Tuesday, April 23, 2024
No menu items!
HomeEducationਸਿੱਖਿਆ ਵਿਭਾਗ ਨੂੰ ਮਿਲੀ ਨਵੀਂ ਡਾਇਰੈਕਟਰ! ਪੰਜਾਬ ਸਰਕਾਰ ਨੇ PCS ਅਫ਼ਸਰ ਨੂੰ...

ਸਿੱਖਿਆ ਵਿਭਾਗ ਨੂੰ ਮਿਲੀ ਨਵੀਂ ਡਾਇਰੈਕਟਰ! ਪੰਜਾਬ ਸਰਕਾਰ ਨੇ PCS ਅਫ਼ਸਰ ਨੂੰ ਸੌਂਪੀ ਗਈ ਕਮਾਨ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਸਿੱਖਿਆ ਵਿਭਾਗ (ਐਲੀਮੈਂਟਰੀ) ਦਾ ਨਵਾਂ ਡਾਇਰੈਕਟਰ ਸੀਨੀਅਰ ਪੀਸੀਐੱਸ ਅਫ਼ਸਰ ਅਮਨਿੰਦਰ ਕੌਰ ਹੁਰਾਂ ਨੂੰ ਨਿਯੁਕਤ ਕੀਤਾ ਗਿਆ ਹੈ।

ਹਾਲਾਂਕਿ ਅਮਨਿੰਦਰ ਕੌਰ ਕੋਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਦਾ ਵਾਧੂ ਚਾਰਜ ਹੀ ਰਹੇਗਾ, ਜਦੋਂਕਿ ਉਨ੍ਹਾਂ ਕੋਲ ਐਸਸੀਈਆਰਟੀ ਪੰਜਾਬ ਦੇ ਡਾਇਰੈਕਟਰ ਦਾ ਪੂਰਾ ਚਾਰਜ ਹੈ। ਇਸ ਸਬੰਧੀ ਸਰਕਾਰ ਦੇ ਵਲੋਂ ਹੁਕਮ ਵੀ ਜਾਰੀ ਕੀਤੇ ਗਏ ਹਨ।

ਜਾਰੀ ਹੁਕਮਾਂ ਵਿਚ ਲਿਖਿਆ ਗਿਆ ਹੈ ਕਿ, ਪ੍ਰਬੰਧਕੀ ਜ਼ਰੂਰਤਾਂ ਅਤੇ ਲੋਕ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਸ਼੍ਰੀਮਤੀ ਅਮਨਿੰਦਰ ਕੌਰ ਪੀਸੀਐਸ ਅਫ਼ਸਰ, ਡਾਇਰੈਕਟਰ ਐਸਸੀਈਆਰਟੀ ਪੰਜਾਬ ਨੂੰ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਦੀ ਆਸਾਮੀ ਦਾ ਵਾਧੁ ਚਾਰਜ਼ ਵੀ ਅਗਲੇ ਹੁਕਮਾਂ ਤੱਕ ਦਿੱਤਾ ਜਾਂਦਾ ਹੈ।

ਹੁਕਮਾਂ ਵਿਚ ਕਿਹਾ ਗਿਆ ਹੈ ਕਿ, ਸਤਨਾਮ ਸਿੰਘ ਸਹਾਇਕ ਡਾਇਰੈਕਟਰ ਅਗਲੇ ਹੁਕਮਾਂ ਤੱਕ ਡਾਇਰੈਕਟਰ ਸਕੂਲ ਐਜੂਕੇਸ਼ਨ ਨੂੰ ਰਿਪੋਰਟ ਕਰਨਗੇ।

ਦੱਸ ਦਈਏ ਕਿ, ਇਹ ਹੁਕਮ ਸਿੱਖਿਆ ਸਕੱਤਰ ਪੰਜਾਬ ਸੀਨੀਅਰ ਆਈਏਐਸ ਅਫ਼ਸਰ ਕਮਲ ਕਿਸ਼ੋਰ ਯਾਦਵ ਦੇ ਵਲੋਂ ਜਾਰੀ ਕੀਤੇ ਗਏ ਹਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments