Monday, April 22, 2024
No menu items!
HomeEducationPunjab News: ਮਿਡ-ਡੇ-ਮੀਲ ਦੇ ਕਿੰਨੂਆਂ ਅਤੇ ਪੂੜੀਆਂ ਨੇ ਪੜ੍ਹਨੇ ਪਾਏ ਅਧਿਆਪਕ!

Punjab News: ਮਿਡ-ਡੇ-ਮੀਲ ਦੇ ਕਿੰਨੂਆਂ ਅਤੇ ਪੂੜੀਆਂ ਨੇ ਪੜ੍ਹਨੇ ਪਾਏ ਅਧਿਆਪਕ!

 

ਅਧਿਆਪਕਾਂ ਵੱਲੋਂ ਗੈਰ ਵਿੱਦਿਅਕ ਲਈ ਅਧਿਆਪਕਾਂ ਨੂੰ ਨਾ ਲਾਉਣ ਦੀ ਮੰਗ!

ਪਰਮਜੀਤ ਢਾਬਾਂ, ਜਲਾਲਾਬਾਦ

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਮਿਡ-ਡੇ-ਮੀਲ ਵਿੱਚ ਮੌਸਮੀ ਫਲ ਦੇ ਤੌਰ ਵਿੱਚ ਦਿੱਤਾ ਜਾ ਰਿਹਾ ਕਿਨੂੰ ਦਾ ਫਲ ਅਤੇ ਬੁੱਧਵਾਰ ਵਾਲੇ ਦਿਨ ਬੱਚਿਆਂ ਨੂੰ ਪੂੜੀਆਂ ਦੇਣ ਨਾਲ ਸਰਕਾਰੀ ਸਕੂਲਾਂ ਦੇ ਅਧਿਆਪਕ ਵੱਡੇ ਪੱਧਰ ਤੇ ਖੱਜਲ ਖੁਆਰ ਹੋ ਰਹੇ ਹਨ।

ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਪਹਿਲਾਂ ਕਿੰਨੂੰ ਖਰੀਦ ਕੇ ਲਿਆਉਣਾ ਪੈਂਦਾ ਹੈ, ਬਾਅਦ ਵਿੱਚ ਉਸ ਦੀ ਵੰਡ ਕਰਨ ਵਿੱਚ ਭਾਰੀ ਮਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੰਨਾ ਸਕੂਲਾਂ ਵਿੱਚ ਗਿਣਤੀ ਵੱਡੀ ਹੈ, ਉਹਨਾਂ ਸਕੂਲਾਂ ਦੇ ਅਧਿਆਪਕ ਵੀ ਵੱਡੀ ਗਿਣਤੀ ਵਿੱਚ ਇਸ ਕਾਰਜ ਲਈ ਵਿਅਸਤ ਹੋ ਜਾਂਦੇ ਹਨ।

ਦੂਜੇ ਪਾਸੇ ਬੁੱਧਵਾਰ ਵਾਲੇ ਦਿਨ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਪੂੜੀਆਂ ਨੇ ਤਾਂ ਸਮੂਹ ਅਧਿਆਪਕਾਂ ਨੂੰ ਹੀ ਪੜ੍ਹਨੇ ਪਾਇਆ ਹੋਇਆ ਹੈ, ਕਿਉਂਕਿ ਪੂੜੀਆਂ ਬਣਾਉਣ ਲਈ ਮਿਡ ਡੇ ਮੀਲ ਵਿੱਚ ਕੰਮ ਕਰਦੀਆਂ ਔਰਤਾਂ ਕੋਈ ਤਜਰਬੇਕਾਰ ਕੁੱਕ ਨਹੀਂ ਹਨ ਅਤੇ ਜਿੰਨਾ ਸਕੂਲਾਂ ਵਿੱਚ 200 ਤੋਂ ਲੈ ਕੇ 1000 ਤੱਕ ਵਿਦਿਆਰਥੀਆਂ ਦੀ ਗਿਣਤੀ ਹੈ, ਉਹਨਾਂ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਅਤੇ ਪੁਰਸ਼ ਅਧਿਆਪਕਾਂ ਨੂੰ ਨਾਲ ਲੱਗ ਕੇ ਪੂੜੀਆਂ ਨੂੰ ਤਲਣ ਦਾ ਕੰਮ ਕਰਨਾ ਪੈਂਦਾ ਹੈ।

