ਸੋਮਵਾਰ, ਦਸੰਬਰ 9, 2024
No menu items!
HomeNationalPunjab News: ਸਰਵ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਮੈਡਮ...

Punjab News: ਸਰਵ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਮੈਡਮ ਛੀਨਾ ਨੇ PM ਮੋਦੀ ਨੂੰ ਭੇਜਿਆ ਮੰਗ ਪੱਤਰ

Published On

 

Punjab News: ਕੱਲ੍ਹ ਜਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਬਨਾਮ ਸੌਂਪੇ ਜਾਣਗੇ ਮੰਗ ਪੱਤਰ- ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ

ਪੰਜਾਬ ਨੈੱਟਵਰਕ, ਚੰਡੀਗੜ੍ਹ-

Punjab News: ਸਰਵ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਪੰਜਾਬ ਦੀ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਈਮੇਲ ਰਾਹੀਂ ਮੰਗ ਪੱਤਰ ਭੇਜਿਆ ਗਿਆ ਹੈ।

ਮੈਡਮ ਛੀਨਾ ਨੇ ਦੱਸਿਆ ਕਿ, 12 ਜੁਲਾਈ ਨੂੰ ਪੰਜਾਬ ਪੱਧਰ ਤੇ ਆਂਗਣਵਾੜੀ ਵਰਕਰ ਹੈਲਪਰਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਜਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਮੰਗ ਪੱਤਰ ਸੌਂਪਿਆ ਜਾਵੇਗਾ।

ਜਿਸ ਵਿਚ ਮੁੱਖ ਤੌਰ ਤੇ ਪੱਕੇ ਕਰਨ ਅਤੇ ਦਰਜ਼ਾ ਮੁਲਾਜਮ ਤਿੰਨ ਅਤੇ ਚਾਰ ਕੀਤੇ ਜਾਣ ਦੀ ਮੰਗ ਰੱਖੀ ਗਈ ਹੈ ਤੇ ਯੂਨੀਅਨ ਵਲੋ ਸਪੱਸ਼ਟ ਤੌਰ ਤੇ ਇਹ ਮੰਗ ਕੀਤੀ ਗਈ ਹੈ ਜਦ ਤੱਕ ਇਹ ਮੰਗ ਨਹੀਂ ਮੰਨੀ ਜਾਂਦੀ ਤੱਦ ਤੱਕ ਘਟੋ ਘੱਟ ਉਜਰਤ ਦੇ ਘੇਰੇ ਵਿਚ ਲਿਆਂਦਾ ਜਾਵੇ ਅਤੇ ਮਿਨੀਮਮ ਵੇਜ਼ ਲਾਗੂ ਕੀਤਾ ਜਾਵੇ।

ਇਹ ਮੰਗ ਪੱਤਰ ਜਿਲ੍ਹਾ ਕਮੇਟੀ, ਬਲਾਕ ਕਮੇਟੀ ਅਤੇ ਸਰਕਲ ਕਮੇਟੀ ਵੱਲੋਂ ਪੰਜਾਬ ਭਰ ਵਿੱਚੋਂ ਆਪਣੇ ਆਪਣੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਮੈਬਰਾਂ ਵੱਲੋਂ ਦਿੱਤੇ ਜਾਣਗੇ।

 

RELATED ARTICLES
- Advertisment -

Most Popular

Recent Comments