Saturday, April 13, 2024
No menu items!
HomeEducationਨਵੇਂ ਦਾਖ਼ਲੇ ਸਬੰਧੀ ਸਕੂਲ ਆਫ਼ ਐਮੀਨਸ ਬੋਹਾ ਤੋਂ ਪਹੁੰਚੀ ਟੀਮ ਸਰਕਾਰੀ ਮਿਡਲ...

ਨਵੇਂ ਦਾਖ਼ਲੇ ਸਬੰਧੀ ਸਕੂਲ ਆਫ਼ ਐਮੀਨਸ ਬੋਹਾ ਤੋਂ ਪਹੁੰਚੀ ਟੀਮ ਸਰਕਾਰੀ ਮਿਡਲ ਸਕੂਲ ਉੱਡਤ ਸੈਦੇਵਾਲਾ

 

ਪੰਜਾਬ ਨੈੱਟਵਰਕ, ਮਾਨਸਾ

ਸਰਕਾਰੀ ਮਿਡਲ ਸਕੂਲ ਉੱਡਤ ਸੈਦੇਵਾਲਾ ਵਿਖੇ ਸੈਸ਼ਨ 2024-25 ਦੇ ਨੌਵੀਂ ਜਮਾਤ ਵਿੱਚ ਦਾਖ਼ਲੇ ਸੰਬੰਧੀ “ਸਕੂਲ ਆਫ ਐਮੀਂਨਸ, ਬੋਹਾ ‘ਤੋ ਹਰਿੰਦਰ ਸਿੰਘ ਭੁੱਲਰ ਪ੍ਰਿੰਸੀਪਲ ਦੀ ਅਗਵਾਈ ਵਿੱਚ ਬਲਵਿੰਦਰ ਸਿੰਘ (ਸਟੇਟ ਐਵਾਰਡੀ) ਪੰਜਾਬੀ ਅਧਿਆਪਕ ਅਤੇ ਸ਼੍ਰੀ ਮੁਕੇਸ਼ ਕੁਮਾਰ ਸਾਇੰਸ ਅਧਿਆਪਕ ਵਿਸ਼ੇਸ਼ ਤੌਰ ‘ਤੇ ਪਹੁੰਚੇ।

ਸਕੂਲ ਵਿੱਚ ਪਹੁੰਚਣ ਤੇ ਸਕੂਲ ਮੁਖੀ ਧਰਮਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਪੂਰੀ ਟੀਮ ਨੂੰ ਜੀ ਆਇਆਂ ਨੂੰ ਕਿਹਾ ਗਿਆ। ਪਹੁੰਚੀ ਟੀਮ ਵਿੱਚੋ ਬਲਵਿੰਦਰ ਸਿੰਘ ਨੇ ਸਕੂਲ ਵਿੱਚ ਅੱਠਵੀਂ ਜਮਾਤ ਨੂੰ ਨੌਵੀਂ ਜਮਾਤ ਵਿਚ ਦਾਖਲ ਹੋਣ ਸੰਬੰਧੀ ਐਮੀਨਸ ਸਕੂਲ ਦੀ ਗੁਣਵੱਤਾ ਅਤੇ ਬੱਚਿਆਂ ਨੂੰ ਮਿਲ ਰਹੀਆਂ ਸਹੂਲਤਾਂ ਵਾਰੇ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਐਮੀਨਸ ਸਕੂਲ ਵਿਖੇ ਦਾਖਲਾ ਕਰਵਾਉਣ ਲਈ ਪ੍ਰੇਰਿਆ।

ਇਸਤੋਂ ਇਲਾਵਾ ਮੁਕੇਸ਼ ਜੀ ਨੇ ਵੀ ਲੋੜਵੰਦ ਹੁਸ਼ਿਆਰ ਵਿਦਿਆਰਥੀਆਂ ਲਈ ਐਮੀਨਸ ਸਕੂਲ ਵਰਦਾਨ ਦੱਸਿਆ ਜਿਥੇ ਬੱਚੇ ਦਾਖਲਾ ਲੈਕੇ ਆਪਣਾ ਹਰ ਪੱਖੋਂ ਵਿਕਾਸ ਕਰ ਸਕਦੇ ਹਨ।ਇਸ ਸਬੰਧੀ ਬੱਚਿਆਂ ਨੇ ਵੀ ਆਈ ਹੋਈ ਟੀਮ ਨਾਲ ਸੁਆਲ ਜੁਆਬ ਕੀਤੇ। ਇਸਤੋਂ ਬਾਅਦ ਸਕੂਲ ਮੁਖੀ ਧਰਮਿੰਦਰ ਸਿੰਘ ਦੁਆਰਾ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਇਸ ਮੌਕੇ ਸਕੂਲ ਸਟਾਫ ਵਿੱਚ ਸ. ਗੁਰਪ੍ਰੀਤ ਸਿੰਘ, ਰਜਤ ਕੁਮਾਰ ਅਤੇ ਪੰਚਾਇਤ ਮੈਂਬਰ ਹਰਮੇਲ ਸਿੰਘ ਹਾਜਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments