Saturday, April 20, 2024
No menu items!
HomeChandigarhTeacher News: ਸਿੱਖਿਆ ਵਿਭਾਗ ਦਾ ਬਾਬਾ ਆਲਮ ਹੀ ਨਿਰਾਲਾ! ਕਿੰਨੂਆਂ ਦੀ ਮਿਠਾਸ...

Teacher News: ਸਿੱਖਿਆ ਵਿਭਾਗ ਦਾ ਬਾਬਾ ਆਲਮ ਹੀ ਨਿਰਾਲਾ! ਕਿੰਨੂਆਂ ਦੀ ਮਿਠਾਸ ਅਧਿਆਪਕਾਂ ਲਈ ਬਣੀ ਖਟਾਸ

 

Teacher News: ਵਿਭਾਗ ਕਣਕ ਚਾਵਲ ਦੀ ਤਰ੍ਹਾਂ ਸਕੂਲਾਂ ਵਿੱਚ ਫ਼ਲ ਪਹੁੰਚਦੇ ਕਰੇ: ਡੀਟੀਐੱਫ਼

ਪੰਜਾਬ ਨੈੱਟਵਰਕ, ਚੰਡੀਗੜ੍ਹ

Teacher News: ਸਿੱਖਿਆ ਵਿਭਾਗ ਦਾ ਬਾਬਾ ਆਲਮ ਹੀ ਨਿਰਾਲਾ ਹੈ ਪਹਿਲਾਂ ਤਾਂ ਸਕੂਲ ਮੁਖੀ ਅਤੇ ਅਧਿਆਪਕ ਹਫਤੇ ਵਿਚ ਇਕ ਦਿਨ ਪੂਰੀਆਂ ਬਣਾਉਣ ਲਈ ਰੁੱਝੇ ਰਹਿੰਦੇ ਹਨ। ਨਵੇਂ ਹੁਕਮਾਂ ਨੇ ਅਧਿਆਪਕਾਂ ਲਈ ਨਵੀ ਮੁਸੀਬਤ ਖੜੀ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੋ ਰਾਹੀਂ ਸਕੂਲਾਂ ਵਿੱਚ ਬੱਚਿਆਂ ਲਈ ਹਫਤੇ ਵਿਚ ਇਕ ਦਿਨ ਕਿੰਨੂ ਦਿੱਤੇ ਜਾਣੇ ਹਨ। ਇੰਨ੍ਹਾਂ ਕਿੰਨੂਆਂ ਦੀ ਸਪਲਾਈ ਬਲਾਕ ਪ੍ਰਾਇਮਰੀ ਸਿੱਖਿਆ ਦਫਤਰਾਂ ਰਾਹੀਂ ਕੀਤੀ ਜਾਣੀ ਹੈ। ਅਧਿਆਪਕ ਇੱਕ ਦਿਨ ਪਹਿਲਾਂ ਜਾ ਕੇ ਦਫ਼ਤਰੋਂ ਕਿੰਨੂ ਪ੍ਰਾਪਤ ਕਰਨਗੇ ਅਤੇ ਅਗਲੇ ਦਿਨ ਬੱਚਿਆਂ ਨੂੰ ਵੰਡਣਗੇ।

ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਨੇ ਅਧਿਆਪਕਾਂ ਦੀ ਖੱਜਲ ਖ਼ੁਆਰੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਬਿਨਾਂ ਸੋਚੇ ਸਮਝੇ ਅਧਿਆਪਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਮੌਸਮੀ ਫਲ ਦੇਣਾ ਹੈ ਤਾਂ ਇਸ ਦੀ ਸਪਲਾਈ ਵੀ ਸਕੂਲਾਂ ਵਿੱਚ ਯਕੀਨੀ ਬਣਾ ਲਈ ਜਾਣੀ ਚਾਹੀਦੀ।

ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਸਿੱਖਿਆ ਭਾਗ ਦੀਆਂ ਇਹਨਾਂ ਨੀਤੀਆਂ ਦੀ ਨਿਖੇਧੀ ਕਰਦਿਆ ਕਿਹਾ ਕੇ ਵਿਭਾਗ ਵੱਲੋਂ ਪਹਿਲਾਂ ਤਾਂ ਵਿਦਿਆਰਥੀਆਂ ਨੂੰ ਹਫਤੇ ਵਿੱਚ ਇੱਕ ਦਿਨ ਪੂੜੀਆਂ ਛੋਲੇ ਬਣਾ ਕੇ ਦੇਣ ਦਾ ਫਰਮਾਨ ਜਾਰੀ ਕੀਤਾ ਜਾ ਚੁੱਕਾ ਹੈ ਉਸ ਦਿਨ ਸਾਰਾ ਸਟਾਫ ਖਾਣੇ ਵਿੱਚ ਉਲਝ ਕੇ ਰਹਿ ਜਾਂਦਾ ਹੈ।

ਹੁਣ ਜਦੋਂ ਪੇਪਰਾਂ ਦੇ ਦਿਨ ਚੱਲ ਰਹੇ ਹਨ ਵਿਦਿਆਰਥੀਆਂ ਨੂੰ ਸਿਲੇਬਸ ਦੀ ਦੁਹਰਾਈ ਕਰਵਾਈ ਜਾ ਰਹੀ ਹੈ। ਅਜਿਹੇ ਸਮੇਂ ਇੱਕ ਅਧਿਆਪਕ ਬਲਾਕ ਦਫਤਰਾਂ ਵਿੱਚੋਂ ਕਿੰਨੂ ਚੁੱਕਣ ਤੇ ਲਗਾ ਦਿੱਤਾ ਗਿਆ ਹੈ। ਇਸ ਤਰ੍ਹਾਂ ਜਿੱਥੇ ਅਧਿਆਪਕਾਂ ਦੀ ਖੱਜਲ ਖੁਆਰੀ ਵਧੇਗੀ ਉਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਹੋਵੇਗਾ।

ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਮੌਸਮੀ ਫਲ ਸਕੂਲਾਂ ਵਿੱਚ ਪਹੁੰਚਦਾ ਕੀਤਾ ਜਾਵੇ ਪੂੜੀਆਂ ਦੀ ਥਾਂ ਤੇ ਪੌਸ਼ਟਿਕ ਭੋਜਨ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ। ਇਸ ਸਮੇਂ ਰੇਸ਼ਮ ਸਿੰਘ ਖੇਮੂਆਣਾ, ਕਰਨੈਲ ਸਿੰਘ ਚਿੱਟੀ, ਸੁਖਪਾਲ ਜੀਤ ਮੋਗਾ, ਗੁਰਮੀਤ ਕੋਟਲੀ, ਚਰਨਜੀਤ ਕਪੂਰਥਲਾ, ਦਲਜੀਤ ਸਮਰਾਲਾ, ਬਲਰਾਮ ਜ਼ੀਰਾ, ਕਰਮਜੀਤ ਤਾਮਕੋਟ, ਹਰਭਗਵਾਨ ਗੁਰਨੇ, ਸ਼ਬੀਰ ਖ਼ਾਨ, ਜਗਵਿੰਦਰ ਸਿੰਘ, ਤਲਵਿੰਦਰ ਖਰੌੜ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments