Tuesday, March 5, 2024
No menu items!
HomePunjabਧਾਰਾ 295-ਏ ਗੁਲਾਮੀ ਵੱਲ ਧੱਕਣ ਬਰਾਬਰ! ਕੇਂਦਰ ਤੇ ਸੂਬਾ ਸਰਕਾਰ ਜਮੂਹਰੀਅਤ ਦੀ...

ਧਾਰਾ 295-ਏ ਗੁਲਾਮੀ ਵੱਲ ਧੱਕਣ ਬਰਾਬਰ! ਕੇਂਦਰ ਤੇ ਸੂਬਾ ਸਰਕਾਰ ਜਮੂਹਰੀਅਤ ਦੀ ਸੰਘੀ ਘੁੱਟਣ ਦੇ ਰਾਹ ਪਈ: DTF

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਧਾਰਮਿਕ ਭਾਵਨਾਵਾਂ ਦੀ ਆੜ ਹੇਠ ਫਿਰਕੂ ਪਿਛਾਖੜੀ ਸ਼ਾਵਨਵਾਦੀ ਸਿਆਸੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰ ਰਹੀ ਕੇਂਦਰੀ ਹਕੂਮਤ ਅਤੇ ਮੁੱਢਲੇ ਅਧਿਕਾਰਾਂ ਦਾ ਗਲਾ ਘੁੱਟ ਕੇ ਜਮਹੂਰੀ ਕਾਰਕੁਨਾਂ ਨੂੰ ਜੇਲਾਂ ਵਿੱਚ ਡੱਕਣ ਦੇ ਰਾਹ ਪਈ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਦੋਖੀ ਸ਼ਾਬਤ ਹੋਈ ਹੈ।

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਨੇ ਪੰਜਾਬ ਸਰਕਾਰ ਵੱਲੋਂ ਫ਼ਿਰਕੂ ਏਜੰਡੇ ਤਹਿਤ ਧਾਰਾ 295 ਅਤੇ ਧਾਰਾ 295-ਏ ਲਾ ਕੇ ਤਰਕਸ਼ੀਲ ਸੁਸਾਇਟੀ ਦੇ ਆਗੂ, ਭੁਪਿੰਦਰ ਫ਼ੌਜੀ, ਸੁਰਜੀਤ ਦੌਧਰ ਸਮੇਤ ਹੋਰ ਜਮਹੂਰੀ ਲੋਕ ਆਗੂਆਂ ਤੇ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਦੇਸ਼ ਭਰ ਵਿੱਚ ਫਿਰਕੂ ਤਾਕਤਾਂ ਵੱਲੋਂ ਜਮਹੂਰੀ ਅਤੇ ਇਨਸਾਫ਼ ਪਸੰਦ ਹਿੱਸਿਆਂ, ਘੱਟਗਿਣਤੀਆਂ, ਪੱਛੜੇ ਅਤੇ ਦਲਿਤ ਵਰਗ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਸੀਨੀਅਰ ਮੀਤ ਪ੍ਰਧਾਨ ਸਰਵਣ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ ਅਤੇ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਸੂਬੇ ਅਤੇ ਦੇਸ਼ ਭਰ ਵਿੱਚ ਦਹਿਸ਼ਤੀ ਮਹੌਲ ਸਿਰਜਣ ਖ਼ਿਲਾਫ਼ ਲੋਕਾਂ ਨੂੰ ਲਾਮਬੰਦੀ ਕਰਨ ਅਤੇ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਇੱਕਜੁੱਟ ਹੋ ਕੇ ਨਜਾਇਜ਼ ਤੌਰ ਤੇ ਜੇਲਾਂ ਵਿੱਚ ਬੰਦ ਕੀਤੇ ਜਮਹੂਰੀ ਕਾਰਕੁਨਾਂ ਨੂੰ ਇਨਸਾਫ਼ ਦਿਵਾਉਣ ਲਈ ਦ੍ਰਿੜਤਾ ਨਾਲ਼ ਲੜਨ ਦਾ ਸੱਦਾ ਦਿੰਦਿਆਂ ਕਿਹਾ, ਬੇਰੁਜ਼ਗਾਰੀ,ਅਲਪ ਰੁਜ਼ਗਾਰ, ਮਹਿੰਗਾਈ, ਗਰੀਬੀ, ਭ੍ਰਿਸ਼ਟਾਚਾਰ ਵਰਗੇ ਅਨੇਕਾਂ ਮੁੱਦੇ ਠੰਡੇ ਬਸਤੇ ਵਿੱਚ ਪਾ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਆੜ੍ਹ ਹੇਠ ਲੋਕਾਂ ਨੂੰ ਦਹਿਸ਼ਤਜ਼ਦਾ ਕਰਨ ਖ਼ਿਲਾਫ਼ ਲੋਕ ਰੋਹ ਪੈਦਾ ਹੋ ਚੁੱਕਾ ਹੈ, ਜਿਸਦਾ ਸੇਕ ਹਾਕਮਾਂ ਦੇ ਤਖ਼ਤ ਦੇ ਪਾਵਿਆਂ ਤੱਕ ਪਹੁੰਚਣ ਵਿੱਚ ਦੇਰ ਨਹੀਂ ਲੱਗਣੀ।

ਆਗੂਆਂ ਨੇ ਕਿਹਾ ਕਿ ਹਾਲੀਆ ਰਿਪੋਰਟਾਂ ਅਨੁਸਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ 193 ਮੁਲਕਾਂ ਦੀ ਜਾਰੀ ਕੀਤੀ ਸੂਚੀ ਅਨੁਸਾਰ ਭਾਰਤ 93ਵੇਂ ਨੰਬਰ ਤੇ ਹੈ, ਪਿਛਲੇ ਸਮੇਂ ਵਿੱਚ ਪਾਸ ਕੀਤੇ ਦੂਰ ਸੰਚਾਰ ਬਿੱਲ ਨੇ ਨਾਗਰਿਕਾਂ ਦੇ ਬੁਨਿਆਦੀ ਅਤੇ ਮੌਲਿਕ ਅਧਿਕਾਰਾਂ ਲਈ ਖ਼ਤਰਾ ਖੜ੍ਹਾ ਕੀਤਾ ਹੈ। ਸੂਬਾ ਵਿੱਤ ਸਕੱਤਰ ਜਸਵਿੰਦਰ ਗੋਨਿਆਣਾ, ਕਰਨੈਲ ਸਿੰਘ ਚਿੱਟੀ, ਰੇਸ਼ਮ ਬਠਿੰਡਾ ਅਤੇ ਦਲਜੀਤ ਸਮਰਾਲਾ ਨੇ ਹਕੂਮਤੀ ਦਹਿਸਤਗਰਦੀ ਖ਼ਿਲਾਫ਼ ਲੋਕ ਲਹਿਰ ਵਿੱਚ ਸਰਗਰਮ ਜੱਥੇਬੰਦਕ ਹਿੱਸਾ ਪਾਉਣ ਦੀ ਲੋੜ ਤੇ ਜੋਰ ਦਿੱਤਾ।

ਇਸ ਸਮੇਂ ਬਲਰਾਮ ਜ਼ੀਰਾ, ਸੁਖਪਾਲ ਜੀਤ ਮੋਗਾ, ਦਾਤਾ ਸਿੰਘ ਨਮੋਲ, ਗੁਰਮੀਤ ਕੋਟਲੀ, ,ਕੁਲਦਰਸ਼ਨ ਕੁਮਾਰ,ਕਰਮਜੀਤ ਤਾਮਕੋਟ ਚਰਨਜੀਤ ਕਪੂਰਥਲਾ ਤਲਵਿੰਦਰ ਖਰੌੜ ਸ਼ਬੀਰ ਖ਼ਾਨ ਜਗਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments