Saturday, April 13, 2024
No menu items!
HomePunjabਪੰਜਾਬ ਰੋਡਵੇਜ਼/ਪਨਬਸ ਡਿਪੂ ਫ਼ਿਰੋਜ਼ਪੁਰ ਨੇ ਮਨਾਇਆ 'ਨੌ ਡਿਟੈਂਸ਼ਨ ਡੇ'

ਪੰਜਾਬ ਰੋਡਵੇਜ਼/ਪਨਬਸ ਡਿਪੂ ਫ਼ਿਰੋਜ਼ਪੁਰ ਨੇ ਮਨਾਇਆ ‘ਨੌ ਡਿਟੈਂਸ਼ਨ ਡੇ’

 

ਪੰਜਾਬ ਨੈੱਟਵਰਕ, ਫਿਰੋਜ਼ਪੁਰ

ਫ਼ਿਰੋਜ਼ਪੁਰ ਡਿਪੂ ਵਿੱਚ ਨੋ ਡਿਟੈਸ਼ਨ ਡੇ ਮਨਾਉਦੇ ਹੋਏ ਜੀਐਮ ਪਰਮਜੀਤ ਸਿੰਘ, ਵਰਕਸ ਮੈਨੇਜਰ ਸੁਖਵਿੰਦਰ ਸਿੰਘ, ਟਰੈਫਿਕ ਮੈਨੇਜਰ ਨਛੱਤਰ ਸਿੰਘ, ਐਸਐਸ ਰਾਮ ਪ੍ਰਤਾਪ ਨੇ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਰੋਡਵੇਜ਼ ਪਨਬਸ ਡਿਪੂ ਫਿਰੋਜਪੁਰ ਪਾਸ ਮੌਜੂਦਾ ਸਮੇਂ 124 ਬੱਸਾਂ ਦਾ ਫਲੀਟ ਹੈ ਮਾਨਯੋਗ ਮੈਨੇਜਿੰਗ ਡਾਇਰੈਕਟਰ ਪਨ ਬਸ ਚੰਡੀਗੜ੍ਹ ਵੱਲੋਂ ਸਮੇਂ-ਸਮੇਂ ਤੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਮ ਪਬਲਿਕ ਨੂੰ ਆਵਾਜਾਈ ਲਈ ਬੇਹਤਰ ਸਹੂਲਤ ਉਪਲਬਧ ਕਰਾਉਣ ਲਈ ਮਿਤੀ 23-2-24 ਨੂੰ ਡੀਪੂ ਦੀਆਂ ਸਾਰੀਆਂ ਬੱਸਾਂ ਰੂਟ ਤੇ ਭੇਜਣ ਉਪਰੰਤ ਡੀਪੂ ਵਿੱਚ ਨੌ ਡਿਟੈਂਸ਼ਨ ਡੇ ਮਨਾਉਣ ਦੀ ਮੁਬਾਰਕਾਂ ਦਿੰਦੇ ਹੋਏ ਵਰਕਰਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਇਹ ਨੌ ਡਿਟੈਂਸ਼ਨ ਡੇ ਮਨਾਉਣ ਦੀ ਖੁਸ਼ੀ ਵਿੱਚ ਡੀਪੂ ਦੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਆਮ ਪਬਲਿਕ ਨੂੰ ਆਵਾਜਾਈ ਦੀ ਸਹੂਲਤ ਹੋਰ ਬੇਹਤਰ ਢੰਗ ਨਾਲ ਮਿਲ ਸਕੇ ਅਤੇ ਆਪਣੀ ਡਿਊਟੀ ਨੂੰ ਹੋਰ ਮਿਹਨਤ ਤੇ ਇਮਾਨਦਾਰੀ ਨਾਲ ਕਰਨ ਦਾ ਵੀ ਪ੍ਰਣ ਲਿਆ ਇਸ ਸਮੇਂ ਉਚੇਚੇ ਤੌਰ ਤੇ ਪੰਜਾਬ ਰੋਡਵੇਜ ਪਨ ਬਸ ਪੀਆਰਟੀਸੀ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਵੀ ਮੌਜੂਦ ਸਨ ਅਤੇ ਉਨਾਂ ਨੇ ਵਰਕਰਾਂ ਨੂੰ ਹੋਰ ਮਿਹਨਤ ਨਾਲ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ।

ਸਮੂਹ ਵਰਕਰਾਂ ਅਤੇ ਅਫਸਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਕਿ ਆਮ ਲੋਕਾਂ ਨੂੰ ਟਰਾਂਸਪੋਰਟ ਦੀ ਸਹੂਲਤ ਦੇਣ ਲਈ ਟਰਾਂਸਪੋਰਟ ਵਿਭਾਗ ਵੱਲੋਂ ਸੁਚਾਰੂ ਢੰਗ ਨਾਲ ਡਿਪੂ ਦੀਆਂ ਸਾਰੀਆਂ ਬੱਸਾਂ ਦਾ ਕੰਮ ਕਰਕੇ ਰੂਟ ਤੇ ਚਲਾਈਆਂ ਜਾ ਰਹੀਆਂ ਹਨ ਅਤੇ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਲੋਕਾਂ ਨੂੰ ਸਹੀ ਟਰਾਂਸਪੋਰਟ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਸਾਰੀ ਬੱਸਾਂ ਰੂਟ ਤੇ ਚਲਾਈਆਂ ਜਾਣਗੀਆਂ ਅਤੇ ਵਿਭਾਗ ਵਿੱਚ ਨਵੀਆਂ ਬੱਸਾਂ ਪਾਈਆਂ ਜਾਣਗੀਆਂ।

RELATED ARTICLES
- Advertisment -

Most Popular

Recent Comments