟ, ਸੀਪੀਆਈ ਲਿਬਰੇਸ਼ਨ ਅਤੇ ਸਾਹਿਤ ਚਿੰਤਨ ਚੰਡੀਗੜ੍ਹ ਸ਼ਾਮਲ ਸਨ।

ਪਿਛਲੇ ਦਿਨਾਂ ਵਿੱਚ ਤਰਕਸ਼ੀਲ ਤੇ ਵਿਗਿਆਨਕ ਦ੍ਰਿਸ਼ਟੀਕੋਣ ਰੱਖਣ ਵਾਲੇ ਕੁਝ ਵਿਅਕਤੀਆਂ ਵੱਲੋਂ ਆਪਣੇ ਵਿਚਾਰ ਸੋਸ਼ਲ ਮੀਡੀਆ ਜਾਂ ਮੀਡੀਆ ਚੈਨਲਾਂ ਤੇ ਇੰਟਰਵਿਊ ਦੌਰਾਨ ਸਾਂਝੇ ਕਰਨ ਕਾਰਨ ਫਿਰਕੂ ਤਾਕਤਾ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਿਆ ਉਹਨਾਂ ਖਿਲਾਫ ਧਾਰਾ 295 ਏ ਤਹਿਤ ਕੇਸ ਦਰਜ਼ ਕਰਵਾਏ ਗਏ ਹਨ।

ਇਹਨਾਂ ਵਿਅਕਤੀਆਂ ਖਿਲਾਫ ਪੁਲਸ ਵਲੋਂ ਭੀੜ ਦੇ ਦਬਾਅ ਤਹਿਤ ਕੇਸ ਦਰਜ ਕੀਤੇ ਗਏ ਹਨ ਤੇ ਉਹਨਾਂ ਵਿਚੋਂ ਕਿਸੇ ਨੇ ਵੀ ਆਪਣੇ ਬਿਆਨ ਜਾਂ ਲਿਖਤੀ ਪੋਸਟਾਂ ਵਿੱਚ ਹਿੰਦੂ ਧਰਮ ਜਾਂ ਉਸ ਨੂੰ ਮੰਨਣ ਵਾਲਿਆਂ ਦੀ ਆਸਥਾ ਖਿਲਾਫ ਕੋਈ ਵੀ ਗੈਰ ਵਿਗਿਆਨਕ ਜਾਂ ਤੱਥ ਰਹਿਤ ਟਿੱਪਣੀਆਂ ਨਹੀਂ ਕੀਤੀਆਂ। ਉਹਨਾਂ ਵੱਲੋਂ ਰਮਾਇਣ ਦੀ ਮਿਥਿਹਾਸਕ ਕਥਾ ਬਾਰੇ ਅਤੇ ਮੌਜੂਦਾ ਸਮੇਂ ਰਾਮ ਮੰਦਰ ਦੀ ਸਥਾਪਤੀ ਨਾਲ ਜੁੜੀ ਸਿਆਸਤ ਬਾਰੇ ਆਪਣੇ ਵਿਚਾਰ ਪ੍ਰਗਟਾਉਣਾ, ਬੋਲਣ ਤੇ ਸਵੈ-ਪ੍ਰਗਟਾਵੇ ਦੇ ਸੰਵਿਧਾਨਕ ਹੱਕ ਨੂੰ ਪੁਗਾਉਣ ਦਾ ਮਾਮਲਾ ਹੈ ਤੇ ਇਸਤੇ ਕਿਸੇ ਤਰਾਂ ਦੀ ਰੋਕ ਬੋਲਣ ਦੇ ਹੱਕ ਤੇ ਹਮਲਾ ਹੈ।

ਇਹਨਾਂ ਵਿਅਕਤੀਆਂ ਵਿਚੋਂ ਦੋ ਵਿਅਕਤੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਨਮਾਨਯੋਗ ਆਗੂ ਹਨ ਜਿਹੜੀ ਕਿ ਦਹਾਕਿਆ ਤੋਂ ਪੰਜਾਬ ਅੰਦਰ ਵਿਗਿਆਨਕ ਸੋਚ ਦਾ ਪਸਾਰਾ ਕਰਨ ਤੇ ਅੰਧ-ਵਿਸਵਾਸਾਂ ਖਿਲਾਫ ਲੋਕਾਂ ਨੂੰ ਜਗਰੂਕ ਕਰਨ ਲਈ ਯਤਨਸ਼ੀਲ ਹੈ । ਅਜਿਹੇ ਵਿਅਕਤੀਆਂ ਖਿਲਾਫ ਧਾਰਾ 295 ਏ ਵਰਗੀ ਜਾਬਰ ਧਾਰਾ ਤਹਿਤ ਕੇਸ ਦਰਜ ਕਰਨਾ ਵਿਗਿਆਨਕ ਵਿਚਾਰਾਂ ਤੇ ਅਗਾਂਹਵਧੂ ਸੋਚ ਦਾ ਗਲਾ ਘੁੱਟਣ ਸਮਾਨ ਹੈ।