ਜਿਸ ਨਾਲ ਸਕੂਲ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਵੱਖ-ਵੱਖ ਸਕੂਲਾਂ ਵਿੱਚ ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੂੜੀਆਂ ਤਲਣ ਲਈ ਤਿੰਨ ਤੋਂ ਚਾਰ ਅਧਿਆਪਕ ਲੱਗਦੇ ਹਨ,ਦੂਜੇ ਪਾਸੇ ਬੱਚਿਆਂ ਨੂੰ ਪੂੜੀਆਂ ਵੰਡਣ ਲਈ ਭਾਰੀ ਮਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਗੌਰਮੈਂਟ ਸਕੂਲ ਟੀਚਰ ਯੂਨੀਅਨ ਜ਼ਿਲਾ ਫਾਜ਼ਿਲਕਾ ਦੇ ਪ੍ਰਧਾਨ ਪ੍ਰਿੰਸੀਪਲ ਮਨਦੀਪ ਸਿੰਘ ਥਿੰਦ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਮਿਡ ਡੇ ਮੀਲ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਕਿੰਨੂਆਂ ਦਾ ਫੈਸਲਾ ਚੰਗਾ ਹੈ,ਪਰੰਤੂ ਕਿੰਨੂ ਸਕੂਲਾਂ ਵਿੱਚ ਪਹੁੰਚਾਉਣ ਦਾ ਕੰਮ ਕੀਤਾ ਜਾਵੇ ਤਾਂ ਕਿ ਅਧਿਆਪਕਾਂ ਦੀ ਖੱਜਲ ਖ਼ੁਆਰੀ ਨਾ ਹੋ ਸਕੇ।

ਬੁੱਧਵਾਰ ਨੂੰ ਬੱਚਿਆਂ ਨੂੰ ਪੂੜੀਆਂ ਦਿੱਤੇ ਜਾਣ ਸਬੰਧੀ ਉਹਨਾਂ ਨੇ ਕਿਹਾ ਕਿ ਇਹ ਕੋਈ ਪੋਸ਼ਟਿਕ ਆਹਾਰ ਨਹੀਂ ਹੈ, ਤੇਲ ਵਿੱਚ ਮੈਦੇ ਨੂੰ ਤਲ ਕੇ ਬੱਚਿਆਂ ਨੂੰ ਕੋਈ ਨਿਊਟਰੇਸ਼ਨ ਨਹੀਂ ਮਿਲ ਰਹੀ ਅਤੇ ਸਰਕਾਰ ਨੂੰ ਇਸ ਫੈਸਲੇ ਨੂੰ ਬਦਲਣ ਲਈ ਵਿਚਾਰ ਕਰਨਾ ਚਾਹੀਦਾ ਹੈ।

ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਸਰਾਰੀ ਨੇ ਕਿਹਾ ਕਿ ਸਰਕਾਰ ਵੱਲੋਂ ਗੈਰ ਵਿਦਿਅਕ ਕੰਮਾਂ ਦਾ ਬੋਝ ਘਟਾਉਣ ਦੀ ਬਜਾਏ, ਇਸ ਤਰ੍ਹਾਂ ਦੇ ਫੈਸਲੇ ਕਰਕੇ ਹੋਰ ਬੋਝ ਵਧਾਇਆ ਜਾ ਰਿਹਾ ਹੈ। ਕਿੰਨੂਆਂ ਦਾ ਮਿਆਰ ਵੀ ਚੰਗਾ ਬੱਚਿਆਂ ਨੂੰ ਨਹੀਂ ਦਿੱਤਾ ਜਾ ਰਿਹਾ।

ਦੱਸ ਦਈਏ ਕਿ ਕਿਨੂੰ ਸਕੂਲਾਂ ਤੱਕ ਪਹੁੰਚਣ ਦੀ ਪ੍ਰਕਿਰਿਆ ਬਹੁਤ ਲੰਬੀ ਲੜੀ ਹੈ। ਪਹਿਲਾਂ ਕਿਨੂੰ ਬਲਾਕ ਸਿੱਖਿਆ ਅਫਸਰ ਦੇ ਦਫਤਰ ਵੱਲੋਂ ਖਰੀਦ ਕੇ ਲਿਆਂਦਾ ਜਾਂਦਾ ਹੈ, ਬਾਅਦ ਵਿੱਚ ਸੈਂਟਰ ਸਕੂਲ ਅਤੇ ਇਸ ਤੋਂ ਬਾਅਦ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਸੈਂਟਰ ਸਕੂਲ ਤੋਂ ਪ੍ਰਾਪਤ ਕਰਕੇ ਆਪਣੇ ਸਕੂਲਾਂ ਵਿੱਚ ਲਜਾਏ ਜਾਂਦੇ ਹਨ। ਸਕੂਲਾਂ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੜ੍ਹਾਉਣ ਦੀ ਬਜਾਏ ਵੱਖ-ਵੱਖ ਤਰ੍ਹਾਂ ਦੇ ਗੈਰ ਵਿੱਦਿਅਕ ਕੰਮ ਚ ਲਾ ਕੇ ਖੇਡਾਂ ਖੇਡਣ ਲਗਾਇਆ ਹੋਇਆ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments