Home Education Punjab News: ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾਈ ਚੋਣ ਇਜਲਾਸ ਦੀਆਂ ਤਿਆਰੀਆਂ ਮੁਕੰਮਲ

Punjab News: ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾਈ ਚੋਣ ਇਜਲਾਸ ਦੀਆਂ ਤਿਆਰੀਆਂ ਮੁਕੰਮਲ

0
Punjab News: ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾਈ ਚੋਣ ਇਜਲਾਸ ਦੀਆਂ ਤਿਆਰੀਆਂ ਮੁਕੰਮਲ

 

Punjab News: ਵੱਡੇ ਜਮਹੂਰੀ ਅਤੇ ਜਨਤਕ ਸੰਘਰਸ਼ਾਂ ਲਈ ਕੀਤੀ ਜਾਵੇਗੀ ਲਾਮਬੰਦੀ, ਕੇਂਦਰੀਕਰਨ, ਨਿਜੀਕਰਨ, ਉਦਾਰੀਕਰਨ, ਸੰਸਾਰੀਕਰਨ ਵਰਗੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਵਿੱਡਿਆ ਜਾਵੇਗਾ ਸੰਘਰਸ਼

ਪੰਜਾਬ ਨੈੱਟਵਰਕ, ਅੰਮ੍ਰਿਤਸਰ:

Punjab News: ਵਿਦਿਆਰਥੀ, ਸਰਕਾਰੀ ਸਕੂਲਾਂ ਤੇ ਅਧਿਆਪਕ ਹਿੱਤਾਂ ਦੀ ਰਾਖੀ ਕਰਨ ਵਾਲੀ ਸੰਘਰਸ਼ੀ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦਾ ਸੂਬਾਈ ਚੋਣ ਇਜਲਾਸ ਬਠਿੰਡਾ ਸ਼ਹਿਰ ਦੀ ਦਾਣਾ ਮੰਡੀ ਨੇੜੇ ਲਾਰਡ ਰਾਮਾ ਹਾਲ ਵਿਖੇ ਮਿਤੀ: 04.08.2024 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਸੰਬੰਧੀ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਜ਼ਿਲ੍ਹੇ ਵੱਲੋਂ ਤੈਅ ਸ਼ੁਦਾ ਡੈਲੀਗੇਟਾਂ ਦੀ ਬੱਝਵੀਂ ਸ਼ਮੂਲੀਅਤ ਕਰਵਾਈ ਜਾਵੇਗੀ।

ਇਸ ਸੰਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਹਰਜਾਪ ਸਿੰਘ ਬੱਲ, ਜਰਮਨਜੀਤ ਸਿੰਘ ਛੱਜਲਵਡੀ, ਗੁਰਦੇਵ ਸਿੰਘ, ਚਰਨਜੀਤ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ ਆਦਿ ਨੇ ਦੱਸਿਆ ਕਿ ਡੀ.ਟੀ.ਐਫ ਪੰਜਾਬ ਦੀਆਂ ਪਿਛਲਾ ਸੂਬਾਈ ਚੋਣ ਇਜਲਾਸ ਨਵੰਬਰ, 2019 ਵਿੱਚ ਕਰਵਾਇਆ ਗਿਆ ਸੀ।

ਇਸ ਉਪਰੰਤ ਜਨਵਰੀ, 2021 ਵਿੱਚ ਮਾਨਸਾ ਅਤੇ ਮਈ, 2022 ਵਿੱਚ ਜਲੰਧਰ ਵਿਖੇ ਸੂਬਾਈ ਜਨਰਲ ਕੌਂਸਿਲਾਂ ਕਰਵਾਇਆਂ ਗਈਆਂ ਸਨ। ਇਸ ਉਪਰੰਤ ਜਥੇਬੰਦੀ ਵੱਲੋਂ ਲਗਾਤਾਰ ਹੀ ਵਿਦਿਆਰਥੀ, ਸਕੂਲਾਂ ਅਤੇ ਅਧਿਆਪਕ ਹਿੱਤਾਂ ਲਈ ਵੱਖ-ਵੱਖ ਗੰਭੀਰ ਮੁੱਦਿਆਂ ਤੇ ਜਿੱਥੇ ਅਕਰਮਕ ਤੇ ਸੰਘਰਸ਼ਸ਼ੀਲ ਰਾਹ ਅਖਤਿਆਰ ਕੀਤਾ ਗਿਆ ਅਤੇ ਉੱਥੇ ਹੀ ਜਿੱਤਾਂ ਵੀ ਪ੍ਰਾਪਤ ਕੀਤੀਆਂ।

ਅੱਗੇ ਜਾਣਕਾਰੀ ਸਾਂਝੀ ਕਰਦਿਆਂ ਆਗੂਆਂ ਨੇ ਦੱਸਿਆ ਕਿ ਸੂਬਾ ਚੋਣ ਇਜਲਾਸ ਲਈ ਉਲੀਕੇ ਪ੍ਰੋਗਰਾਮ ਅਨੁਸਾਰ ਜਥੇਬੰਦੀ ਦਾ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਡੈਲੀਗੇਟਾਂ ਦੀ ਤੈਅ ਸ਼ੁਦਾ ਫੀਸ ਨਾਲ ਰਜਿਸਟਰੇਸ਼ਨ ਤੇ ਸਕਰੀਨਿੰਗ ਕਰਨ, ਲੰਘੇ ਸਾਲਾਂ ਵਿੱਚ ਕੀਤੇ ਸੰਘਰਸ਼ਾਂ ਤੇ ਪ੍ਰਾਪਤੀਆਂ ਦੀ ਮੁਲਾਂਕਣ ਰਿਪੋਰਟ ਪੇਸ਼ ਕਰਨ ਦੇ ਨਾਲ ਨਾਲ ਜਥੇਬੰਦੀ ਦੀਆਂ ਸੰਵਿਧਾਨਿਕ ਸੋਧਾਂ ਉੱਪਰ ਡੈਲੀਗੇਟਾਂ ਦੀ ਚਰਚਾ ਕਰਵਾਈ ਜਾਵੇਗੀ।

ਅਧਿਆਪਕ ਤੇ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾ ਜਿਵੇੰ ਪੁਰਾਣੀ ਪੈਨਸ਼ਨ ਪ੍ਰਾਪਤੀ, ਮਹਿੰਗਾਈ ਭੱਤੇ ਰਹਿੰਦੀਆਂ ਕਿਸ਼ਤਾਂ ਅਤੇ ਬਕਾਏ, 15.01.2015 ਦੇ ਪਰਖਕਾਲ ਸਮੇਂ ਸੰਬੰਧੀ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ, 17.07.2020 ਤੋਂ ਬਾਅਦ ਨੌਕਰੀ ਵਿੱਚ ਆਉਣ ਵਾਲੇ ਅਧਿਆਪਕਾਂ ਲਈ ਪੰਜਾਬ ਤਨਖਾਹ ਸਕੇਲ ਲਾਗੂ ਕਰਵਾਉਣ, ਏ.ਸੀ.ਪੀ ਤੇ 37 ਕਿਸਮ ਦੇ ਭੱਤੇ ਸਮੇਤ ਬਾਰਡਰ ਏਰੀਆ ਤੇ ਪੇਂਡੂ ਭੱਤਿਆਂ ਦੀ ਬਹਾਲੀ, ਸਮਾਂਬੱਧ ਪ੍ਰਮੋਸ਼ਨਾਂ ਕਰਵਾਉਣ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆਉਣ ਲਈ ਕੀਤੇ ਜਾ ਰਹੇ ਸੰਘਰਸ਼ਾਂ ਵਿੱਚ ਸਮੂਲੀਅਤ, ਨੈਸ਼ਨਲ ਕਰੀਕੁਲਮ ਫਰੇਮਵਰਕ(NCF)2023, ਨਵੀਂ ਸਿੱਖਿਆ ਨੀਤੀ 2020(NEP) ਵਰਗੇ ਮੁੱਦਿਆਂ ਦੇ ਜਲਦ ਢੁਕਵੇਂ ਹੱਲ ਕਰਵਾਉਣ ਲਈ ਸੰਘਰਸ਼ੀ ਰਣਨੀਤੀ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ।

ਜ਼ਿਲ੍ਹਾ ਆਗੂਆਂ ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਕੰਵਲਜੀਤ ਕੌਰ, ਨਰੇਸ਼ ਸ਼ਰਮਾ, ਰਾਜੇਸ਼ ਕੁੰਦਰਾ, ਕੰਵਰਜੀਤ ਸਿੰਘ, ਰਮਨਜੀਤ ਕੌਰ, ਪਰਮਿੰਦਰ ਸਿੰਘ ਰਾਜਾਸਾਂਸੀ, ਵਿਪਨ ਰਿਖੀ, ਗੁਰਪ੍ਰੀਤ ਸਿੰਘ ਨਾਭਾ ਆਦਿ ਨੇ ਦੱਸਿਆ ਕਿ ਉਪਰੋਕਤ ਪ੍ਰੋਗਰਾਮ ਉਪਰੰਤ ਨਵੀਂ ਸੂਬਾ ਕਮੇਟੀ ਅਤੇ ਸੂਬਾ ਸਕੱਤਰੇਤ ਦੀ ਡੈਲੀਗੇਟ ਹਾਊਸ ਵੱਲੋਂ ਚੋਣ ਕੀਤੀ ਜਾਵੇਗੀ, ਜਿਸਦਾ ਅਗਲਾ ਕਾਰਜਕਾਲ ਤਿੰਨ ਸਾਲਾਂ ਲਈ ਹੋਵੇਗਾ।

ਰਾਜਵਿੰਦਰ ਸਿੰਘ ਚਿਮਨੀ, ਕੁਲਦੀਪ ਸਿੰਘ ਵਰਨਾਲੀ, ਮੋਨਿਕਾ ਸੋਨੀ, ਅਰਚਨਾ ਸ਼ਰਮਾ, ਵਿਸ਼ਾਲ ਕਪੂਰ, ਗੁਰ ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ, ਹਰਵਿੰਦਰ ਸਿੰਘ, ਬਿਕਰਮਜੀਤ ਸਿੰਘ ਭੀਲੋਵਾਲ, ਜੁਝਾਰ ਸਿੰਘ ਟਪਿਆਲਾ, ਸੁਖਵਿੰਦਰ ਸਿੰਘ ਬਿੱਟਾ, ਨਵਤੇਜ ਸਿੰਘ, ਹਰਪ੍ਰੀਤ ਸਿੰਘ ਨਿਰੰਜਨਪੁਰ, ਰਾਜੀਵ ਕੁਮਾਰ ਮਰਵਾਹਾ, ਪ੍ਰਿਥੀਪਾਲ ਸਿੰਘ ਆਦਿ ਨੇ ਦੱਸਿਆ ਕਿ ਜਥੇਬੰਦੀ ਵਲੋਂ 1986 ਤੋਂ ਹੁਣ ਤੱਕ ਹਰੇਕ ਸਮਾਨਤਾ ਅਧਾਰਿਤ ਜਮਹੂਰੀ ਤੇ ਜਨਤਕ ਘੋਲਾਂ ਵਿੱਚ ਨਵੀਆਂ ਆਰਥਿਕ ਤੇ ਲੋਕ ਮਾਰੂ ਨੀਤੀਆਂ ਵਿਰੁੱਧ ਏਕੇ ਤੇ ਸੰਘਰਸ਼ ਦੇ ਸਿਧਾਂਤਾਂ ਅਨੁਸਾਰ ਜੂਝਣ ਦਾ ਪਰਚਮ ਬੁਲੰਦ ਕਰਦੇ ਹੋਏ ਭਵਿੱਖ ਵਿੱਚ ਵੀ ਇਸਨੂੰ ਕਾਇਮ ਰੱਖਿਆ ਜਾਵੇਗਾ।