ਅਸੀਂ ਇਹ ਵੀ ਸਮਝਦੇ ਹਾਂ ਕਿ ਧਾਰਾ 295 ਏ ਆਪਣੇ ਆਪ ਵਿਚ ਬਸਤੀਵਾਦੀ ਰਹਿੰਦ ਖੂਹੰਦ ਅਧਾਰਿਤ ਕਾਨੂੰਨ ਹੈ ਤੇ ਸੁਤੰਤਰ ਵਿਚਾਰ ਪ੍ਰਗਟਾਵੇ ਤੇ ਆਲੋਚਨਾ ਦੀ ਅਜਾਦੀ ਦਾ ਗਲਾ ਘੁੱਟਣ ਵਾਲੀ ਧਾਰਾ ਹੈ, ਜਿਸ ਵਾਸਤੇ ਜਮਹੂਰੀ, ਅਗਾਂਹਵਧੂ ਤੇ ਵਿਗਿਆਨਕ ਸਮਾਜ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਸਤੋਂ ਵੀ ਅੱਗੇ ਮੌਜੂਦਾ ਸਮੇਂ ਅੰਦਰ ਇਸਨੂੰ ਕੱਟੜ ਧਾਰਮਿਕ ਤੇ ਫਿਰਕਾਪ੍ਰਸਤ ਤਾਕਤਾਂ ਵੱਲੋਂ ਅਗਾਹਵਧੂ ਵਿਚਾਰਾਂ ਨੂੰ ਦਬਾਉਣ ਲਈ ਵਰਤਿਆ ਜਾ ਰਿਹਾ ਹੈ।

ਰੋਸ ਮੁਜਾਹਰਾ ਕਰਨ ਉਪਰੰਤ ਡੀਸੀ ਮੋਹਾਲੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇ ਕੇ ਇਹ ਮੰਗਾਂ ਕੀਤੀਆਂ ਗਈਆਂ:

1) ਉਪਰੋਕਤ ਪੰਜ ਵਿਅਕਤੀਆਂ ਖਿਲਾਫ ਧਾਰਾ 295 ਏ ਤਹਿਤ ਦਰਜ ਕੀਤੇ ਗਏ ਕੇਸ ਰੱਦ ਕੀਤੇ ਜਾਣ ਤੇ ਉਹਨਾਂ ਦਾ ਬੋਲਣ ਦਾ ਹੱਕ ਬਹਾਲ ਕੀਤਾ ਜਾਵੇ।

2) ਪੰਜਾਬ ਅੰਦਰ ਜਮਹੂਰੀਅਤ ਦਾ ਗਲਾ ਘੁੱਟਣ ਵਾਲੀ ਧਾਰਾ 295 ਏ ਦੀ ਕਿਸੇ ਦੇ ਵੀ ਖਿਲਾਫ ਵਰਤੋਂ ਬੰਦ ਕੀਤੀ ਜਾਵੇ।

3) ਧਾਰਾ 295 ਏ ਦੇ ਗੈਰ – ਜਮਹੂਰੀ ਖਾਸੇ ਤੇ ਸਵੈ-ਪ੍ਰਗਟਾਵੇ ਦੀ ਆਜ਼ਾਦੀ ਦੇ ਵਿਰੁੱਧ ਹੋਣ ਕਰਨ ਇਸ ਧਾਰਾ ਨੂੰ ਪੂਰੀ ਤਰਾਂ ਖਤਮ ਕਰਨ ਦੀ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਜਾਵੇ।

ਰੋਸ ਮੁਜਾਹਰੇ ਵਿੱਚ ਜਮਹੂਰੀ ਅਧਿਕਾਰ ਸਭਾ ਤੋਂ ਐਡਵੋਕੇਟ ਮਨਦੀਪ, ਤਰਕਸ਼ੀਲ ਸੁਸਾਇਟੀ ਪੰਜਾਬ ਤੋਂ ਜਸਵੰਤ, RMPI ਤੋਂ ਇੰਦਰਜੀਤ ਗਰੇਵਾਲ, ਵਰਗ ਚੇਤਨਾ ਮੰਚ ਤੋਂ ਮਾਸਟਰ ਯਸ਼ਪਾਲ, ਪ੍ਰਗਤੀਸ਼ੀਲ ਲੇਖਕ ਸੰਘ ਤੋਂ ਸੰਜੀਵਨ, ਪੀ ਐਸ ਯੂ (ਲਲਕਾਰ) ਤੋਂ ਜੋਬਨ, ਨੌਜਵਾਨ ਭਾਰਤ ਸਭਾ ਤੋਂ ਮਾਨਵ, ਡੇਮੋਕ੍ਰੇਟਿਕ ਟੀਚਰਜ਼ ਫਰੰਟ ਤੋਂ ਗੁਰਪਿਆਰ ਸਿੰਘ, ਐਸ ਐੱਫ ਐਸ ਤੋਂ ਸੰਦੀਪ, ਸੀਪੀਆਈ ਲਿਬਰੇਸ਼ਨ ਤੋਂ ਕੰਵਲਜੀਤ ਨੇ ਆਪਣੇ ਵਿਚਾਰ ਪੇਸ਼ ਕਰਕੇ ਮੰਗਾਂ ਦੀ ਹਿਮਾਇਤ ਕੀਤੀ ਗਈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments