Saturday, April 20, 2024
No menu items!
HomePunjabPunjab News: ਕਿੰਨਰਾਂ ਅਤੇ ਭੰਡਾਂ ਲਈ ਸ਼ਗਨ ਰੇਟ ਤੈਅ

Punjab News: ਕਿੰਨਰਾਂ ਅਤੇ ਭੰਡਾਂ ਲਈ ਸ਼ਗਨ ਰੇਟ ਤੈਅ

 

ਕਿੰਨਰਾਂ ਅਤੇ ਭੰਡਾਂ ਨਾਲ ਆਮ ਲੋਕਾਂ ਦੇ ਸਬੰਧਾਂ ਨੂੰ ਹਮੇਸ਼ਾ ਮਜ਼ਬੂਤ ਰੱਖਣ ਲਈ ਲਿਆ ਫੈਸਲਾ-ਸੰਯੁਕਤ ਕਮਿਸ਼ਨਰ

ਪੰਜਾਬ ਨੈੱਟਵਰਕ, ਮੋਗਾ

ਆਮ ਤੌਰ ਉੱਪਰ ਵੇਖਣ ਵਿੱਚ ਆਉਂਦਾ ਸੀ ਕਿ ਲੋਕਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣ ਸਮੇਂ ਕਿੰਨਰਾਂ ਅਤੇ ਭੰਡਾਂ ਵੱਲੋਂ ਮੰਗੇ ਜਾਂਦੇ ਸ਼ਗਨ ਕਰਕੇ ਕਈ ਵਾਰ ਦੋਨਾਂ ਧਿਰਾਂ ਵਿੱਚ ਅਣਬਣ ਹੋ ਜਾਂਦੀ ਸੀ।

ਇਸ ਨਾਲ ਕਿੰਨਰਾਂ ਅਤੇ ਭੰਡਾਂ ਨਾਲ, ਆਮ ਲੋਕਾਂ ਦੀਆਂ ਦੂਰੀਆਂ ਵਧਦੀਆਂ ਸਨ, ਕਿੰਨਰ ਅਤੇ ਭੰਡ ਭਾਈਚਾਰਾ ਵੀ ਸਮਾਜ ਦਾ ਅਨਿਖੜਵਾਂ ਅਤੇ ਅਹਿਮ ਅੰਗ ਹਨ।

ਸਮਾਜ ਵਿੱਚ ਆਮ ਲੋਕਾਂ ਨਾਲ, ਕਿੰਨਰ ਜਾਂ ਭੰਡ ਭਾਈਚਾਰੇ ਦੇ ਸਬੰਧ ਹਮੇਸ਼ਾ ਗੂੜੇ ਰੱਖਣ ਦੇ ਮਨੋਰਥ ਵਜੋਂ ਨਿਗਰ ਨਿਗਮ ਮੋਗਾ ਵੱਲੋਂ ਇਸਦੀ ਹਦੂਦ ਅੰਦਰ ਸ਼ਗਨਾਂ ਦੇ ਰੇਟ ਤਹਿ ਕਰ ਦਿੱਤੇ ਗਏ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਨਿਗਰ ਨਿਗਮ ਮੋਗਾ ਦੇ ਸੰਯੁਕਤ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਨਰਲ ਹਾਊਸ ਵੱਲੋਂ ਕਿੰਨਰਾਂ ਲਈ 5100 ਰੁਪਏ ਸ਼ਗਨ, ਭੰਡ ਭਾਈਚਾਰੇ ਦਾ ਸ਼ਗਨ 1000 ਰੁਪਏ ਤਹਿ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ਼ਮਸ਼ਾਨਘਾਟ ਵਿੱਚ ਲੱਕੜਾਂ ਦੀ ਫੀਸ 4000 ਰੁਪਏ ਤੋਂ ਵੱਧ ਨਹੀਂ ਲਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿੰਨਰ ਸਮਾਜ ਦੇ ਪ੍ਰਧਾਨ ਨੂੰ ਬਕਾਇਦਾ ਇੱਕ ਚਿੱਠੀ ਵੀ ਕੱਢ ਦਿੱਤੀ ਗਈ ਹੈ। ਉਨ੍ਹਾਂ ਕਿੰਨਰ, ਭੰਡ ਭਾਈਚਾਰੇ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਤਹਿ ਕੀਤੇ ਸ਼ਗਨਾਂ ਅਨੁਸਾਰ ਹੀ ਖੁਸ਼ੀ ਦੇ ਮੌਕਿਆਂ ਉੱਪਰ ਵਧਾਈ ਵਜੋਂ ਸ਼ਗਨ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਗਾ ਕਿੰਨਰ ਜਾਂ ਭੰਡ ਭਾਈਚਾਰੇ ਨਾਲ, ਆਮ ਲੋਕਾਂ ਦੇ ਸਬੰਧਾਂ ਨੂੰ ਕਦੇ ਵੀ ਕਮਜ਼ੋਰ ਨਹੀਂ ਹੋਣ ਦੇਵੇਗੀ, ਇਨ੍ਹਾਂ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਹੀ ਨਿਗਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments