Friday, March 1, 2024
No menu items!
HomePunjabPunjab News: ਹੁਣ ਈ-ਪੰਚਾਇਤ ਕੰਪਿਊਟਰ ਅਪਰੇਟਰਾਂ ਵਲੋਂ ਹੜਤਾਲ, ਕੰਮ-ਕਾਜ ਹੋਏ ਠੱਪ

Punjab News: ਹੁਣ ਈ-ਪੰਚਾਇਤ ਕੰਪਿਊਟਰ ਅਪਰੇਟਰਾਂ ਵਲੋਂ ਹੜਤਾਲ, ਕੰਮ-ਕਾਜ ਹੋਏ ਠੱਪ

 

Punjab News: ਬਲਾਕ ਜਲਾਲਾਬਾਦ ਈ-ਪੰਚਾਇਤ ਸਟਾਫ਼ ਵੱਲੋਂ ਬਲਾਕ ਪੱਧਰ ਤੇ ਧਰਨਾ

ਪੰਜਾਬ ਨੈੱਟਵਰਕ, ਜਲਾਲਾਬਾਦ

Punjab News: ਈ-ਪੰਚਾਇਤ ਕੰਪਿਊਟਰ ਅਪਰੇਟਰ ਯੂਨੀਅਨ, ਪੰਜਾਬ ਵੱਲੋਂ ਆਪਣੀਆਂ ਤਨਖ਼ਾਹਾਂ ਵਿੱਚ ਵਾਧੇ ਦੀ ਮੰਗ ਸਬੰਧੀ ਮਿਤੀ 18/01/2024 ਤੋ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ਤੇ ਹੜਤਾਲ ਸ਼ੁਰੂ ਕੀਤੀ ਗਈ। ਜ਼ਿਲ੍ਹਾ ਪ੍ਰਧਾਨਾਂ ਵੱਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ(ਵਿਕਾਸ) ਨੂੰ ਤਨਖ਼ਾਹ ਵਿੱਚ ਵਾਧੇ ਸਬੰਧੀ ਮੰਗ ਪੱਤਰ ਦਿੱਤੇ ਗਏ। ਪਰ ਵਿਭਾਗ ਵੱਲੋਂ ਕੋਈ ਵੀ ਮੀਟਿੰਗ ਈ-ਪੰਚਾਇਤ ਯੂਨੀਅਨ ਨਾਲ ਨਹੀਂ ਕੀਤੀ ਗਈ।

ਇਸ ਕਰਕੇ ਈ-ਪੰਚਾਇਤ ਯੂਨੀਅਨ ਵੱਲੋਂ ਸਟੇਟ ਪੱਧਰ ਤੇ ਵਿਕਾਸ ਭਵਨ (ਮੋਹਾਲੀ) ਵਿਖੇ ਮਿਤੀ 30/01/2024 ਨੂੰ ਹੜਤਾਲ ਕੀਤੀ ਗਈ, ਪਰ ਅੱਜ ਇੰਨਾਂ ਸਮਾ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਵਿਭਾਗ ਵੱਲੋਂ ਕੋਈ ਧਿਆਨ ਦਿੱਤਾ ਗਿਆ। ਇਸ ਦੇ ਚੱਲਦਿਆਂ ਹੀ ਬਲਾਕ ਜਲਾਲਾਬਾਦ ਈ-ਪੰਚਾਇਤ ਸਟਾਫ਼ ਵੱਲੋਂ ਬਲਾਕ ਪੱਧਰ ਤੇ ਧਰਨਾ ਦਿੱਤਾ ਗਿਆ।

ਜਿਸ ਵਿੱਚ ਉਹਨਾਂ ਦੇ ਸਮਰਥਨ ਲਈ ਮਗਨਰੇਗਾ ਮੁਲਾਜ਼ਮਾਂ ਤੇ ਸਮੂਹ ਪੰਚਾਇਤ ਸਕੱਤਰ ਧਰਨੇ ਵਿੱਚ ਸ਼ਾਮਲ ਹੋਏ। ਇਸ ਸਬੰਧ ਵਿੱਚ ਈ-ਪੰਚਾਇਤ ਅਪਰੇਟਰਾ ਨਾਲ ਗੱਲਬਾਤ ਕੀਤੀ ਗਈ ਤਾਂ ਵਰਿੰਦਰ ਸਿੰਘ ਤੇ ਮਨਦੀਪ ਰਾਣੀ ਨੇ ਦੱਸਿਆ ਕਿ ਉਹ ਕਰੀਬ ਪਿਛਲੇ 10 ਸਾਲਾ ਤੋ ਬੀ.ਡੀ.ਪੀ.ਓ ਦਫ਼ਤਰਾਂ ਵਿੱਚ ਤਨਦੇਹੀ ਨਾਲ ਕੰਮ ਕਰ ਰਹੇ ਹਨ, ਪਰ ਉਹਨਾ ਦੀਆ ਤਨਖ਼ਾਹਾਂ ਨਹੀਂ ਵਧਾਈਆਂ ਗਈਆਂ।

ਉਹਨਾਂ ਕਿਹਾ ਕਿ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਉਹਨਾ ਦੇ ਘਰ ਦਾ ਗੁਜ਼ਾਰਾ ਚਲਾਉਣਾ ਬਹੁਤ ਹੀ ਔਖਾ ਹੋਇਆ ਪਿਆ ਹੈ। ਇਸ ਮੌਕੇ ਤੇ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ ਨੇ ਵੀ ਕਹਿ ਮਗਨਰੇਗਾ ਮੁਲਾਜ਼ਮਾਂ ਤੁਹਾਡੀ ਹੱਕ ਸੱਚ ਦੀ ਲੜਾਈ ਵਿੱਚ ਤੁਹਾਡੇ ਨਾਲ ਖੜੇ ਤੇ ਤੁਹਾਡੇ ਸੰਘਰਸ਼ ਦਾ ਪੂਰਾ ਸਹਿਯੋਗ ਦੇਣਗੇ।

ਆਗੂਆਂ ਨੇ ਕਹਿ ਜੇਕਰ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments