Tuesday, April 23, 2024
No menu items!
HomePunjabਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ WTO ਦਾ ਪੁਤਲਾ ਫੂਕਿਆ, ਕੱਲ੍ਹ ਨੂੰ ਲਾਉਣਗੇ DC...

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ WTO ਦਾ ਪੁਤਲਾ ਫੂਕਿਆ, ਕੱਲ੍ਹ ਨੂੰ ਲਾਉਣਗੇ DC ਦਫ਼ਤਰ ਅੱਗੇ ਧਰਨਾ

 

28 ਫ਼ਰਵਰੀ ਨੂੰ ਡੀਸੀ ਦਫ਼ਤਰ ਧਰਨਾ ਦੇ ਕੇ ਖਨੋਰੀ ਤੇ ਸ਼ੰਭੂ ਬਾਰਡਰ ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਇੱਕ ਸਰਕਾਰੀ ਨੌਕਰੀ ਤੇ ਮੁਆਵਜ਼ੇ ਦੀ ਮੰਗ ਕਰਾਂਗੇ

ਪੰਜਾਬ ਨੈੱਟਵਰਕ, ਫਿਰੋਜ਼ਪੁਰ-

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ ਦੀ ਅਗਵਾਈ ਵਿੱਚ ਸੈਂਕੜੇ ਟਰੈਕਟਰ ਨੈਸ਼ਨਲ ਹਾਈਵੇ-5 ਤੇ ਖੜੇ ਕਰਕੇ ਡਬਲਿਊ ਟੀ ਓ ਦਾ ਪੁਤਲਾ ਫੂਕਿਆ ਗਿਆ| ਕਿਸਾਨਾਂ ਨੇ ਕਰਜ ਮਾਫੀ ਤੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਨੂੰ ਦੁਹਰਾਉਂਦਿਆਂ ਹੋਇਆਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ|

ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੁਰਜੀਤ ਕੁਮਾਰ ਨੇ ਦੱਸਿਆ ਕਿ 26 ਫ਼ਰਵਰੀ ਤੋ ਦੁਬਈ/ ਆਬੂਦਾਬੀ ਵਿਚ ਡਬਲਿਊ ਟੀ ਓ ਦੀ ਮੀਟਿੰਗ ਸ਼ੁਰੂ ਹੋ ਰਹੀ ਹੈ ਤਾਂ ਅੱਜ ਪੰਜਾਬ ਭਰ ਵਿੱਚ ਡਬਲਿਊ ਟੀ ਓ ਦਾ ਪੁਤਲਾ ਫੂਕ ਜ਼ੋਰਦਾਰ ਨਾਅਰੇਬਾਜ਼ੀ ਕੀਤੀ|

ਉਹਨਾਂ ਕਿਹਾ ਕਿ ਮੀਟਿੰਗ ਵਿੱਚ ਨਿੱਜੀਕਰਨ ਉਦਾਰੀਕਰਨ ਤੇ ਸੰਸਾਰੀਕਰਨ ਦੀਆ ਨੀਤੀਆ ਨੂੰ ਤੇਜ ਕਰਦਿਆਂ ਖੇਤੀ ਸੈਕਟਰ ਤੇ ਹੋਰ ਹਮਲੇ ਵਿੱਢਣ ਦੀਆਂ ਸਕੀਮਾਂ ਬਣਾਈਆ ਜਾਣਗੀਆਂ| ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਵਿਰੋਧ ਕਰਦਿਆਂ ਕਿਹਾ ਕਿ ਭਾਰਤ ਨੂੰ ਡਬਲਿਊ ਟੀ ਓ ਤੋਂ ਬਾਹਰ ਆਉਣਾ ਚਾਹੀਦਾ ਹੈ|

ਇਸ ਇਲਾਵਾ 28 ਫ਼ਰਵਰੀ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਡੀ ਸੀ ਦਫਤਰ ਫਿਰੋਜ਼ਪੁਰ ਤੇ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਦੇ ਟਰੈਕਟਰ ਅਤੇ ਗੱਡੀਆਂ ਦੀ ਭੰਨ ਤੋੜ ਦੀ ਭਰਪਾਈ ਕੀਤੀ ਜਾਵੇ ਸ਼ਹੀਦ ਹੋਏ ਕਿਸਾਨਾਂ ਨੂੰ ਸਰਕਾਰੀ ਨੌਕਰੀ ਤੇ ਇੱਕ ਕਰੋੜ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ|

ਅੱਜ ਦੇ ਰੋਸ਼ ਪ੍ਰਦਰਸਨ ਵਿੱਚ ਸੂਬਾ ਪ੍ਰੈੱਸ ਸਕੱਤਰ ਅਵਤਾਰ ਮਹਿਮਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ ਜ਼ਿਲ੍ਹਾ ਸਕੱਤਰ ਸੁਰਜੀਤ ਕੁਮਾਰ ਬਲਦੇਵ ਸਿੰਘ ਤਾਰੇ ਵਾਲਾ, ਮੰਗਤ ਰਾਮ ਨੇ ਸੰਬੋਧਨ ਕੀਤਾ ਤੇ ਆਏ ਕਿਸਾਨਾ ਦਾ ਧੰਨਵਾਦ ਜ਼ਿਲ੍ਹਾ ਵਿੱਤ ਸਕੱਤਰ ਜਤਿੰਦਰ ਰੌਫੀ ਨੇ ਕੀਤਾ|

RELATED ARTICLES
- Advertisment -

Most Popular

Recent Comments