ਮੰਗਲਵਾਰ, ਨਵੰਬਰ 12, 2024
No menu items!
HomeEducationShow cause Notice: 37 ਸਕੂਲ ਪ੍ਰਿੰਸੀਪਲਾਂ ਨੂੰ ਜਾਰੀ ਕੀਤੇ ਗਏ 'ਕਾਰਨ ਦੱਸੋ...

Show cause Notice: 37 ਸਕੂਲ ਪ੍ਰਿੰਸੀਪਲਾਂ ਨੂੰ ਜਾਰੀ ਕੀਤੇ ਗਏ ’ਕਾਰਨ ਦੱਸੋ ਨੋਟਿਸ’ DEO ਵੱਲੋਂ ਰੱਦ, ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ- ਸਭ ਕੰਮ ਠੀਕ ਹੋ ਰਿਹੈ

Published On

 

Show cause Notice: ਪੰਜਾਬ ਨੈੱਟਵਰਕ ਨੇ ਪ੍ਰਮੁੱਖਤਾ ਨਾਲ ਚੁੱਕਿਆ ਸੀ ਮੁੱਦਾ, ਤੁਰੰਤ ਮੀਟਿੰਗ ਬੁਲਾ ਕੇ ਡੀਈਓ ਨੇ ਪ੍ਰਗਟਾਈ ਸੰਤੁਸ਼ਟੀ

ਪੰਜਾਬ ਨੈੱਟਵਰਕ ਚੰਡੀਗੜ੍ਹ-

Show cause Notice: ਡੀਈਓ ਫਿਰੋਜ਼ਪੁਰ ਦੇ ਵਲੋਂ ਲੰਘੇ ਕੱਲ੍ਹ 37 ਪ੍ਰਿੰਸੀਪਲਾਂ, ਮੁੱਖ-ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ, ਅੱਜ 12 ਵਜੇ ਤੱਕ ਜਵਾਬ ਮੰਗਿਆ ਸੀ। ਅੱਜ ਜਿਵੇਂ ਹੀ 37 ਪ੍ਰਿੰਸੀਪਲਾਂ, ਮੁੱਖ-ਅਧਿਆਪਕਾਂ ਅਤੇ ਸਕੂਲ ਇੰਚਾਰਜ ਆਪੋ ਆਪਣੇ ਸਕੂਲ ਦਾ ਡਾਟਾ ਲੈ ਕੇ ਡੀਈਓ ਦਫ਼ਤਰ ਪੁੱਜੇ ਅਤੇ ਮੀਟਿੰਗ ਕੀਤੀ ਤਾਂ, ਡੀਈਓ ਨੇ ਵੀ ਸੰਤੁਸ਼ਟੀ ਪ੍ਰਗਟਾਉਂਦੇ ਹੋਏ ਕਿਹਾ ਕਿ, ਸਕੂਲ ਮੁਖੀਆਂ ਵਲੋਂ ਪੇਸ਼ ਕੀਤੀ ਗਈ ਰਿਪੋਰਟ ਬਿਲਕੁਲ ਠੀਕ ਹੈ, ਕੰਮ ਠੀਕ ਹੋ ਰਿਹਾ ਹੈ, ਇਸ ਲਈ ਦਫ਼ਤਰ ਨੋਟਿਸ ਵਾਪਸ ਲੈਂਦਾ ਹੈ।

ਦੱਸ ਦਈਏ ਕਿ, ਸਭ ਤੋਂ ਪਹਿਲਾਂ ਪੰਜਾਬ ਨੈੱਟਵਰਕ ਦੇ ਵਲੋਂ ਉਕਤ ਮੁੱਦਾ ਪ੍ਰਮੁੱਖਤਾ ਦੇ ਨਾਲ ਪਬਲਿਸ਼ ਕੀਤਾ ਸੀ, ਜਿਸ ਤੋਂ ਬਾਅਦ ਡੀਟੀਐੱਫ਼ ਅਤੇ ਹੋਰਨਾਂ ਅਧਿਆਪਕ ਜਥੇਬੰਦੀਆਂ ਨੇ ਪ੍ਰੈਸ ਬਿਆਨ ਜਾਰੀ ਕਰਕੇ, ਡੀਈਓ ਕੋਲੋਂ ਮੰਗ ਕੀਤੀ ਸੀ ਕਿ, ਉਕਤ ਨੋਟਿਸ ਵਾਪਸ ਲਏ ਜਾਣ। ਜਿਸ ਤੋਂ ਬਾਅਦ ਡੀਈਓ ਤੇ ਸਕੂਲ ਪ੍ਰਿੰਸੀਪਲਾਂ ਆਦਿ ਵਿਚਾਲੇ ਮੀਟਿੰਗ ਹੋਈ, ਜਿਸ ਮਗਰੋਂ ਡੀਈਓ ਨੇ ਨੋਟਿਸ ਵਾਪਸ ਲੈਣ ਦਾ ਫ਼ੈਸਲਾ ਲਿਆ।

ਦੂਜੇ ਪਾਸੇ, ਫ਼ਿਰੋਜ਼ਪੁਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਵੱਲੋਂ 37 ਪ੍ਰਿੰਸੀਪਲਾਂ, ਮੁੱਖ-ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨੂੰ ਕੱਢੇ ਕਾਰਨ ਦੱਸੋ ਨੋਟਿਸ ਦੇ ਸੰਬੰਧ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਫ਼ਿਰੋਜ਼ਪੁਰ ਦਾ ਵਫਦ ਜ਼ਿਲਾ ਪ੍ਰਧਾਨ ਰਾਜੀਵ ਕੁਮਾਰ ਹਾਂਡਾ ਦੀ ਅਗਵਾਈ ਵਿੱਚ ਪ੍ਰਿੰਸੀਪਲ ਗੁਰਮੇਲ ਸਿੰਘ, ਪ੍ਰਿੰਸੀਪਲ ਹਰਫੂਲ ਸਿੰਘ, ਪ੍ਰਿੰਸੀਪਲ ਰਮਾਂ, ਮੁੱਖ-ਅਧਿਆਪਕ ਕਪਿਲ ਸਾਨਨ, ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਸ਼ਿਵਾਨੀ ਨੂੰ ਨਾਲ ਲੈ ਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੰਜੀਵ ਕੁਮਾਰ ਨੂੰ ਮਿਲਿਆ।

ਆਪਣਾ ਤਰਕ ਰੱਖਦੇ ਹੋਏ ਯੂਨੀਅਨ ਆਗੂਆਂ ਨੇ ਕਿਹਾ ਸਿੱਖਿਆ ਵਿਭਾਗ ਦੀ ਨੀਤੀ ਦੇ ਅਨੁਸਾਰ ਬੋਰਡ ਦੀਆਂ ਜਮਾਤਾਂ 5ਵੀਂ, 8ਵੀਂ ਅਤੇ 10ਵੀਂ ਦੇ ਵਿਦਿਆਰਥੀ ਪਹਿਲੀ ਅਪ੍ਰੈਲ ਨੂੰ ਅਗਲੀਆਂ ਜਮਾਤਾਂ ਵਿੱਚ ਈ-ਪੰਜਾਬ ਸਕੂਲ ਵੈੱਬਸਾਈਟ ‘ਤੇ ਫਿਚ ਕਰਕੇ ਆਰਜੀ ਦਾਖਲ ਕਰ ਲਏ ਜਾਂਦੇ ਹਨ।

ਬਹੁਤ ਸਾਰੇ ਕਾਰਨਾਂ ਕਰਕੇ ਜਿਵੇਂ ਬੱਚਿਆਂ ਦੀਆਂ ਪਰਿਵਾਰਿਕ ਸਮੱਸਿਆਵਾਂ, ਸੈਕੰਡਰੀ ਸਕੂਲਾਂ ਵਿੱਚ ਕੋਰਸਾਂ ਅਤੇ ਲੈਕਚਰਾਰਾਂ ਦੀ ਘਾਟ, ਐਂਮੀਨੈੱਸ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਮਿਲੇ ਦਾਖਲੇ ਕਾਰਨ, ਰੁਜ਼ਗਾਰ ਦੀ ਪ੍ਰਾਪਤੀ ਲਈ ਦੂਸਰੇ ਖੇਤਰਾਂ ਵਿੱਚ ਪਲਾਇਨ, ਅਨੁਸ਼ਾਸਨਹੀਣਤਾ ਆਦਿ ਕਾਰਨਾਂ ਕਰਕੇ ਹਰ ਸਾਲ ਹੀ ਕੁਝ ਬੱਚੇ ਆਪਣਾ ਨਾਮ ਸਕੂਲ ਵਿੱਚੋਂ ਕਟਵਾ ਲੈਂਦੇ ਹਨ ਜਾਂ ਜਿਹੜੇ ਫਿਚ ਕੀਤੇ ਵਿਦਿਆਰਥੀ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਦਾਖਲੇ ਦੀ ਅੰਤਿਮ ਮਿਤੀ ਤੱਕ ਵੀ ਦਾਖਲੇ ਲਈ ਪਹੁੰਚ ਨਹੀਂ ਕਰਦੇ ਤਾਂ ਸਕੂਲਾਂ ਵੱਲੋਂ ਉਹਨਾਂ ਵਿਦਿਆਰਥੀਆਂ ਦੇ ਨਾਮ ਸਕੂਲ ਅਤੇ ਈ-ਪੰਜਾਬ ਸਕੂਲ ਵੈੱਬਸਾਈਟ ਤੋਂ ਕੱਟ ਦਿੱਤੇ ਜਾਂਦੇ ਹਨ।

ਆਗੂਆਂ ਨੇ ਕਿਹਾ ਕਿ ਪਰ ਕੱਲ੍ਹ ਮਿਤੀ 18 ਜੁਲਾਈ 2024 ਨੂੰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਵੱਲੋਂ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਨਾਮ ਦੀ ਆੜ ਹੇਠ ਜ਼ਿਲੇ ਦੇ 37 ਪ੍ਰਿੰਸੀਪਲਾਂ, ਮੁੱਖ-ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨੂੰ ਜਿੰਨਾ ਨੇ 2 ਤੋਂ 20 ਤੱਕ ਵਿਦਿਆਰਥੀਆਂ ਦੇ ਨਾਮ ਕੱਟੇ ਹਨ ਨੂੰ ਕਾਰਨ ਦੱਸੋ ਨੋਟਿਸ ਕੱਢਣਾ ਅਤਿ-ਨਿੰਦਣਯੋਗ ਕਾਰਵਾਈ ਹੈ ਜਦਕਿ ਇਹਨਾਂ ਵਿੱਚੋਂ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 1000 ਤੋਂ ਲੈ ਕੇ 1800 ਤੱਕ ਹੈ।

ਮੌਕੇ ‘ਤੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਸੰਜੀਵ ਕੁਮਾਰ ਨੇ ਯੂਨੀਅਨ ਦੇ ਵਫ਼ਦ, ਪ੍ਰਿੰਸੀਪਲਾਂ ਅਤੇ ਮੁੱਖ-ਅਧਿਆਪਕਾਂ ਨੂੰ ਵਿਸ਼ਵਾਸ ਦਵਾਇਆ ਕਿ ਸਾਰੇ ਨੋਟਿਸ ਖਾਰਜ ਕੀਤੇ ਜਾ ਰਹੇ ਅਤੇ ਸਮੂਹ ਸਕੂਲ ਮੁਖੀ ਸ਼ਾਨਦਾਰ ਕੰਮ ਕਰ ਰਹੇ ਹਨ।

RELATED ARTICLES
- Advertisment -

Most Popular

Recent Comments