Monday, April 22, 2024
No menu items!
HomeEducationTeacher Transfers: ਬਦਲੀਆਂ ਦਾ ਪੋਰਟਲ ਠੀਕ ਨਾ ਚੱਲਣ ਕਾਰਨ ਹਜ਼ਾਰਾਂ ਅਧਿਆਪਕ ਰਹੇ...

Teacher Transfers: ਬਦਲੀਆਂ ਦਾ ਪੋਰਟਲ ਠੀਕ ਨਾ ਚੱਲਣ ਕਾਰਨ ਹਜ਼ਾਰਾਂ ਅਧਿਆਪਕ ਰਹੇ ਮੌਕੇ ਤੋਂ ਵਾਂਝੇ

 

Teacher Transfers: ਅਪਲਾਈ ਕਰਨ ਦੀ ਤਾਰੀਖ ਵਿੱਚ ਵਾਧਾ ਕਰਨ ਦੀ ਕੀਤੀ ਮੰਗ- ਤਰਸੇਮ, ਰਿਸ਼ੀ

ਪੰਜਾਬ ਨੈੱਟਵਰਕ, ਜਲੰਧਰ

Teacher Transfers: ਪੰਜਾਬ ਦੇ ਨਿਰੋਲ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਜਲੰਧਰ ਇਕਾਈ ਦੇ ਪ੍ਰਧਾਨ ਤਰਸੇਮ ਲਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਅਧਿਆਪਕਾਂ ਦੀ ਤਬਾਦਲਾ ਨੀਤੀ ਅਨੁਸਾਰ ਬਦਲੀ ਕਰਵਾਉਣ ਦੇ ਇਛੁੱਕ ਅਧਿਆਪਕਾਂ ਨੇ ਆਪਣੀ ਸਟਾਫ਼ ਲਾਗਿਨ ਆਈ ਡੀ ਤੇ ਆਪਣਾ ਪੂਰਾ ਡਾਟਾ ਜਿਵੇਂ ਜਨਰਲ ਡਿਟੇਲ, ਪਿਛਲੇ ਸਾਲਾਂ ਦੇ ਨਤੀਜਿਆਂ ਦਾ ਰਿਕਾਰਡ ਅਤੇ ਸੇਵਾ ਰਿਕਾਰਡ ਆਦਿ ਭਰਨਾ ਹੁੰਦਾ ਹੈ।

ਇਸ ਰਿਕਾਰਡ ਨੂੰ ਭਰਨ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਮਿਤੀ 12 ਮਾਰਚ ਤੋਂ ਮਿਤੀ 19 ਮਾਰਚ ਤੱਕ (ਸਿਰਫ਼ ਅੱਠ ਦਿਨਾਂ) ਦਾ ਸਮਾਂ ਦਿੱਤਾ ਗਿਆ ਸੀ। ਇਸ ਸਮੇਂ ਦੌਰਾਨ ਅਧਿਆਪਕਾਂ ਵਲੋਂ ਅਪਲਾਈ ਕਰਨ ਵਾਲੇ ਆਨਲਾਈਨ ਵੈੱਬਸਾਈਟ ਦਾ ਸਰਵਰ ਡਾਊਨ ਰਿਹਾ ਅਤੇ ਬਹੁਤੇ ਅਧਿਆਪਕ ਅਪਣਾ ਰਿਕਾਰਡ ਭਰਨ ਤੋਂ ਵਾਂਝੇ ਰਹਿ ਗਏ।ਉਨ੍ਹਾਂ ਅੱਗੇ ਦੱਸਿਆ ਕਿ ਅਧਿਆਪਕ ਲਗਭਗ ਇਕ ਸਾਲ ਤੋਂ ਬਦਲੀਆਂ ਦੀ ਉਡੀਕ ਕਰ ਰਹੇ ਸਨ।

ਬਦਲੀ ਲਈ ਅਪਲਾਈ ਨਾ ਕਰ ਸਕਣ ਕਾਰਨ ਵੱਡੀ ਗਿਣਤੀ ਵਿੱਚ ਅਧਿਆਪਕ ਵਰਗ ਵਿੱਚ ਨਾਮੋਸ਼ੀ ਪਾਈ ਜਾ ਰਹੀ ਹੈ। ਜਥੇਬੰਦੀ ਦੇ ਦੋਵੇਂ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੋਂ ਬਦਲੀਆਂ ਲਈ ਅਪਲਾਈ ਕਰਨ ਦੇ ਮੌਕੇ ਦੀ ਤਾਰੀਖ਼ ਵਿੱਚ ਵਾਧਾ ਕਰਨ ਦੀ ਪੁਰਜ਼ੋਰ ਮੰਗ ਕੀਤੀ ਤਾਂ ਜੋ ਲੋੜਵੰਦ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਮੌਕਾ ਮਿਲ ਸਕੇ।

ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ਼ ਸਿੰਘ,ਵਿੱਤ ਸਕੱਤਰ ਅਮਨਦੀਪ ਸਿੰਘ ਭੰਗੂ, ਜਸਵੰਤ ਸਿੰਘ, ਕਪਿਲ ਕਵਾਤਰਾ, ਸੁਖਦੇਵ ਸਿੰਘ,ਭਗਵੰਤ ਪ੍ਰਿਤਪਾਲ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਮਥਰੇਸ਼ ਕੁਮਾਰ, ਦਵਿੰਦਰ ਸਿੰਘ ਚਿੱਟੀ, ਸਤੀਸ਼ ਕੁਮਾਰ (ਸਾਰੇ ਮੀਤ ਪ੍ਰਧਾਨ) ਰਾਮਪਾਲ (ਜਥੇਬੰਦਕ ਸਕੱਤਰ), ਰਵਿੰਦਰ ਕੁਮਾਰ, ਮਨਦੀਪ ਸਿੰਘ, ਨਰਦੇਵ ਸਿੰਘ ਜਰਿਆਲ, ਜੀਵਨ ਜੋਤੀ,ਰਾਜ ਕੁਮਾਰ ਭਤੀਜਾ, ਨਿਰਮਲ ਕੁਮਾਰ, ਰਾਜੇਸ਼ ਕੁਮਾਰ, ਸੰਜੀਵ ਭਾਰਦਵਾਜ, ਗੁਰਪ੍ਰੀਤ ਸਿੰਘ , ਮੈਡਮ ਡਿੰਪਲ ਸ਼ਰਮਾ, ਮਨਿੰਦਰ ਕੌਰ, ਮਮਤਾ ਸਪਰੂ,ਅਚਲਾ ਸ਼ਰਮਾ, ਰੀਨਾ ਕਾਲੀਆ,ਮੋਨਿਕਾ ਉੱਪਲ, ਅੰਜਲਾ ਸ਼ਰਮਾ,ਹਰਪ੍ਰੀਤ ਕੌਰ, ਗੁਰਵਿੰਦਰ ਕੌਰ (ਸਟੇਟ ਅਵਾਰਡੀ), ਪਵਨਪ੍ਰੀਤ ਕੌਰ,ਹੀਨਾ ਮਲਕਾਨੀਆ, ਮਮਤਾ ਅਨੰਦ, ਮਨਜੀਤ ਰਾਣੀ, ਸੁਨੀਤਾ ਕੁੱਦੋਵਾਲ, ਪ੍ਰਵੀਨ ਬਾਲਾ ਅਤੇ ਹੋਰ ਅਧਿਆਪਕ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments