Punjab News: ਅਧਿਆਪਕ ਦਿਵਸ ‘ਤੇ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ
ਰੋਹਿਤ ਗੁਪਤਾ, ਗੁਰਦਾਸਪੁਰ
ਭਾਰਤ ਵਿਕਾਸ ਪ੍ਰੀਸ਼ਦ ਸਿਟੀ ਬਰਾਂਚ ਗੁਰਦਾਸਪੁਰ ਅਤੇ ਗੋਲਡਨ ਗਰੁੱਪ ਆਫ਼ ਇੰਸਟੀਚਿਊਟਸ ਗੁਰਦਾਸਪੁਰ ਵੱਲੋਂ ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਹਰਦੋਛਨੀ ਰੋਡ, ਗੁਰਦਾਸਪੁਰ ਵਿਖੇ ਸਾਂਝੇ ਤੌਰ ਤੇ ਅਧਿਆਪਕ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਮਾਨਯੋਗ ਸ੍ਰੀ ਰਮਨ ਬਹਿਲ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਸਨ। ਸਰਦਾਰ ਕਰਮਜੀਤ ਸਿੰਘ ਐਸ.ਡੀ.ਐਮ ਗੁਰਦਾਸਪੁਰ ਅਤੇ ਸ਼੍ਰੀ ਮੋਹਿਤ ਮਹਾਜਨ ਚੇਅਰਮੈਨ ਗੋਲਡਨ ਗਰੁੱਪ ਆਫ ਇੰਸਟੀਚਿਊਟ ਵਿਸ਼ੇਸ਼ ਮਹਿਮਾਨ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਸ੍ਰੀ ਪਵਨ ਰਾਏ ਵੱਲੋਂ ਵੰਦੇ ਮਾਤਰਮ ਦਾ ਗੁਣਗਾਨ ਕੀਤਾ ਗਿਆ। ਫਿਰ ਬਰਾਂਚ ਵੱਲੋਂ ਮੁੱਖ ਮਹਿਮਾਨ ਸ੍ਰੀ ਰਮਨ ਬਹਿਲ , ਵਿਸ਼ੇਸ਼ ਮਹਿਮਾਨ ਐਸ.ਡੀ.ਐਮ ਸ੍ਰੀ ਕਰਮਜੀਤ ਸਿੰਘ, ਸ੍ਰੀ ਮੋਹਿਤ ਮਹਾਜਨ ਚੇਅਰਮੈਨ ਗੋਲਡਨ ਗਰੁੱਪ ਆਫ ਇੰਸਟੀਚਿਊਟ, ਸ੍ਰੀ ਰਾਘਵ ਮਹਾਜਨ ਐਮ.ਡੀ ਗੋਲਡਨ ਗਰੁੱਪ, ਸ੍ਰੀ ਵਿਨਾਇਕ ਮਹਾਜਨ ਐਮ.ਡੀ ਗੋਲਡਨ ਗਰੁੱਪ ਨੂੰ ਅੰਗਾਵਸਤਰ ਪਹਿਨਾ ਕੇ ਸਨਮਾਨਿਤ ਕੀਤਾ ਗਿਆ।
ਭਾਰਤ ਵਿਕਾਸ ਪ੍ਰੀਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਦੇ ਪ੍ਰਧਾਨ ਸ਼੍ਰੀ ਰਾਜੇਸ਼ ਸਲਹੋਤਰਾ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਗੋਲਡਨ ਗਰੁੱਪ ਦੇ ਸੰਸਥਾਪਕ ਸਵਰਗੀ ਸ਼੍ਰੀ ਦੀਨਾ ਨਾਥ ਮਹਾਜਨ ਨੂੰ ਸ਼ਰਧਾਂਜਲੀ ਦਿੱਤੀ । ਬੀ.ਵੀ.ਪੀ. ਪੰਜਾਬ ਉੱਤਰੀ ਦੇ ਸਲਾਹਕਾਰ ਸ਼੍ਰੀ ਸ਼ਿਵ ਗੌਤਮ ਨੇ ਭਾਰਤ ਵਿਕਾਸ ਪ੍ਰੀਸ਼ਦ ਬਾਰੇ ਜਾਣਕਾਰੀ ਦਿੱਤੀ। ਫਿਰ ਕਾਲਜ ਦੇ ਵਿਦਿਆਰਥੀਆਂ ਵੱਲੋਂ ਅਧਿਆਪਕ ਦਿਵਸ ’ਤੇ ਭਾਸ਼ਣ ਪੇਸ਼ ਕੀਤੇ ਗਏ। ਇਸ ਤੋਂ ਬਾਅਦ ਬੀ.ਵੀ.ਪੀ ਮੈਂਬਰ ਸ਼੍ਰੀ ਵਜਿੰਦਰ ਕੋਹਲੀ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿੱਚ ਇੱਕ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਜਿਸ ਦੇ ਨਾਲ ਹਾਲ ਵਿੱਚ ਮੌਜੂਦ ਵਿਦਿਆਰਥੀਆਂ ਨੂੰ ਸ਼ਾਖਾ ਮੈਂਬਰ ਸ਼੍ਰੀ ਰਮੇਸ਼ ਕੁਮਾਰ ਮੋਹਨ ਜੀ ਵੱਲੋਂ ਅਧਿਆਪਕ ਦਿਵਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਸ਼੍ਰੀ ਰਮਨ ਬਹਿਲ ਨੇ ਅਧਿਆਪਕ ਸ਼੍ਰੀ ਟੀ.ਆਰ ਮਲਹੋਤਰਾ , ਰਾਜ ਕੁਮਾਰ , ਜਗਦੀਸ਼ ਰਾਜ ਅਰੋੜਾ , ਸਤਵਿੰਦਰ ਸਿੰਘ ਸੰਧੂ , ਰੋਮੇਸ਼ ਸ਼ਰਮਾ ਜੀ, ਸਤਵੰਤ ਸਿੰਘ , ਮਹਿੰਦਰ ਕੁਮਾਰ , ਪ੍ਰਬੋਧ ਗਰੋਵਰ , ਵਿਜੇਂਦਰ ਕੋਹਲੀ , ਮਨੋਹਰ ਲਾਲ , ਰਮੇਸ਼ ਕੁਮਾਰ ਮੋਹਨ , ਪਵਨ ਰਾਏ , ਅਮਰਨਾਥ, ਮੈਡਮ ਰੀਤੂ ਮਹਾਜਨ , ਡਾ ਲਖਵਿੰਦਰ ਪਾਲ ਸਿੰਘ ਅਤੇ ਅਜੀਤ ਪਾਲ ਨੂੰ ਦੁਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਅਧਿਆਪਕ ਦਿਵਸ ’ਤੇ ਬੋਲਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਸਮਾਗਮ ਮੌਕੇ ਤੇ ਸ਼ਾਖਾ ਵੱਲੋਂ ਸ਼੍ਰੀ ਮੋਹਿਤ ਮਹਾਜਨ, ਸ਼੍ਰੀ ਰਾਘਵ ਮਹਾਜਨ ਅਤੇ ਸ਼੍ਰੀ ਵਿਨਾਇਕ ਮਹਾਜਨ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਬ੍ਰਾਂਚ ਦੇ ਸਾਰੇ ਮੈਂਬਰਾਂ ਨੇ ਮੁੱਖ ਮਹਿਮਾਨ ਸ਼੍ਰੀ ਰਮਨ ਬਹਿਲ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀ ਰਮਨ ਬਹਿਲ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਸਭ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਸਿਟੀ ਬ੍ਰਾਂਚ ਦੇ ਪ੍ਰੋਗਰਾਮਾਂ ਲਈ ਵਧਾਈ ਦਿੱਤੀ ਅਤੇ ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਦੀ ਵੀ ਸ਼ਲਾਘਾ ਕੀਤੀ।
ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਅਤੇ ਸਕੂਲ ਆਫ ਐਮੀਨੈਂਸ ਰਾਹੀ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਪ੍ਰੋਗਰਾਮ ਦੇ ਅੰਤ ਵਿੱਚ ਗੋਲਡਨ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਮੋਹਿਤ ਮਹਾਜਨ ਨੇ ਆਏ ਹੋਏ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬ੍ਰਾਂਚ ਪ੍ਰਧਾਨ ਸ਼੍ਰੀ ਰਾਜੇਸ਼ ਸਲਹੋਤਰਾ ਤੋਂ ਇਲਾਵਾ ਸ਼੍ਰੀ ਵਿਨੋਦ ਗੁਪਤਾ, ਬ੍ਰਾਂਚ ਮੁੱਖ ਸਰਪ੍ਰਸਤ, ਸਕੱਤਰ ਸ਼ੈਲੇਂਦਰ ਭਾਸਕਰ, ਖਜਾਨਚੀ ਸ਼੍ਰੀ ਹਿਤੇਸ਼ ਮਹਾਜਨ, ਸ਼ਿਵ ਗੌਤਮ, ਰੋਮੇਸ਼ ਸ਼ਰਮਾ, ਮਹਿੰਦਰ ਕੁਮਾਰ, ਪਵਨ ਰਾਏ, ਬੀ.ਬੀ ਗੁਪਤਾ, ਮਨੋਜ ਮਹਾਜਨ, ਕਮਲ ਕਿਸ਼ੋਰ। ਮਹਾਜਨ, ਵਿਜੇ ਮਹਾਜਨ, ਸ਼ਸ਼ੀਕਾਂਤ ਮਹਾਜਨ, ਰਵਿੰਦਰ ਸ਼ਰਮਾ, ਸ਼ਾਮ ਲਾਲ ਸ਼ਰਮਾ, ਅਨੁਰੰਜਨ ਸੈਣੀ, ਵਿਜੇ ਬਾਂਸਲ, ਲਲਿਤ ਕੁਮਾਰ, ਅਨਿਲ ਕੁਮਾਰ ਅਗਰਵਾਲ, ਗੁਰਮੁਖ ਸਿੰਘ, ਸਤੀਸ਼ ਗੁਪਤਾ ਆਦਿ ਹਾਜ਼ਰ ਸਨ।