Monday, April 22, 2024
No menu items!
HomeChandigarhSpecial Story: ਪੰਜਾਬ 'ਚੋਂ ਨਸ਼ੇ ਨੂੰ ਖ਼ਤਮ ਕਰਨ ਲਈ, ਦੂਜੇ ਨਸ਼ੇ ਦੀ...

Special Story: ਪੰਜਾਬ ‘ਚੋਂ ਨਸ਼ੇ ਨੂੰ ਖ਼ਤਮ ਕਰਨ ਲਈ, ਦੂਜੇ ਨਸ਼ੇ ਦੀ ਖੇਤੀ! ਕੀ ਅਫ਼ੀਮ-ਪੋਸਤ ਦੇ ਠੇਕੇ ਖੋਲ੍ਹਣ ਦੀ ਮੰਗ ਜਾਇਜ਼?

 

Special Story: ਕੀ ਅਫ਼ੀਮ-ਪੋਸਤ ਦੇ ਠੇਕੇ ਖੋਲ੍ਹਣ ਦੀ ਮੰਗ ਜਾਇਜ਼?

ਪੰਜਾਬ ਨੈੱਟਵਰਕ, ਚੰਡੀਗੜ੍ਹ

Special Story: ਇੱਕ ਪਾਸੇ ਤਾਂ, ਪੰਜਾਬ ਦੇ ਅੰਦਰੋਂ ਨਸ਼ਾ ਕਰਨ ਦੀਆਂ ਗੱਲਾਂ ਭਗਵੰਤ ਮਾਨ ਸਰਕਾਰ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਦੇ ਵਿਧਾਇਕ ਹੀ ਇੱਕ ਨਸ਼ੇ ਨੂੰ ਖ਼ਤਮ ਕਰਨ ਵਾਸਤੇ ਦੂਜੇ ਨਸ਼ੇ ਦੀ ਖੇਤੀ ਦੀ ਮੰਗ ਕਰ ਰਹੇ ਹਨ।

ਪੰਜਾਬ ਦੇ ਅੰਦਰ ਲਗਾਤਾਰ ਨਸ਼ੇ ਦੇ ਕਾਰਨ ਹੋ ਰਹੀਆਂ ਮੌਤਾਂ ਦੇ ਕਾਰਨ ਜਿਥੇ ਸੱਤਾਧਿਰ ਘਿਰਦੀ ਨਜ਼ਰੀ ਆ ਰਹੀ ਹੈ, ਉਥੇ ਹੀ ਤਤਕਾਲੀ ਸਰਕਾਰਾਂ ਨੂੰ ਸੱਤਾਧਿਰ ਦੇ ਵਲੋਂ ਘੇਰਿਆ ਜਾ ਰਿਹਾ ਹੈ ਅਤੇ ਦੋਸ਼ ਲਾਏ ਜਾ ਰਹੇ ਹਨ ਕਿ, ਪਿਛਲੀਆਂ ਸਰਕਾਰਾਂ ਨੇ ਨਸ਼ਾ ਵਧਾਇਆ।

ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ, ਕੀ ਪੰਜਾਬ ਨੁੰ ਅਫ਼ੀਮ ਜਾਂ ਫਿਰ ਪੋਸਤ ਵਰਗੇ ਨਸ਼ੇ ਦੀ ਲੋੜ ਹੈ? ਕੀ ਪੰਜਾਬ ਸਰਕਾਰ ਸਿੰਥੈਟਿਕ ਨਸ਼ਿਆਂ ਨੂੰ ਖ਼ਤਮ ਕਰਨ ਤੋਂ ਹੱਥ ਖੜੇ ਕਰ ਚੁੱਕੀ ਹੈ? ਪੰਜਾਬ ਅਫ਼ੀਮ ਦੀ ਖੇਤੀ ਹੀ ਸਿੰਥੈਟਿਕ ਨਸ਼ੇ ਕਰਨ ਦਾ ਬਦਲ ਹੈ?

ਅਨੇਕਾਂ ਅਜਿਹੇ ਸਵਾਲ ਹਨ, ਜਿਨ੍ਹਾਂ ਦੇ ਹਾਕਮ ਧਿਰ ਨੂੰ ਜਵਾਬ ਦੇਣੇ ਪੈਣੇ ਹਨ। ਬੇਸ਼ੱਕ ਬੀਤੇ ਕੱਲ੍ਹ ਸਪੀਕਰ ਕੁਲਤਾਰ ਸੰਧਵਾਂ ਸਦਨ ਦੇ ਵਿਚ ਇਹ ਗੱਲ ਸੁਣ ਕੇ ਉੱਚੀ ਉੱਚੀ ਹੱਸਣ ਲੱਗ ਪਏ ਕਿ, ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਨੇ ਅਫ਼ੀਮ ਦੀ ਖੇਤੀ ਦੀ ਮੰਗ ਕੀਤੀ ਹੈ, ਪਰ ਸਵਾਲ ਪੈਦਾ ਇਹ ਵੀ ਹੁੰਦਾ ਹੈ ਕਿ, ਜੇ ਵਿਰੋਧੀ ਧਿਰ ਦੇ ਕਿਸੇ ਵਿਧਾਇਕ ਨੇ ਇਹ ਮੰਗ ਸਦਨ ਵਿਚ ਕੀਤੀ ਹੁੰਦੀ ਤਾਂ, ਕੀ ਇਹ ਸਪੀਕਰ ਇਨ੍ਹਾਂ ਉੱਚੀ ਉੱਚੀ ਹੱਸਦਾ?

ਦਰਅਸਲ, ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਵਿਧਾਨ ਸਭਾ ‘ਚ ਪੋਸਤ ਦੀ ਖੇਤੀ ਦਾ ਮੁੱਦਾ ਚੁੱਕਿਆ ਹੈ। ਜਦੋਂ ਵਿਧਾਇਕ ਨੇ ਅਫੀਮ ਦੀ ਖੇਤੀ ਬਾਰੇ ਪੁੱਛਿਆ ਤਾਂ ਸਪੀਕਰ ‘ਵਾਹ-ਬਈ-ਵਾਹ ਕਿਆ ਬਾਤ ਏ’ ਆਖ ਕੇ ਹੱਸਣ ਲੱਗੇ। ਇਸ ਦੌਰਾਨ ਸਾਰੇ ਵਿਧਾਇਕ ਤੇ ਮੰਤਰੀ ਵੀ ਹੱਸਣ ਲੱਗੇ।

ਵਿਧਾਇਕ ਨੇ ਪੰਜਾਬ ‘ਚ ਅਫੀਮ ਦੇ ਠੇਕੇ ਖੋਲ੍ਹਣ ਦੀ ਮੰਗ ਕੀਤੀ ਹੈ। ਵਿਧਾਇਕ ਨੇ ਆਖਿਆ ਹੈ ਕਿ ਸਿੰਥੈਟਿਕ ਨਸ਼ੇ ਪੰਜਾਬ ਦੀ ਜਵਾਨੀ ਖਤਮ ਕਰ ਰਹੇ ਹਨ। ਇਸ ਲਈ ਰਵਾਇਤੀ ਨਸ਼ਿਆਂ ਰਾਹੀਂ ਸਿੰਥੈਟਿਕ ਨਸ਼ਿਆਂ ਨੂੰ ਠੱਲ੍ਹ ਪਾ ਸਕਦੇ ਹਨ। ਦੱਸ ਦਈਏ ਕਿ ਸਮੇਂ-ਸਮੇਂ ‘ਤੇ ਕਈ ਆਗੂ ਇਸ ਦੀ ਮੰਗ ਕਰ ਚੁੱਕੇ ਹਨ।

ਉਧਰ, ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਇਸ ਮਸਲੇ ਉਤੇ ਸਪਸ਼ਟੀਕਰਨ ਦਿੱਤਾ ਹੈ। ਖੇਤੀ ਮੰਤਰੀ ਨੇ ਆਖਿਆ ਹੈ ਕਿ ਫਿਲਹਾਲ ਪੋਸਤ ਦੀ ਖੇਤੀ ਦਾ ਕੋਈ ਇਰਾਦਾ ਨਹੀਂ ਹੈ। ਸਰਕਾਰ ਇਸ ਬਾਰੇ ਅਜੇ ਕੋਈ ਵਿਚਾਰ ਨਹੀਂ ਕਰ ਰਹੀ ਹੈ।

ਗੱਲ ਤਾਂ, ਇਥੇ ਆ ਕੇ ਮੁੱਕਦੀ ਹੈ ਕਿ, ਹਾਕਮ ਧਿਰ ਨਸ਼ੇ ਨੂੰ ਖਤਮ ਕਰਨ ਵਾਸਤੇ ਉਪਰਾਲੇ ਕੀ ਕਰ ਰਹੀ ਹੈ? ਆਮ ਆਦਮੀ ਪਾਰਟੀ ਦਾ ਕਨਵੀਨਰ ਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਾਂ, ਪੰਜਾਬ ਵਿਧਾਨ ਸਭਾ ਚੋਣਾਂ 2022 ਵੇਲੇ ਦਾਅਵੇ ਕਰਦਾ ਨਹੀਂ ਸੀ ਥੱਕਦਾ ਕਿ, ਸਾਡੀ ਸਰਕਾਰ ਆਉਣ ਦਿਓ, 4 ਹਫ਼ਤਿਆਂ ਵਿਚ ਨਸ਼ਾ ਖਤਮ ਕਰਾਂਗੇ, ਕੀ ਕੇਜਰੀਵਾਲ ਦਾ ਦਾਅਵਾ ਸੱਚ ਸਾਬਤ ਹੋਇਆ?

ਸਿੰਥੈਟਿਕ ਨਸ਼ਿਆਂ ਨੂੰ ਠੱਲ੍ਹ ਪਾਉਣੀ ਇਸ ਵੇਲੇ ਬਹੁਤ ਜਰੂਰੀ ਹੈ, ਕਿਉਂਕਿ ਸੂਬੇ ਦੇ ਸੈਂਕੜੇ ਨੌਜਵਾਨ ਹਰ ਸਾਲ ਇਸ ਦੀ ਭੇਂਟ ਚੜਦੇ ਹਨ। ਪਰ, ਇਸ ਨਸ਼ੇ ਨੂੰ ਠੱਲ੍ਹ ਕੀ ਦੂਜਾ ਨਸ਼ਾ, ਮਤਲਬ ਕਿ ਅਫ਼ੀਮ ਦੀ ਖੇਤੀ ਕਰਕੇ ਪਾਈ ਜਾ ਸਕਦੀ ਹੈ?

ਖ਼ੈਰ, ਸਵਾਲ ਬਹੁਤ ਨੇ, ਪਰ ਇਨ੍ਹਾਂ ਦਾ ਜਵਾਬ ਇਹ ਨਹੀਂ ਹੋ ਸਕਦਾ ਕਿ, ਅਫ਼ੀਮ ਦੀ ਖੇਤੀ ਦੇ ਨਾਲ ਪੰਜਾਬ ਖੁਸ਼ਹਾਲ ਹੋ ਹੀ ਜਾਵੇਗਾ। ਜਿਨ੍ਹਾਂ ਸੂਬਿਆਂ ਵਿਚ ਅਫ਼ੀਮ ਦੀ ਖੇਤੀ ਹੁੰਦੀ ਹੈ, ਕੀ ਉਹ ਸੂਬੇ ਖੁਸ਼ਹਾਲ ਹਨ, ਸਵਾਲ ਤਾਂ ਇਹ ਵੀ ਹੈ ਨਾ।

ਪਰ ਸੱਤਾਧਿਰ ਆਮ ਆਦਮੀ ਪਾਰਟੀ ਨੂੰ ਹੁਣ ਸੋਚਣਾ ਇਹ ਪੈਣਾ ਹੈ ਕਿ, ਨਸ਼ਿਆਂ ਨੂੰ ਠੱਲ੍ਹ ਕਿਵੇਂ ਪਾਉਣੀ ਹੈ। ਹਾਲਾਂਕਿ ਕੋਰਟਾਂ ਤਾਂ ਇਥੋਂ ਤੱਕ ਕਹਿ ਚੁੱਕੀਆਂ ਹਨ ਕਿ, ਜਿਸ ਇਲਾਕੇ ਵਿਚ ਨਸ਼ੇ ਦੀ ਵਿਕਰੀ ਦੀ ਖ਼ਬਰ ਮਿਲੀ, ਉਥੇ ਹੀ ਪੁਲਿਸ ਅਫ਼ਸਰਾਂ ਨੂੰ ਜਵਾਬ ਦੇ ਬਣਾਇਆ ਜਾਵੇਗਾ।

ਇਥੇ ਵਿਸ਼ੇਸ਼ ਤੌਰ ਤੇ ਦੱਸਣਾ ਇਹ ਵੀ ਬਣਦਾ ਹੈ ਕਿ, ਪਿਛਲੇ ਦਿਨੀਂ ਹੀ ਪੰਜਾਬ ਹਰਿਆਣਾ ਹਾਈਕੋਰਟ ਦੇ ਵਲੋਂ ਪੰਜਾਬ-ਹਰਿਆਣਾ ਦੇ ਪੁਲਿਸ ਅਫ਼ਸਰਾਂ ਨੂੰ ਖ਼ਰੀਆਂ ਖਰੀਆਂ ਸੁਣਾਉਂਦੇ ਹੋਏ, ਐਨਡੀਪੀਐਸ ਦੇ ਕੇਸਾਂ ਦੀ ਸਹੀ ਤਰੀਕੇ ਨਾਲ ਜਾਂਚ ਕਰਨ ਵਾਸਤੇ ਅਤੇ ਅਜਿਹੇ ਕੇਸਾਂ ਦੀ ਚੰਗੀ ਤਰ੍ਹਾਂ ਪੈਰਵਾਈ ਕਰਨ ਵਾਸਤੇ, ਹਿਮਾਚਲ ਪ੍ਰਦੇਸ਼ ਤੋਂ ਟ੍ਰੇਨਿੰਗ ਲੈਣ ਦੇ ਹੁਕਮ ਦਿੱਤੇ ਹਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments