Tuesday, April 23, 2024
No menu items!
HomeChandigarhTeachers News: ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਚਾਰਜਸ਼ੀਟ ਕਰਕੇ...

Teachers News: ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਚਾਰਜਸ਼ੀਟ ਕਰਕੇ ਕੱਢੇ ਨੋਟਿਸ! ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਨੇ ਕੀਤੀ ਨਿਖੇਧੀ

 

Teachers News: ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਨੇ ਕਿਹਾ- ਬੱਚਿਆਂ ਦਾ ਵਜ਼ੀਫ਼ਾ ਅਪਲਾਈ ਕਰਨ ਲਈ ਅਧਿਆਪਕਾਂ ਨੂੰ ਜਿੰਮੇਵਾਰ ਠਹਿਰਾਉਣਾ ਗੈਰ ਵਾਜਿਬ

ਸਰਕਾਰੀ ਸਕੂਲਾਂ ਦੇ ਗ਼ਰੀਬ ਬੱਚਿਆਂ ਦਾ ਵਜ਼ੀਫਾ ਅਪਲਾਈ ਕਰਨ ਸਬੰਧੀ ਸ਼ਰਤਾਂ ‘ਚ ਨਰਮੀ ਕਰਨ ਦੀਆਂ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ

ਪੰਜਾਬ ਨੈੱਟਵਰਕ, ਚੰਡੀਗੜ੍ਹ-

Teachers News: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਐੱਸ ਸੀ ਬੱਚਿਆਂ ਦਾ ਪ੍ਰੀ ਮੈਟਰਿਕ ਅਤੇ ਪੋਸਟ ਮੈਟਰਿਕ ਸਕੀਮ ਅਧੀਨ ਵਜ਼ੀਫਾ ਅਪਲਾਈ ਕਰਨ ਵਿੱਚ ਕੁਝ ਲੋੜੀਂਦੇ ਸਰਟੀਫਿਕੇਟ ਉਪਲਬਧ ਨਾ ਹੋਣ ਕਰਕੇ ਬੱਚੇ ਅਤੇ ਉਹਨਾਂ ਦੇ ਮਾਪੇ ਪਿਛਲੇ ਕਈ ਦਿਨਾਂ ਤੋਂ ਕਾਫੀ ਮੁਸ਼ਕਲਾਂ ਦੇ ਦੌਰ ਵਿੱਚ ਦੀ ਗੁਜ਼ਰ ਰਹੇ ਹਨ ਤੇ ਦੂਸਰੇ ਪਾਸੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਬੰਧਤ ਜਿਲਿਆਂ ਦੇ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਜਿਲਾ ਸਿੱਖਿਆ ਅਫਸਰਾਂ ਵੱਲੋਂ ਸਬੰਧਿਤ ਸਕੂਲ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਚਾਰਜਸ਼ੀਟ ਕਰਨ ਲਈ ਨੋਟਿਸ ਕੱਢੇ ਜਾ ਰਹੇ ਹਨ।

ਇਸ ਸਬੰਧ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ, ਵਿੱਤ ਸਕੱਤਰ ਨਵੀਨ ਸਚਦੇਵਾ, ਪਰਮਿੰਦਰ ਸਿੰਘ ਸੋਢੀ , ਮੁੱਖ ਸਲਾਹਕਾਰ ਪ੍ਰੇਮ ਚਾਵਲਾ, ਬਲਕਾਰ ਵਲਟੋਹਾ, ਅਡੀਸ਼ਨਲ ਜਨਰਲ ਸਕੱਤਰ ਬਾਜ਼ ਸਿੰਘ ਭੁੱਲਰ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ, ਪ੍ਰਵੀਨ ਕੁਮਾਰ ਲੁਧਿਆਣਾ, ਸੰਜੀਵ ਸ਼ਰਮਾ, ਪਰਮਿੰਦਰਪਾਲ ਸਿੰਘ ਕਾਲੀਆ ਅਤੇ ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਐੱਸ ਸੀ ਬੱਚਿਆਂ ਨੂੰ ਵਜ਼ੀਫਾ ਅਪਲਾਈ ਕਰਨ ਦੀਆਂ ਸ਼ਰਤਾਂ ਵਿੱਚ ਪੰਜਾਬ ਵਸਨੀਕ ਦਾ ਸਰਟੀਫਿਕੇਟ, ਆਮਦਨ ਸਰਟੀਫਿਕੇਟ ਅਤੇ ਜਾਤੀ ਸਬੰਧੀ ਸਰਟੀਫਿਕੇਟ ਨਾਲ ਅਟੈਚ ਕਰਨੇ ਜਰੂਰੀ ਕਰਾਰ ਦਿੱਤੇ ਗਏ ਹਨ।

ਪਰ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜਦ ਅਧਿਆਪਕ ਇਸ ਸਰਟੀਫਿਕੇਟ ਬਣਾ ਕੇ ਲਿਆਉਣ ਨੂੰ ਆਖਦੇ ਹਨ ਤਾਂ ਉਹਨਾਂ ਦੇ ਇਹ ਸਰਟੀਫਿਕੇਟ ਬਣਾਉਣ ਵਿੱਚ ਦੇਰੀ ਹੋ ਜਾਣ ਕਰਕੇ ਸਰਟੀਫਿਕੇਟ ਪੇਸ਼ ਕਰਨ ਤੋਂ ਅਸਮਰੱਥ ਹਨ ਕਿ ਸਬੰਧਤ ਦਫਤਰਾਂ ਵਿੱਚ ਸਾਡੀ ਖੱਜਲ ਖੁਆਰੀ ਵੀ ਹੋ ਰਹੀ ਹੈ ਹੈ ਅਤੇ ਦੂਸਰਾ ਸਾਡੇ ਪੈਸੇ ਬਹੁਤ ਲੱਗਦੇ ਹਨ ਅਤੇ ਸਾਡਾ ਸਮਾਂ ਵੀ ਬਹੁਤ ਖਰਾਬ ਹੋ ਰਿਹਾ ਹੈ। ਇਹਨਾਂ ਕਾਰਨਾਂ ਕਰਕੇ ਸਬੰਧਤ ਸਕੂਲਾਂ ਦੇ ਅਧਿਆਪਕਾਂ ਨੂੰ ਆਪਣੇ ਬੱਚਿਆਂ ਦਾ ਵਜੀਫਾ ਸਮੇਂ ਸਿਰ ਅਪਲਾਈ ਕਰਨ ਵਿੱਚ ਦੇਰੀ ਹੋ ਰਹੀ ਹੈ।

ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਜ਼ੀਫਾ ਅਪਲਾਈ ਕਰਨ ਸਬੰਧੀ ਆਮਦਨ , ਜਾਤੀ ਅਤੇ ਪੰਜਾਬ ਵਸਨੀਕ ਦਾ ਸਰਟੀਫਿਕੇਟ ਨਾਲ ਅਟੈਚ ਕਰਨ ਤੋਂ ਛੋਟ ਦਿੱਤੀ ਜਾਵੇ ਅਤੇ ਸਕੂਲ ਦੇ ਦਾਖਲਾ ਖਾਰਜ਼ ਰਜਿਸਟਰ ਨੂੰ ਅਹਿਮੀਅਤ ਦਿੱਤੀ ਜਾਵੇ , ਸਬੰਧਤ ਵਿਦਿਆਰਥੀ ਦੇ ਮਾਪਿਆਂ ਤੋਂ ਆਮਦਨ , ਜਾਤੀ ਅਤੇ ਪੱਕੀ ਵਸਨੀਕ ਹੋਣ ਦੀ ਸਵੈ ਘੋਸ਼ਣਾ ਲੈ ਕੇ ਵੱਧ ਤੋਂ ਵੱਧ ਪੇਂਡੂ ਹੋਣ ਦੀ ਸੂਰਤ ਵਿੱਚ ਸਰਪੰਚ ਤੋਂ ਅਤੇ ਦੀ ਸੂਰਤ ਵਿੱਚ ਮਿਊਨਸੀਪਲ ਕਮਿਸ਼ਨਰ ਤੋਂ ਤਸਦੀਕ ਕਰਵਾਕੇ ਵਜੀਫਾ ਅਪਲਾਈ ਕਰਨ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਵਜੀਫਾ ਅਪਲਾਈ ਕਰਨ ਦੀਆਂ ਮਿਤੀਆਂ ਵਿੱਚ ਵਾਧਾ ਕੀਤਾ ਜਾਵੇ ਅਤੇ ਅਧਿਆਪਕਾਂ ਨੂੰ ਕਸੂਰਵਾਰ ਠਹਿਰਾਉਣ ਦੀ ਨੀਤੀ ਤੋਂ ਤਿਆਗ ਕੀਤਾ ਜਾਵੇ।

ਇਸ ਸਮੇਂ ਜੋਰਾ ਸਿੰਘ ਬੱਸੀਆਂ, ਚਰਨ ਸਿੰਘ ਤਾਜਪੁਰੀ, ਮਨੀਸ਼ ਸ਼ਰਮਾ, ਜੁਗਲ ਸ਼ਰਮਾ, ਸਤਵਿੰਦਰ ਪਾਲ ਸਿੰਘ, ਗਿਆਨ ਸਿੰਘ, ਸ਼ਿਵ ਪ੍ਰਭਾਕਰ ਆਦਿ ਆਗੂ ਹਾਜਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments