Tuesday, April 23, 2024
No menu items!
HomeEducationPunjab News: ਅਧਿਆਪਕਾਂ ਦੀ ਤਨਖਾਹ ਕੱਟਣ ਦੇ ਮਸਲੇ 'ਤੇ ਮੋਰਚੇ ਵੱਲੋਂ ਸੰਘਰਸ਼...

Punjab News: ਅਧਿਆਪਕਾਂ ਦੀ ਤਨਖਾਹ ਕੱਟਣ ਦੇ ਮਸਲੇ ‘ਤੇ ਮੋਰਚੇ ਵੱਲੋਂ ਸੰਘਰਸ਼ ਵਿੱਢਣ ਦੀ ਚੇਤਾਵਨੀ

 

ਦਲਜੀਤ ਕੌਰ, ਲਹਿਰਾਗਾਗਾ

Punjab News: 16 ਫਰਵਰੀ ਦੀ ਟਰੇਡ ਜਥੇਬੰਦੀਆਂ ਦੀ ਦੇਸ਼-ਵਿਆਪੀ ਹੜਤਾਲ ਵਿੱਚ ਹਿੱਸਾ ਲੈਣ ਕਾਰਨ ਲਹਿਰਾਗਾਗਾ ਬਲਾਕ ਦੇ ਦੋ ਪ੍ਰਾਇਮਰੀ ਅਧਿਆਪਕਾਂ ਦੀ ਤਨਖਾਹ ਕੱਟਣ ਦੇ ਮਸਲੇ ‘ਤੇ ਅੱਜ ਇਸ ਹੜਤਾਲ ਸਬੰਧੀ ਬਣੇ ਅਧਿਆਪਕਾਂ ਦੇ ਸਾਂਝੇ ਮੋਰਚੇ ਅਤੇ ਸੰਯੁਕਤ ਕਿਸਾਨ ਮੋਰਚੇ ਦਾ ਸਾਂਝਾ ਵੱਡਾ ਵਫ਼ਦ ਬੀ.ਪੀ.ਈ.ਓ. ਲਹਿਰਾਗਾਗਾ ਨੂੰ ਮਿਲਿਆ।

ਵਫ਼ਦ ਨੇ ਬੀ.ਪੀ.ਈ.ਓ. ਦੀ ਅਧਿਆਪਕ ਵਿਰੋਧੀ ਕਾਰਵਾਈ ਵਿਰੁੱਧ ਜ਼ਬਰਦਸਤ ਰੋਸ ਦਰਜ ਕਰਵਾਇਆ। ਵਫ਼ਦ ਨੇ ਅਧਿਕਾਰੀ ਨੂੰ ਕਿਹਾ ਕਿ ਹੜਤਾਲ ਕਰਨਾ ਮਿਹਨਤਕਸ਼ ਅਧਿਆਪਕਾਂ ਦਾ ਜ਼ਮਹੂਰੀ ਹੱਕ ਹੈ ਜਿਸਦਾ ਇਸਤੇਮਾਲ ਉਹ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਕਰਦੀਆਂ ਹਨ ਅਤੇ ਹੜਤਾਲ ਦੇ ਹੱਕ ਦੀ ਰਾਖੀ ਲਈ ਟਰੇਡ ਜਥੇਬੰਦੀਆਂ ਡਟ ਕੇ ਸੰਘਰਸ਼ ਕਰਨਗੀਆਂ।

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਵਫ਼ਦ ਨੇ ਕਿਹਾ ਕਿ ਇੱਕ ਪਾਸੇ ਤਾਂ ਬੀ.ਪੀ.ਈ.ਓ. ਨੇ ਮੰਨਿਆ ਹੈ ਕਿ ਉਸਨੇ ਹੜਤਾਲ ਵਾਲੇ ਦਿਨ ਦੀ ਤਨਖ਼ਾਹ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਅਗਵਾਈ ਮੰਗੀ ਹੈ ਅਤੇ ਦੂਜੇ ਪਾਸੇ ਅਗਵਾਈ ਦੀ ਉਡੀਕ ਕੀਤੇ ਬਿਨਾਂ ਹੀ ਉਸਨੇ ਤਨਖਾਹ ਕੱਟ ਕੇ ਮਨਮਰਜ਼ੀ ਕੀਤੀ ਹੈ।

ਵਫ਼ਦ ਨੇ ਅਧਿਕਾਰੀ ਦੇ ਕਹਿਣ ‘ਤੇ ਉਸਨੂੰ ਅਧਿਆਪਕਾਂ ਦੀ ਕੱਟੀ ਤਨਖਾਹ ਦੋ ਦਿਨਾਂ ਵਿੱਚ ਜਾਰੀ ਕਰਨ ਦਾ ਅਲਟੀਮੇਟਮ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ 3 ਅਪ੍ਰੈਲ ਤੱਕ ਤਨਖਾਹ ਜਾਰੀ ਨਾ ਕਰਨ ਦੀ ਸੂਰਤ ਵਿੱਚ ਮੋਰਚੇ ਦੀਆਂ ਜਥੇਬੰਦੀਆਂ ਬੀ.ਪੀ.ਈ.ਓ. ਦਫ਼ਤਰ ਲਹਿਰਾਗਾਗਾ ਵਿਖੇ ਕਰੜਾ ਜਥੇਬੰਦਕ ਐਕਸ਼ਨ ਕਰਨਗੀਆਂ।

ਵਫ਼ਦ ਵਿੱਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਬਲਵੀਰ ਚੰਦ ਲੌਂਗੋਵਾਲ, ਦਾਤਾ ਸਿੰਘ ਨਮੋਲ, ਸਤਵੰਤ ਆਲਮਪੁਰ, ਸੁਖਵਿੰਦਰ ਗਿਰ, ਸੋਨੂ, ਲਖਵਿੰਦਰਜੀਤ ਜੋਸ਼ੀ, ਮਨੋਜ ਕੁਮਾਰ, ਮਨਜੀਤ ਸਿੰਘ, ਹਰਭਗਵਾਨ ਗੁਰਨੇ, ਕਿਰਨਪਾਲ ਗਾਗਾ, ਗੁਰਪ੍ਰੀਤ ਪਸ਼ੌਰ, ਗੁਰਮੀਤ ਸੇਖੂਵਾਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਿਲ ਹੋਏ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਸਰਬਜੀਤ ਸਰਬੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments