Friday, March 1, 2024
No menu items!
HomeChandigarhTeacher recruitment Scam: ਪੰਜਾਬ 'ਚ ਅਧਿਆਪਕ ਭਰਤੀ ਘੁਟਾਲਾ! ਤਤਕਾਲੀ ਸਿੱਖਿਆ ਅਫ਼ਸਰਾਂ ਨੂੰ...

Teacher recruitment Scam: ਪੰਜਾਬ ‘ਚ ਅਧਿਆਪਕ ਭਰਤੀ ਘੁਟਾਲਾ! ਤਤਕਾਲੀ ਸਿੱਖਿਆ ਅਫ਼ਸਰਾਂ ਨੂੰ ਜਾਂਚ ‘ਚ ਸ਼ਾਮਲ ਨਾ ਕਰਨ ‘ਤੇ ਉੱਠੇ ਸਵਾਲ

 

Teacher recruitment Scam : ਹੈਰਾਨੀ ਦੀ ਗੱਲ, ਇਸ ਵਾਰ ਵੀ ਵਿਜੀਲੈਂਸ ਬਿਊਰੋ ਅਦਾਲਤ ਵਿੱਚ ਤਫ਼ਤੀਸ਼ ਦੀ ਕੋਈ ਅੱਪਡੇਟ ਪੇਸ਼ ਨਹੀਂ ਕਰ ਪਾਇਆ

ਰੋਹਿਤ ਗੁਪਤਾ/ਪੰਜਾਬ ਨੈੱਟਵਰਕ, ਗੁਰਦਾਸਪੁਰ

Teacher recruitment Scam: ਲਗਭਗ 16 ਸਾਲ ਪੁਰਾਣੇ ਟੀਚਿੰਗ ਫੈਲੋ ਭਰਤੀ ਘੋਟਾਲੇ ਵਿੱਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਅਗਲੀ ਮਿਤੀ 12 ਫਰਵਰੀ ਦੇ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਵੀ ਵਿਜੀਲੈਂਸ ਬਿਊਰੋ ਅਦਾਲਤ ਵਿੱਚ ਤਫ਼ਤੀਸ਼ ਦੀ ਕੋਈ ਅੱਪਡੇਟ ਪੇਸ਼ ਨਹੀਂ ਕਰ ਪਾਇਆ। 8 ਮਈ ਨੂੰ ਐਫਆਈਆਰ ਦਰਜ ਕਰਨ ਤੋਂ ਬਾਅਦ ਨੌਂ ਮਹੀਨੇ ਵਿੱਚ ਵਿਜੀਲੈਂਸ ਬਿਊਰੋ ਮੋਹਾਲੀ ਵੱਲੋਂ ਪੰਜ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ ਅਤੇ ਬਾਅਦ ਵਿੱਚ ਦੋ ਹੋਰ ਕਰਮਚਾਰੀ ਨਾਮਜ਼ਦ ਕੀਤੇ ਗਏ ਸਨ।

ਇਹ ਵੀ ਪੜ੍ਹੋ-ਨਾ ਬਾਬਾ ਨਾ…ਗੂਗਲ ਪੇਅ ਨਾ ਕਰੀ, ਹਿਸਾਬ ਦੇਣਾ ਪਊ! ਸਰਟੀਫਿਕੇਟ ਜਾਰੀ ਕਰਨ ਬਦਲੇ ਰਿਸ਼ਵਤ ਲੈਂਦਾ ਅਧਿਕਾਰੀ ਰੰਗੇ ਹੱਥੀਂ ਕਾਬੂ

ਦਰਜ ਐਫਆਈਆਰ ਵਿੱਚ ਵਿਜੀਲੈਂਸ ਨੇ ਦਾਅਵਾ ਕੀਤਾ ਸੀ ਕਿ ਇਹਨਾਂ ਕਰਮਚਾਰੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਫ਼ਰਜ਼ੀ ਸਰਟੀਫਿਕੇਟ ਜਾਰੀ ਕਰਨ ਵਾਲੀਆਂ ਸਿੱਖਿਅਕ ਸੰਸਥਾਵਾਂ ‌ਅਤੇ ਅਧਿਕਾਰੀਆਂ ਦੀ ਮਿਲੀਭੁਗਤ ਦਾ ਖ਼ੁਲਾਸਾ ਵੀ ਹੋ ਸਕਦਾ ਹੈ ਪਰ ਫ਼ਿਲਹਾਲ ਇਹੋ ਕਿਹਾ ਜਾ ਸਕਦਾ ਹੈ ਕਿ ਮਾਮਲੇ ਵਿੱਚ ਵਿਜੀਲੈਂਸ ਸਿਰਫ਼ ਵਿਭਾਗੀ ਰਿਕਾਰਡ ਖ਼ੁਰਦ ਬੁਰਦ ਕਰਨ ਵਾਲੇ ਕਰਮਚਾਰੀਆਂ ਅਤੇ ਜਾਲੀ ਸਰਟੀਫਿਕੇਟ ਦੇ ਆਧਾਰ ਤੇ ਨੌਕਰੀ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਹੀ ਦੋਸ਼ੀ ਮੰਨ ਕੇ ਚੱਲ ਰਹੀ ਹੈ।

ਇਹ ਵੀ ਪੜ੍ਹੋ-ਪੰਜਾਬ ਵਿਜੀਲੈਂਸ ਦਾ ਵੱਡਾ ਐਕਸ਼ਨ! ਰਿਸ਼ਵਤ ਲੈਂਦਾ ਸੀਨੀਅਰ ਅਧਿਕਾਰੀ ਗ੍ਰਿਫਤਾਰ

ਇਸੇ ਲਈ ਵਿਜੀਲੈਂਸ ਵੱਲੋਂ ਕਰਮਚਾਰੀਆਂ ਦੀ ਨਾਮਜ਼ਦਗੀ ਤੋਂ ਬਾਅਦ ਵੱਖ ਵੱਖ ਜ਼ਿਲਿਆਂ ਵਿੱਚ ਅਧਿਆਪਕਾਂ ਤੇ ਮਾਮਲੇ ਦਰਜ ਕਰਵਾਏ ਜਾ ਰਹੇ ਹਨ। ਮਾਮਲੇ ਵਿੱਚ ਵਿਚਾਰਨਯੋਗ ਤੱਥ ਇਹ ਹੈ ਕਿ ਟੀਚਿੰਗ ਫੈਲੋਜ਼ ਭਰਤੀ ਬੇਸ਼ੱਕ ਜ਼ਿਲ੍ਹਾ ਪੱਧਰ ਤੇ ਹੋਈ ਸੀ ਪਰ ਮੁਲਾਂਕਣ ਅਤੇ ਸਿਲੈੱਕਸ਼ਨ ਕਮੇਟੀਆਂ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਬਣਾਈਆਂ ਗਈਆਂ ਸਨ ਅਤੇ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਨੂੰ ਇਹਨਾਂ ਮੁਲਾਂਕਣ ਅਤੇ ਸਿਲੈੱਕਸ਼ਨ ਕਮੇਟੀਆਂ ਦਾ ਨਿਗਰਾਨ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ-BREAKING: ਪੰਜਾਬ ਦੇ ਸੀਨੀਅਰ IPS ਅਫ਼ਸਰ ਨੂੰ ਮਿਲੀ ਵੱਡੀ ਜਿੰਮੇਵਾਰੀ

ਸਾਰੇ ਦੇ ਸਾਰੇ ਉਮੀਦਵਾਰਾਂ ਦੀ ਤਜਰਬਾ ਸਰਟੀਫਿਕੇਟ ਜੋ ਉਮੀਦਵਾਰਾਂ ਵੱਲੋਂ ਬਿਨੈ ਪੱਤਰ ਦੇ ਨਾਲ ਲਗਾਏ ਗਏ ਸਨ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਦੇ ਕਾਊਟਰ ਸਾਈਨ ਹੋਣ ਤੋਂ ਬਾਅਦ ਹੀ ਮੁਲਾਂਕਣ ਕਮੇਟੀ ਅਤੇ ਸਿਲੈੱਕਸ਼ਨ ਕਮੇਟੀ ਕੋਲ ਪਹੁੰਚੇ ਸਨ।

ਇਹ ਵੀ ਪੜ੍ਹੋ-ਅਹਿਮ ਖ਼ਬਰ: ਮਿਡ-ਡੇ-ਮੀਲ ਦੀ ਚੈਕਿੰਗ ਦੌਰਾਨ ਨਿਕਲੀਆਂ ਕਈ ਖਾਮੀਆਂ, ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ

ਜਿੰਨਾ ਉੱਪਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਕਾਊਟਰ ਸਾਈਨ ਹੋਣ ਦੇ ਬਾਵਜੂਦ ਸਿਲੈੱਕਸ਼ਨ ਕਮੇਟੀਆਂ ਵੱਲੋਂ ਉਨ੍ਹਾਂ ਦੇ ਅਸਲੀ ਜਾਂ ਨਕਲੀ ਹੋਣ ਦੀ ਜਾਂਚ ਕੀਤੀ ਜਾਣੀ ਸੀ ਪਰ ਇਹ ਸਾਰਾ ਕੰਮ ਸਹੀ ਤਰੀਕੇ ਨਾਲ ਕੀਤਾ ਜਾਂਦਾ ਤਾਂ ਸ਼ੁਰੂਆਤੀ ਦੌਰ ਵਿੱਚ ਹੀ ਇਹ ਖ਼ੁਲਾਸਾ ਹੋ ਜਾਂਦਾ ਕਿ ਕਿਹੜੇ ਕਿਹੜੇ ਸਰਟੀਫਿਕੇਟ ਨਕਲੀ ਹਨ ਅਤੇ ਕਿਹੜੇ ਕਿਹੜੇ ਅਸਲੀ।

ਇਹ ਵੀ ਪੜ੍ਹੋ-ਪੰਜਾਬ ਦੇ ਇਸ ਜ਼ਿਲ੍ਹੇ ਦੇ ਡੀਸੀ ਦੀ ਬਣੀ ਜਾਅਲੀ Facebook ID, ਡੀਸੀ ਨੇ ਲੋਕਾਂ ਨੂੰ ਕੀਤਾ ਚੌਕਸ

ਜੇਕਰ ਇਹ ਮਨ ਵੀ ਲਿਆ ਜਾਵੇ ਕਿ ਜਿੰਨਾ ਅਧਿਆਪਕਾਂ ਦੇ ਸਰਟੀਫਿਕੇਟ ਜਾਲੀ ਹੋਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਮਾਮਲੇ ਦਰਜ ਕਰਨ ਦੀ ਵੱਖ ਵੱਖ ਜ਼ਿਲਿਆਂ ਦੇ ਪੁਲਿਸ ਮੁਖੀਆਂ ਨੂੰ ਸਿਫ਼ਾਰਿਸ਼ ਕੀਤੀ ਗਈ ਉਨ੍ਹਾਂ ਦੇ ਸਰਟੀਫਿਕੇਟ ਸੱਚਮੁੱਚ ਨਕਲੀ ਹੀ ਹਨ ਤਾਂ ਸਵਾਲ ਇਹ ਉੱਠਦੇ ਹਨ ਕਿ ‌ਉਸ ਵੇਲੇ ਇਹ ਸਰਟੀਫਿਕੇਟ ਜਾਰੀ ਕਰਨ ਵਾਲੀਆਂ ਸਿੱਖਿਅਕ ਸੰਸਥਾਵਾਂ ਬਾਰੇ ਪੜਤਾਲ ਕਿਉਂ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ-Punjab News! ਭਗਵੰਤ ਮਾਨ ਸਰਕਾਰ ਵਲੋਂ ਗੈਰ ਕਾਨੂੰਨੀ ਕਲੋਨਾਈਜ਼ਰਾਂ ਵਿਰੁੱਧ ਵੱਡਾ ਫ਼ੈਸਲਾ, ਬਿੱਲ ਖ਼ਰੜਾ ਬਣਾਉਣ ਦੇ ਅਧਿਕਾਰੀਆਂ ਨੂੰ ਹੁਕਮ

ਇਹਨਾਂ ਨਕਲੀ ਸਰਟੀਫਿਕੇਟਰਾਂ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਕਾਊਟਰ ਸਾਈਨ ਕਿਉਂ ਕੀਤੇ ਗਏ ਅਤੇ ਕਿਉਂ ‌ਸਿਲੈੱਕਸ਼ਨ ਕਮੇਟੀਆਂ ਵੱਲੋਂ ਉਸ ਵੇਲੇ ਹੀ ਇਹਨਾਂ ਕਥਿਤ ਨਕਲੀ ਸਰਟੀਫਿਕੇਟਾਂ ਤੇ ਓਬਜੈਕਸ਼ਨ ਨਹੀਂ ਲਗਾਇਆ ਗਿਆ? ਇਸ ਤੱਥ ਤੋਂ ਪਰਦਾ ਹਟਾਉਣ ਦੀ ਵਿਜੀਲੈਂਸ ਵੱਲੋਂ 9 ਮਹੀਨੇ ਦੇ ਅੰਤਰਾਲ ਦੌਰਾਨ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ-ਪੰਜਾਬ ਸਰਕਾਰ ਦਾ ਮਿੱਡ-ਡੇ-ਮੀਲ ਨੂੰ ਲੈ ਕੇ ਵੱਡਾ ਫੈਸਲਾ, ਹੁਣ ਸਕੂਲੀ ਬੱਚਿਆਂ ਨੂੰ ਮਿਲੇਗਾ ਅਜਿਹਾ ਭੋਜਨ

ਸਿੱਖਿਆ ਵਿਭਾਗ ਦੇ ਜਿੰਨਾ ਕਰਮਚਾਰੀਆਂ ਨੂੰ ਵਿਜੀਲੈਂਸ ਵੱਲੋਂ ਰਿਕਾਰਡ ਖ਼ੁਰਦ ਬੁਰਦ ਕਰਨ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ ਕਿਸੇ ਦਾ ਭਰਤੀ ਪ੍ਰਕਿਰਿਆ ਵਿੱਚ ਸਿੱਧਾ ਹੱਥ ਤਾਂ ਰਿਹਾ ਹੀ ਨਹੀਂ। ਨਾ ਹੀ ਇਹਨਾਂ ਵਿੱਚੋਂ ਕੋਈ ਕਿਸੇ ਮੁਲਾਂਕਣ ਜਾਂ ਸਿਲੈੱਕਸ਼ਨ ਕਮੇਟੀ ਦਾ ਮੈਂਬਰ ਸੀ।

ਇਹ ਵੀ ਪੜ੍ਹੋ-Old Pension: ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਵੱਲੋਂ ਭਗਵੰਤ ਮਾਨ ਦੇ ਸ਼ਹਿਰ ‘ਚ ਮਹਾਂਰੈਲੀ ਕਰਨ ਦਾ ਐਲਾਨ

ਜ਼ਾਹਿਰ ਤੌਰ ਤੇ ਜੇਕਰ ਇਨ੍ਹਾਂ ਵਿਚੋਂ ਕਿਸੇ ਜਾਂ ਸਾਰੇ ਹੀ ਕਰਮਚਾਰੀਆਂ ਵੱਲੋਂ ਸਬੰਧਿਤ ਰਿਕਾਰਡ ਨੂੰ ਖ਼ੁਰਦ ਬੁਰਦ ਕਰਨ ਦੀ ਕਾਰਵਾਈ ਕੀਤੀ ਗਈ ਹੋਵੇਗੀ ਤਾਂ ਉਹ ਕਿਸੇ ਹੋਰ ਅਧਿਕਾਰੀ ਦੇ ਇਸ਼ਾਰੇ ਤੇ ਹੀ ਕੀਤੀ ਗਈ ਹੋਵੇਗੀ ਜਿਸ ਦਾ ਕਿ ਭਰਤੀ ਨਾਲ ਸਿੱਧਾ ਸਬੰਧ ਰਿਹਾ ਹੋਵੇਗਾ। ਫਿਰ ਵਿਜੀਲੈਂਸ ਬਿਊਰੋ ਵੱਲੋਂ ਇਸ ਤੱਥ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਜਾ ਰਿਹਾ ਹੈ?

ਇਹ ਵੀ ਪੜ੍ਹੋ-ਪੰਜਾਬ ਦੇ ਅਧਿਆਪਕਾਂ ਲਈ ਸਿਰਦਰਦੀ ਬਣੀ ਵਜ਼ੀਫ਼ਾ ਅਦਾਇਗੀ ਦੀ ਰਿਕਵਰੀ! ਸਿੱਖਿਆ ਵਿਭਾਗ ਦੇ ਵੱਡੇ ਅਫ਼ਸਰ ‘ਤੇ DTF ਨੇ ਲਾਏ ਦਬਾਅ ਪਾਉਣ ਦੇ ਦੋਸ਼

ਸੂਤਰ ਦਾਅਵਾ ਕਰਦੇ ਹਨ ਕਿ ਭਾਵੇਂ ਟੀਚਿੰਗ ਫੈਲੋਜ਼ ਭਰਤੀ ਜ਼ਿਲ੍ਹਾ ਪੱਧਰ ਤੇ ਕੀਤੀ ਗਈ ਸੀ, ਪਰ ਇਸਦੇ ਤਾਰ ਸੂਬੇ ਦੇ ਸਿੱਖਿਆ ਵਿਭਾਗ ਨਾਲ ਵੀ ਜੁੜੇ ਹਨ। ਭਰਤੀ ਵਿੱਚ ਸੂਬੇ ਦੇ ਸਿੱਖਿਆ ਵਿਭਾਗ ਦੇ ਇੱਕ ਵੱਡੇ ਅਧਿਕਾਰੀ ਦਾ ਵੀ ਪੂਰਾ ਦਖ਼ਲ ਰਿਹਾ ਹੈ। ਇਸ ਅਧਿਕਾਰੀ ਤੇ ਆਪਣੇ ਕਾਰਜ ਕਾਲ ਦੌਰਾਨ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ ਰਿਟਾਇਰਮੈਂਟ ਤੋਂ ਬਾਅਦ ਵੀ।

ਇਹ ਵੀ ਪੜ੍ਹੋ-ਵੱਡੀ ਖ਼ਬਰ: Paytm ਨੇ ਫ਼ਸਾਇਆ ਪੰਜਾਬ ਦਾ ਪਟਵਾਰੀ! ਰਿਸ਼ਵਤ ਲੈਣ ਦੇ ਦੋਸ਼ ‘ਚ FIR ਦਰਜ

ਵਿਜੀਲੈਂਸ ਬਿਊਰੋ ਨੂੰ ਇਸ ਤਤਕਾਲੀ ਅਧਿਕਾਰੀ ਦੇ ਸੂਬੇ ਦੇ ਤਮਾਮ ਤਤਕਾਲੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਪ੍ਰਭਾਵ ਦੇ ਤੱਥ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਜਦੋਂ ਮਾਮਲੇ ਵਿਚ ਤਤਕਾਲੀ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਮਾਮਲੇ ਦੀ ਜਾਂਚ ਕਰ ਰਹੇ ਵਿਜੀਲੈਂਸ ਬਿਊਰੋ ਮੋਹਾਲੀ ਦੇ ਡੀਐਸਪੀ ਤਜਿੰਦਰ ਪਾਲ ਸਿੰਘ ਨਾਲ ਫ਼ੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਟੀਚਿੰਗ ਫੈਲੋਜ਼ ਭਰਤੀ ਜ਼ਿਲ੍ਹਾ ਪੱਧਰੀ ਕਮੇਟੀਆਂ ਵੱਲੋਂ ਕੀਤੀ ਗਈ ਸੀ।

ਇਹ ਵੀ ਪੜ੍ਹੋ-ਅਧਿਆਪਕਾਂ ਨੇ DEO ਖਿਲਾਫ਼ ਖੋਲ੍ਹਿਆ ਮੋਰਚਾ, DTF ਨੇ ਕਿਹਾ- ਵਿਦਿਆਰਥਣਾਂ ਦੇ ਪ੍ਰੀਖਿਆ ਕੇਂਦਰ ਬਣਾਏ ਸਕੂਲ ਤੋਂ 70 ਕਿਲੋਮੀਟਰ ਦੂਰ

ਭਰਤੀ ਵਿੱਚ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਦੇ ਦਬਾਅ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਨਿਸ਼ਚਿਤ ਤੌਰ ਤੇ ਇਸ ਜਾਂਚ ਵਿੱਚ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਪਰ ਜੇਕਰ ਇਸ ਵਿੱਚ ਕਿਸੇ ਸੂਬਾ ਪੱਧਰੀ ਅਧਿਕਾਰੀ ਵੱਲੋਂ ਪ੍ਰਭਾਵਿਤ ਕਰਨ ਦਾ ਤੱਥ ਜਾਂ ਗਵਾਹ ਸਾਹਮਣੇ ਆਉਂਦਾ ਹੈ ਤਾਂ ਉਹ ਅਧਿਕਾਰੀ ਵੀ ਵਿਜੀਲੈਂਸ ਦੀ ਜਾਂਚ ਦੇ ਦਾਇਰੇ ਤੋਂ ਬਾਹਰ ਨਹੀਂ ਰੱਖਿਆ ਜਾਵੇਗਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments