Saturday, April 13, 2024
No menu items!
HomeEducationਬਦਲਾਅ ਆਲੀ ਸਰਕਾਰ ਵਿਵਾਦਾਂ 'ਚ ਘਿਰੀ! ਸਿੱਖਿਆ ਵਿਭਾਗ ਨੇ ਚੱਲਦੇ ਪੇਪਰਾਂ ਅਤੇ...

ਬਦਲਾਅ ਆਲੀ ਸਰਕਾਰ ਵਿਵਾਦਾਂ ‘ਚ ਘਿਰੀ! ਸਿੱਖਿਆ ਵਿਭਾਗ ਨੇ ਚੱਲਦੇ ਪੇਪਰਾਂ ਅਤੇ ਬਿਨ੍ਹਾਂ ਨਤੀਜਿਆਂ ਤੋਂ ਸਕੂਲਾਂ ‘ਚ ਦਾਖਲਾ ਵਧਾਉਣ ਦੇ ਦਿੱਤੇ ਹੁਕਮ, ਕਈਆਂ ਨੂੰ ਨੋਟਿਸ ਜਾਰੀ

 

ਸਿੱਖਿਆ ਵਿਭਾਗ ਨੇ ਚੱਲਦੇ ਪੇਪਰਾਂ ਅਤੇ ਬਿਨ੍ਹਾਂ ਨਤੀਜਿਆਂ ਤੋਂ ਸਕੂਲਾਂ ‘ਚ ਦਾਖਲਾ ਵਧਾਉਣ ਦੇ ਦਿੱਤੇ ਹੁਕਮ, ਕਈਆਂ ਨੂੰ ਨੋਟਿਸ ਜਾਰੀ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਦੇ ਅੰਦਰ ਕਰੀਬ ਦੋ ਸਾਲ ਪਹਿਲਾਂ ਬਣੀ ਬਦਲਾਅ ਆਲੀ ਸਰਕਾਰ ਲਗਾਤਾਰ ਵਿਵਾਦਾਂ ਵਿਚ ਘਿਰਦੀ ਨਜ਼ਰੀਂ ਆ ਰਹੀ ਹੈ। ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਬਿਨ੍ਹਾਂ ਤਰਕ ਤੋਂ ਇਸ ਵਾਰ ਤਾਂ, ਅਜਿਹਾ ਹੁਕਮ ਜਾਰੀ ਕਰ ਦਿੱਤਾ ਹੈ, ਜਿਸ ਦੀ ਅਲੋਚਨਾ ਵੀ ਹੋ ਰਹੀ ਹੈ ਅਤੇ ਅਧਿਆਪਕ ਵਰਗ ਤਾਂ, ਇਸ ਹੁਕਮ ਨੂੰ ਪ੍ਰਵਾਨ ਕਰਨ ਤੋਂ ਹੀ ਰਾਜ਼ੀ ਨਹੀਂ ਹੋ ਰਿਹਾ।

ਦੱਸ ਦਈਏ ਕਿ, ਇਕ ਪਾਸੇ ਤਾਂ ਪੰਜਾਬ ਦੇ ਅੰਦਰ ਬੋਰਡ ਦੀਆਂ ਕਲਾਸਾਂ ਦੇ ਪੇਪਰ ਚੱਲ ਰਹੇ ਹਨ, ਉਥੇ ਹੀ ਦੂਜੇ ਪਾਸੇ 31 ਮਾਰਚ ਤੋਂ ਪਹਿਲਾਂ ਤਾਂ ਬਗੈਰ ਬੋਰਡ ਵਾਲੀਆਂ ਜਮਾਤਾਂ ਦਾ ਨਤੀਜਾ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਨਹੀਂ ਐਲਾਨਿਆ ਜਾਣਾ, ਪਰ ਉਸ ਤੋਂ ਪਹਿਲਾਂ ਹੀ ਸਿੱਖਿਆ ਵਿਭਾਗ ਨੇ ਅਧਿਆਪਕਾਂ ਸਿਰ ਨਵੀਂ ਮੁਸੀਬਤ ਮੜ ਦਿੱਤੀ ਹੈ।

ਦਰਅਸਲ, ਸਿੱਖਿਆ ਵਿਭਾਗ ਦੇ ਵਲੋਂ ਚੱਲਦੇ ਪੇਪਰਾਂ ਅਤੇ ਬਿਨ੍ਹਾਂ ਨਤੀਜਿਆਂ ਤੋਂ ਅਧਿਆਪਕਾਂ ਨੂੰ ਸਕੂਲਾਂ ਵਿਚ ਦਾਖ਼ਲਾ ਵਧਾਉਣ ਦੇ ਹੁਕਮ ਜਾਰੀ ਕਰ ਦਿੱਤੇੇ ਹਨ। ਇਸ ਤੋਂ ਇਲਾਵਾ ਕੁੱਝ ਸਕੂਲਾਂ ਨੂੰ ਤਾਂ, ਦਾਖਲਾ ਨਾ ਵਧਾਉਣ ਦੇ ਕਾਰਨ ਨੋਟਿਸ ਵੀ ਕੱਢਣੇ ਸ਼ੁਰੂ ਕਰ ਦਿੱਤੇ ਗਏ ਹਨ।

ਅਧਿਆਪਕ ਵਰਗ ਸਿੱਖਿਆ ਵਿਭਾਗ ਦੇ ਇਸ ਫਰਮਾਨ ਦਾ ਵਿਰੋਧ ਕਰ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ, ਇਕ ਪਾਸੇ ਤਾਂ ਉਹ ਬੋਰਡ ਪੇਪਰਾਂ ਵਿਚ ਆਪਣੀਆਂ ਡਿਉਟੀਆਂ ਦੇ ਰਹੇ ਹਨ ਅਤੇ ਦੂਜੇ ਪਾਸੇ ਬਗੈਰ ਬੋਰਡ ਵਾਲੀਆਂ ਜਮਾਤਾਂ ਦੇ ਵਿਦਿਆਰਥੀਆਂ ਦੇ ਪੇਪਰ ਚੈੱਕ ਕਰ ਰਹੇ ਹਨ ਅਤੇ ਇਸੇ ਦੇ ਵਿਚਕਾਰ ਹੀ ਵਿਭਾਗ ਵਲੋਂ ਦਾਖਲਾ ਵਧਾਉਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ।

ਇਹ ਆਦੇਸ਼ ਜਿਥੇ ਅਧਿਆਪਕ ਵਿਰੋਧੀ ਹੈ, ਉਥੇ ਹੀ ਇਸ ਨੂੰ ਵਿਦਿਆਰਥੀ ਵਿਰੋਧੀ ਵੀ ਆਖਿਆ ਜਾ ਰਿਹਾ ਹੈ। ਅਧਿਆਪਕਾਂ ਦਾ ਮੰਨਣਾ ਹੈ ਕਿ, ਉਨ੍ਹਾਂ ਸਿਰ ਇਕ ਬੋਝ ਖ਼ਤਮ ਕਰਨ ਦੀ ਬਿਜਾਏ, ਦੂਜਾ ਬੋਝ ਪਾਇਆ ਜਾ ਰਿਹਾ ਹੈ। ਇੱਕ ਅਧਿਆਪਕ ਨੇ ਤਾਂ, ਇਥੋਂ ਤੱਕ ਕਹਿ ਦਿੱਤਾ ਕਿ, ਇਹ ਬਦਲਾਅ ਨਹੀਂ, ਬਲਕਿ ਅਖ਼ੌਤੀ ਬਦਲਾਅ ਹੈ, ਜਿਸਨੂੰ ਭੋਰਾ ਵੀ ਅਤਾ ਪਤਾ ਨਹੀਂ ਕਿ, ਕੰਮ ਕਿੰਝ ਕਰਨਾ।

ਫਿਰੋਜ਼ਪੁਰ ਦੇ ਕਰੀਬ ਡੇਢ ਦਰਜਨ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਵਿਭਾਗ ਦੇ ਵਲੋਂ ਦਾਖਲਾ ਨਾ ਵਧਾਉਣ ਜਾਂ ਫਿਰ ਦਾਖਲਾ ਵਧਾਉਣ ਵਿਚ ਦੇਰੀ ਦੇ ਚੱਲਦਿਆਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਸਕੂਲਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ ਕਿ, ਦੱਸਿਆ ਜਾਵੇ ਕਿ, ਸਾਲ 2024-25 ਲਈ ਵਿਦਿਆਰਥੀਆਂ ਦਾ ਦਾਖ਼ਲਾ ਕਿਉਂ ਨਹੀਂ ਵਧਾਇਆ ਗਿਆ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments