Friday, March 1, 2024
No menu items!
HomePunjabਤਰਕਸ਼ੀਲ ਆਗੂ ਭੁਪਿੰਦਰ ਫੌਜੀ ਦੀ ਗ੍ਰਿਫਤਾਰੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ...

ਤਰਕਸ਼ੀਲ ਆਗੂ ਭੁਪਿੰਦਰ ਫੌਜੀ ਦੀ ਗ੍ਰਿਫਤਾਰੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ‘ਤੇ ਹਮਲਾ ਕਰਾਰ

 

ਧਾਰਾ 295 ਤਹਿਤ ਦਰਜ ਕੇਸ ਤੁਰੰਤ ਰੱਦ ਕੀਤਾ ਜਾਵੇ – ਤਰਕਸ਼ੀਲ ਸੁਸਾਇਟੀ ਪੰਜਾਬ

ਜਸਵੀਰ ਸੋਨੀ, ਬੁਢਲਾਡਾ

ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਮਾਨਸਾ ਨੇ ਬੀਤੇ ਦਿਨੀਂ ਭੀਖੀ ਇਕਾਈ ਦੇ ਤਰਕਸ਼ੀਲ ਆਗੂ ਭੁਪਿੰਦਰ ਫੌਜੀ ਨੂੰ ਤੱਥਾਂ ਦੀ ਜਾਂਚ ਪੜਤਾਲ ਕੀਤੇ ਬਗੈਰ ਪੰਜਾਬ ਪੁਲੀਸ ਵਲੋਂ ਧਾਰਾ 295 ਤਹਿਤ ਗ੍ਰਿਫ਼ਤਾਰ ਕਰਨ ਦਾ ਸਖ਼ਤ ਵਿਰੋਧ ਕਰਦਿਆਂ ਇਸ ਕਾਰਵਾਈ ਨੂੰ ਕੌਮੀ ਪੱਧਰ ਤੇ ਫ਼ਿਰਕੂ ਸੰਗਠਨਾਂ ਵਲੋਂ ਫ਼ਿਰਕੂ ਲਾਮਬੰਦੀ ਹੇਠ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਵਕੀਲਾਂ ਅਤੇ ਤਰਕਸ਼ੀਲ ਸਮਾਜਿਕ ਕਾਰਕੁਨਾਂ ਦੀ ਕੀਤੀ ਜਾ ਰਹੀ, ਜ਼ਬਾਨਬੰਦੀ ਅਤੇ ਅਨਐਲਾਨੀ ਐਮਰਜੈਂਸੀ ਕਰਾਰ ਦਿੱਤਾ ਹੈ ਅਤੇ ਸਮੂਹ ਲੋਕ ਪੱਖੀ ਜਨਤਕ ਜੱਥੇਬੰਦੀਆਂ ਨੂੰ ਦਿਨੋ ਦਿਨ ਵਧ ਰਹੇ ਅਜਿਹੇ ਫ਼ਿਰਕੂ ਮਾਹੌਲ ਦੇ ਖਿਲਾਫ ਆਵਾਜ ਬੁਲੰਦ ਕਰਨ ਦੀ ਜੋਰਦਾਰ ਅਪੀਲ ਵੀ ਕੀਤੀ ਹੈ।

ਇਸ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਮਾਨਸਾ ਜੋਨ ਮੁਖੀ ਮਾਸਟਰ ਲੱਖਾ ਸਿੰਘ ਸਹਾਰਨਾ,ਮੀਡੀਆ ਵਿਭਾਗ ਮੁਖੀ ਨਰਿੰਦਰ ਕੌਰ ਬੁਰਜ ਹਮੀਰਾ ਨੇ ਇਕ ਵਿਸ਼ੇਸ਼ ਮੀਟਿੰਗ ਵਿੱਚ ਜਾਰੀ ਬਿਆਨ ਵਿਚ ਦੋਸ਼ ਲਾਇਆ ਕਿ ਪੁਲੀਸ ਵਲੋਂ ਅਕਸਰ ਤੱਥਾਂ ਦੀ ਜਾਂਚ ਪੜਤਾਲ ਕੀਤੇ ਬਗੈਰ ਹੀ ਫ਼ਿਰਕੂ ਸੰਗਠਨਾਂ ਦੇ ਦਬਾਅ ਹੇਠ ਸਮਾਜ ਨੂੰ ਚੇਤਨ ਕਰਨ ਵਾਲੇ ਅਗਾਂਹਵਧੂ ਲੇਖਕਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਖਿਲਾਫ ਧਾਰਾ 295-ਏ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਅਤੇ ਤਰਕਸ਼ੀਲ ਆਗੂ ਖਿਲਾਫ ਦਰਜ ਮੌਜੂਦਾ ਕੇਸ ਵੀ ਦੇਸ਼ ਵਿਚ ਵਧ ਰਹੀ ਇਸੇ ਫ਼ਿਰਕੂ ਸਿਆਸਤ ਦਾ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਅਜਿਹੀ ਕਾਰਵਾਈ ਭਾਰਤੀ ਸੰਵਿਧਾਨ ਦੀ ਧਾਰਾ 19 ਤਹਿਤ ਮਿਲੇ ਨਾਗਰਿਕਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਬੁਨਿਆਦੀ ਹੱਕ ਦੀ ਸਿੱਧੀ ਉਲੰਘਣਾ ਹੈ।

ਉਨ੍ਹਾਂ ਮਾਨਸਾ ਪੁਲੀਸ ਤੋਂ ਤਰਕਸ਼ੀਲ ਆਗੂ ਭੁਪਿੰਦਰ ਫੌਜੀ ਦੇ ਖਿਲਾਫ ਕੇਸ ਰੱਦ ਕਰਨ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਹਿੰਦੂਤਵੀ ਫ਼ਿਰਕੂ ਤਾਕਤਾਂ ਵਲੋਂ ਆਪਣੇ ਕੋਝੇ ਫ਼ਿਰਕੂ ਅਤੇ ਫਾਸ਼ੀਵਾਦੀ ਸਿਆਸੀ ਮਨਸੂਬਿਆਂ ਹੇਠ ਧਾਰਾ 295 ਅਤੇ 295 ਏ ਦਾ ਗ਼ਲਤ ਇਸਤੇਮਾਲ ਕਰਕੇ ਅੰਧ ਵਿਸ਼ਵਾਸ਼ਾਂ, ਰੂੜੀਵਾਦ, ਬਾਬਾਵਾਦ ਅਤੇ ਫਿਰਕਾਪ੍ਰਸਤੀ ਦੇ ਖਿਲਾਫ ਵਿਗਿਆਨਕ ਵਿਚਾਰਧਾਰਾ ਰਾਹੀਂ ਸਮਾਜ ਨੂੰ ਚੇਤਨ ਕਰਨ ਵਾਲੇ ਤਰਕਸ਼ੀਲ ਅਤੇ ਜਮਹੂਰੀ ਅਧਿਕਾਰਾਂ ਦੇ ਸਮਾਜਿਕ ਕਾਰਕੁਨਾਂ ਉਤੇ ਜਾਣ ਬੁੱਝ ਕੇ ਝੂਠੇ ਕੇਸ ਦਰਜ ਕਰਵਾਏ ਜਾ ਰਹੇ ਹਨ।

ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਕਿ ਵਿਗਿਆਨਕ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਜਮਹੂਰੀ ਅਧਿਕਾਰਾਂ ਦੀ ਖ਼ਿਲਾਫ਼ਵਰਜ਼ੀ ਕਰਦੀਆਂ ਧਾਰਾਵਾਂ 295 ਅਤੇ 295 – ਏ ਨੂੰ ਭਾਰਤੀ ਦੰਡਵਾਲੀ ਚੋਂ ਮੁੱਢਲੇ ਪੱਧਰ ਤੇ ਰੱਦ ਕੀਤਾ ਜਾਵੇ ਅਤੇ ਫ਼ਿਰਕੂ ਤਾਕਤਾਂ ਵਲੋਂ ਸਿਆਸੀ ਵਿਰੋਧੀਆਂ ਦੇ ਖਿਲਾਫ ਇਨ੍ਹਾਂ ਦੀ ਲਗਾਤਾਰ ਕੀਤੀ ਜਾ ਰਹੀ ਦੁਰਵਰਤੋਂ ਉਤੇ ਸਖ਼ਤ ਰੋਕ ਲਗਾਈ ਜਾਵੇ।

ਇਸ ਸਮੇਂ ਅਜੈਬ ਸਿੰਘ ਅਲੀਸੇਰ,ਜਗਸੀਰ ਸਿੰਘ ਢਿਲੋਂ,ਗੁਰਦੀਪ ਸਿੰਘ ਸਿੱਧੂ,ਹਰਬੰਸ ਸਿੰਘ ਢਿਲੋਂ,ਅਮਰੀਕ ਸਿੰਘ ਭੀਖੀ,ਹਰਮੇਸ ਭੋਲਾ ਮੱਤੀ,ਦਰਸਨ ਸਿੰਘ ਭੀਖੀ,ਨਾਜਰ ਸਿੰਘ ਨੰਬਰਦਾਰ ਭੀਖੀ,ਜਸਪਾਲ ਸਿੰਘ ਅਤਲਾ,ਪਰਮਜੀਤ ਕੌਰ ਭੀਖੀ,ਰਾਜਵਿੰਦਰ ਮੀਰ,ਕੌਰ ਸਿੰਘ ਹਾਜਿਰ ਸਨ। ਉਹਨਾਂ ਕਿਹਾ ਭਾਵੇਂ ਛੁੱਟੀ ਦੇ ਦਿਨ ਹੀ ਮਾਣਯੋਗ ਜੱਜ ਸਾਹਿਬ ਹਰਪਰੀਤ ਸਿੰਘ ਦੇ ਆਰਡਰ ਮੁਤਾਬਿਕ ਐਡਵੋਕੇਟ ਬਲਵੀਰ ਕੌਰ ਤੇ ਐਡਵੋਕੇਟ ਬਲਕਰਨ ਬੱਲੀ ਦੇ ਸਹਿਯੋਗ ਨਾਲ ਤਰਕਸੀਲ ਸੁਸਾਇਟੀ ਪੰਜਾਬ ਫੌਜੀ ਦੀ ਜਮਾਨਤ ਕਰਵਾਉਣ ਵਿੱਚ ਸਫਲ ਰਹੀ ਹੈ, ਅਗਲੇ ਪੜਾਅ ਵਿੱਚ ਜਨਤਕ ਜੱਥੇਬੰਦੀਆਂ ਦਾ ਵਫਦ ਜਲਦ ਹੀ ਐਸਐਸਪੀ ਮਾਨਸਾ ਨੂੰ ਪਰਚਾ ਰੱਦ ਕਰਵਾਉਣ ਸੰਬੰਧੀ ਮਿਲੇਗਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments