Friday, April 19, 2024
No menu items!
HomePunjabਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਖੂਨਦਾਨ ਕੈਂਪ ਲਗਾਇਆ -ਅਮਨ ਸ਼ਰਮਾ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਖੂਨਦਾਨ ਕੈਂਪ ਲਗਾਇਆ -ਅਮਨ ਸ਼ਰਮਾ

 

ਪੰਜਾਬ ਨੈੱਟਵਰਕ, ਅੰਮ੍ਰਿਤਸਰ-

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਪ੍ਰਧਾਨ ਅਮਨ ਸ਼ਰਮਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਕਲੱਬ ਵਲੋਂ ਸਿਵਿਲ ਹਸਪਤਾਲ ਅੰਮ੍ਰਿਤਸਰ ਅਤੇ ਮਾਨਵ ਭਲਾਈ ਸੰਸਥਾ ਸੇਵਾ -ਸਾਡਾ ਮਿਸ਼ਨ ਦੇ ਸਹਿਯੋਗ ਨਾਲ 25 ਫਰਵਰੀ ਦਿਨ ਐਤਵਾਰ ਨੂੰ ਬਾਬਾ ਬੁਖਾਰੀ ਗੁਰੁਦਵਾਰਾ ਮਜੀਠਾ ਰੋਡ ਅੰਮ੍ਰਿਤਸਰ ਵਿੱਖੇ ਖੂਨ ਦਾਨ ਕੈੰਪ ਲਗਾਇਆ|

ਅੰਮ੍ਰਿਤਸਰ ਐਮ. ਪੀ. ਗੁਰਜੀਤ ਸਿੰਘ ਔਜਲਾ ਮੁੱਖ ਮਹਿਮਾਨ ਅਤੇ ਡਿਸਟ੍ਰਿਕਟ ਗਵਰਨਰ ਵਿਪਿਨ ਭਸੀਨ ਗੈਸਟ ਆਫ਼ ਆਨਰ. ਨੇ ਉਦਘਾਟਨ ਕੀਤਾ |ਇਸ ਮੌਕੇ ਅਮਨ ਸ਼ਰਮਾ ਅਤੇ 42 ਹੋਰ ਦਾਨੀਆਂ ਨੇ ਥੈਲੇਸਿਮੀਆਂ ਪੀਡ਼ੀਤ ਬੱਚਿਆਂ ਅਤੇ ਕਈ ਹੋਰ ਰੋਗਾਂ ਬਿਮਾਰੀਆਂ ਅਤੇ ਦੁਰਘਟਨਾਂ ਪੀਡ਼ੀਤ ਲਈ ਖੂਨਦਾਨ ਕੀਤਾ |

ਐਮ. ਪੀ ਗੁਰਜੀਤ ਸਿੰਘ ਔਜਲਾ ਖੂਨ ਦਾਤਾ ਇੱਕ ਜੀਵਨ ਰੱਖਯਕ ਹੁੰਦਾ ਹੈ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਅਤੇ ਸੇਵਾ -ਸਾਡਾ ਮਿਸ਼ਨ ਦੇ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਲਗਾਏ ਇਸ ਖੂਨਦਾਨ ਕੈੰਪ ਅਤੇ ਸਮਾਜ ਭਲਾਈ ਕੰਮਾਂ ਲਈ ਪ੍ਰਸੰਸਾ ਕੀਤੀ |ਅਮਨ ਸ਼ਰਮਾ ਨੇ ਦੱਸਿਆ ਕਿ ਅੱਜ ਉਹਨਾਂ ਨੇ 21ਵਾਰ ਖੂਨਦਾਨ ਕੀਤਾ ਹੈ |

ਇਸ ਮੌਕੇ ਕਲੱਬ ਦੇ ਪਾਸਟ ਪ੍ਰਧਾਨ ਪਰਮਜੀਤ ਸਿੰਘ, ਰੋਟੇਰਿਅਨ ਹਰਦੇਸ਼ ਸ਼ਰਮਾ ਦਵੇਸਰ ਕਾਲਜ ਵਾਲੇ , ਪ੍ਰਧਾਨ ਗੁਰਮੀਤ ਸਿੰਘ ਹੀਰਾ ਨੋਰਥ, ਰਾਜੇਸ਼ ਬਧਵਾਰ, ਰਾਕੇਸ਼ ਕੁਮਾਰ, ਬਲਦੇਵ ਰਾਜ ਮੰਣਨ,ਦਮਨ ਸ਼ਰਮਾ, ਸਵਿੰਦਰ ਭੱਟੀ,ਸੋਨੀਆ ਕਾਲੀਆ,ਪ੍ਰਿੰਸੀਪਲ ਗੁਰਿੰਦਰਪਾਲ ਕੌਰ, ਜੀਵਤੋਜ਼, ਸੰਜੀਵ ਸ਼ਰਮਾ, ਬਲਕਰਨ ਸਿੰਘ,ਅਮਨ ਥਰੀਏਵਾਲ, ਬਲਜਿੰਦਰ ਸਿੰਘ, ਲੈਕ ਚਰਾਰ ਜਤਿੰਦਰਪਾਲ ਸਿੰਘ, ਸੌਰਬ ਸ਼ਰਮਾ, ਪਵਿੱਤਰ ਸ਼ਰਮਾ ਆਦਿ ਹੋਰਾਂ ਨੇ ਖੂਨਦਾਨ ਕੀਤਾ |

ਇਸ ਮੌਕੇ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ, ਚਾਰਟਰ ਪ੍ਰਧਾਨ ਐਚ. ਐਸ. ਜੋਗੀ, ਪਰਮਜੀਤ ਸਿੰਘ, ਹਰਦੇਸ਼ ਦਵੇਸਰ, ਅਸ਼ੋਕ ਸ਼ਰਮਾ, ਅੰਦੇਸ਼ ਭੱਲਾ, ਅਸ਼ੋਕ ਸ਼ਰਮਾ, ਰਮਿੰਦਰ ਸਿੰਘ ਸੋਢੀ, ਵਿਜੈ ਭਸੀਨ, ਬਲਦੇਵ ਸਿੰਘ ਸੰਧੂ, ਆਦਿ ਹਾਜਰ ਸਨ।

RELATED ARTICLES
- Advertisment -

Most Popular

Recent Comments