Saturday, April 13, 2024
No menu items!
HomeEducationPunjab School News: ਪੰਜਾਬ ਦੇ ਸਕੂਲਾਂ 'ਚ ਬੱਚਿਆਂ ਨੂੰ ਪੂੜੀਆਂ ਛੋਲੇ ਖਵਾਉਣ...

Punjab School News: ਪੰਜਾਬ ਦੇ ਸਕੂਲਾਂ ‘ਚ ਬੱਚਿਆਂ ਨੂੰ ਪੂੜੀਆਂ ਛੋਲੇ ਖਵਾਉਣ ਦੇ ਹੁਕਮ ਤੋਂ ਪਿੱਛੇ ਹਟੀ ਮਾਨ ਸਰਕਾਰ

 

Punjab School News: ਡੀਟੀਐੱਫ ਦੇ ਵਿਰੋਧ ਦੀ ਅੰਸ਼ਿਕ ਜਿੱਤ: ਲੌਂਗੋਵਾਲ 

ਪੰਜਾਬ ਨੈੱਟਵਰਕ, ਚੰਡੀਗੜ੍ਹ

Punjab School News: ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਵੱਖ ਵੱਖ ਮੀਡੀਆ ਪਲੇਟਫਾਰਮਾਂ ਤੇ ਸਮੁੱਚੇ ਪੰਜਾਬ ਵਿੱਚ ਕੀਤੇ ਵਿਰੋਧ ਕਾਰਨ ਪੂੜੀ ਕੜਾਹੀ ਵਿੱਚੋਂ ਹਕੀਕੀ ਰੂਪ ਵਿਚ ਭੱਜਣ ਲੱਗ ਪਈ ਹੈ। ਪੰਜਾਬ ਸਰਕਾਰ ਦੇ ਅਦਾਰੇ ਮਿੱਡ ਡੇ ਮੀਲ ਸੋਸਾਇਟੀ ਵੱਲੋਂ ਹਰ ਬੁੱਧਵਾਰ ਗਰਮ‌‌‌ ਪੁੜੀਆਂ ਮਿੱਡ ਡੇ ਮੀਲ ਵਿੱਚ ਦੇਣ ਤੋਂ ਅਧਿਆਪਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਸੀ।

ਕਿਉਂਕਿ ਇਸ ਦਿਨ ਪੂਰਾ ਸਟਾਫ ਅਤੇ ਵਰਕਰਾ ਖਾਣੇ ਵਿੱਚ ਹੀ ਉਲਝ ਕੇ ਰਹਿ ਜਾਂਦੇ ਸਨ। ਡੀ ,ਟੀ ,ਐੱਫ ,ਦੀ ਸੂਬਾ ਕਮੇਟੀ ਵੱਲੋਂ ਵਿਭਾਗ ਦੇ ਨਾਦਰਸ਼ਾਹੀ ਫੁਰਮਾਨਾਂ ਖਿਲਾਫ਼ ਲਗਾਤਾਰ ਅਵਾਜ਼ ਬੁਲੰਦ ਕੀਤੀ ਜਾ ਰਹੀ ਸੀ, ਵਿਰੋਧ ਦੇ ਚਲਦਿਆਂ ਵਿਭਾਗ ਵੱਲੋਂ ਪਹਿਲੇ ਹੁਕਮਾਂ ਵਿੱਚ ਸੋਧ ਕਰਦਿਆਂ ਮੀਮੋ ਨੰਬਰ ਐਮ, ਡੀ ਐਮ,ਐਸ,/ਜੀ,ਐਮ/2024/84905 ਰਾਹੀਂ ਬੁੱਧਵਾਰ ਵਾਲੇ ਦਿਨ ਪੂੜੀਆਂ ਜਾਂ ਫਿਰ ਰੋਟੀ ਖਵਾਉਣ ਦੇ  ਹੁਕਮ ਜਾਰੀ ਕੀਤੇ ਹਨ।

ਜੱਥੇਬੰਦੀ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਨੇ  ਦੇਰ ਆਏ ਦਰੁਸਤ ਆਏ ਦੀ ਕਹਾਵਤ ਮੁਤਾਬਕ ਕਿਹਾ ਸਿੱਖਿਆ ਵਿਭਾਗ ਦੇਰ ਬਾਅਦ ਜਾਗਿਆ ਹੈ। ਉਨ੍ਹਾਂ ਕਿਹਾ ਕਿ ਪੂੜੀਆਂ  ਕੋਈ ਸਤੁੰਲਿਤ ਭੋਜ਼ਨ ਨਹੀਂ ਸਨ,ਗਰਮ ਪੂੜੀਆਂ ਖਾਣ ਤੋਂ ਬਾਅਦ ਠੰਢਾ ਪਾਣੀ ਪੀਣ ਤੇ ਵਿਦਿਆਰਥੀ ਨੂੰ ਖੰਘ ਜ਼ੁਕਾਮ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਸੀ।

ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ , ਪ੍ਰੈਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਟਿੱਪਣੀ ਕਰਦਿਆਂ ਕਿਹਾ   ਵਿਭਾਗ ਵੱਲੋਂ ਅਕਸਰ ਜ਼ਮੀਨੀ ਹਕੀਕਤਾਂ ਨੂੰ ਅੱਖੋ ਪਰੋਖੇ ਕਰਕੇ ਗ਼ੈਰ ਜਮਹੂਰੀ  ਫੈਸਲੇ ਲਏ ਜਾਂਦੇ ਹਨ, ਜਿਸ ਦਾ ਖਮਿਆਜਾ ਸਮੁੱਚੇ ਅਧਿਆਪਕ ਵਰਗ ਨੂੰ ਭੁਗਤਣਾਂ ਪੈਂਦਾ ਹੈ।

ਸੂਬਾ ਵਿੱਤ ਸਕੱਤਰ ਜਸਵਿੰਦਰ ਗੋਨਿਆਣਾ ਨੇ ਇਸ ਨੂੰ ਅਧਿਆਪਕ ਦੇ ਵਿਰੋਧ ਦੀ ਅੰਸ਼ਿਕ ਜਿੱਤ ਕ਼ਰਾਰ ਦਿੰਦਿਆਂ ਸਮੁੱਚੇ ਅਧਿਆਪਕ ਵਰਗ ਨੂੰ  ਲੋਕ ਵਿਰੋਧੀ ਅਧਿਆਪਕ ਵਿਰੋਧੀ ਨੀਤੀਆਂ ਖ਼ਿਲਾਫ਼ ਡੱਟਵੀਂ ਲੜਾਈ ਲੜਨ ਦਾ ਸੱਦਾ ਦਿੱਤਾ। ਇਸ ਸਮੇਂ ਸੂਬਾਈ ਆਗੂਆਂ ਰੇਸ਼ਮ ਬਠਿੰਡਾ , ਦਲਜੀਤ ਸਮਰਾਲਾ,ਸੁੱਖਪਾਲ ਜੀਤ ਮੋਗਾ,ਬਲਜਿੰਦਰ ਬਠਿੰਡਾ, ਬਲਰਾਮ ਜ਼ੀਰਾ, ਹਰਭਗਵਾਨ ਗੁਰਨੇ, ਚਰਨਜੀਤ ਕਪੂਰਥਲਾ, ਕਰਮਜੀਤ ਤਾਮਕੋਟ,ਤਲਵਿੰਦਰ ਖਰੌੜ, ਸ਼ਬੀਰ ਖ਼ਾਨ, ਜਗਵਿੰਦਰ ਸਿੰਘ, ਗਗਨ ਪਾਹਵਾ ਮੈਡਮ ਜਗਵੀਰਨ ਕੌਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments