Friday, March 1, 2024
No menu items!
HomeEducationਸਿੱਖਿਆ ਵਿਭਾਗ 'ਚ ਕੰਮ ਕਰਦੇ ਦਫ਼ਤਰੀ ਕੱਚੇ ਮੁਲਾਜ਼ਮਾਂ ਦੀ ਸਰਕਾਰ ਨੇ ਨਹੀਂ...

ਸਿੱਖਿਆ ਵਿਭਾਗ ‘ਚ ਕੰਮ ਕਰਦੇ ਦਫ਼ਤਰੀ ਕੱਚੇ ਮੁਲਾਜ਼ਮਾਂ ਦੀ ਸਰਕਾਰ ਨੇ ਨਹੀਂ ਲਈ ਸਾਰ!

 

ਸਿੱਖਿਆ ਵਿਭਾਗ ਵਿੱਚ ਕੰਮ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਪਾਲਿਸੀ ਆਫ਼ ਵੈੱਲਫੇਅਰ ਅਡੋਹਕ ਕੰਟਰੇਕੂਚਅਲ ਟੈਂਪਰੇਰੀ ਟੀਚਰ ਐਂਡ ਅਦਰ ਐਮਬਲਾਈ ਇੰਨ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਸਾਲ 2022 ‘ਚ ਲਿਆਂਦੀ ਗਈ

ਪੰਜਾਬ ਨੈੱਟਵਰਕ, ਫ਼ਿਰੋਜਪੁਰ

ਸਿੱਖਿਆ ਵਿਭਾਗ! ਸਮੱਗਰਾ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਲਗਭਗ 350 ਦੇ ਕਰੀਬ ਡਾਟਾ ਐਂਟਰੀ ਅਪਰੇਟਰ ਵੱਲੋਂ ਸਟੇਟ ਕਮੇਟੀ ਦੇ ਦਿੱਤੇ ਗਏ ਪ੍ਰੋਗਰਾਮ ਤਹਿਤ ਪੰਜਾਬ ਭਰ ਦੇ ਸਮੁੱਚੇ ਜ਼ਿਲਿਆਂ ਵਿੱਚ ਡਾਟਾ ਐਂਟਰੀ ਅਪਰੇਟਰ ਯੂਨੀਅਨ ਦੁਆਰਾ ਸਮੂਹਿਕ ਛੁੱਟੀ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤੇ ਗਏ।

ਇਹ ਵੀ ਪੜ੍ਹੋ- Holiday Alert: ਪੰਜਾਬ ਦੇ ਸਕੂਲਾਂ ‘ਚ ਛੁੱਟੀ ਦਾ ਐਲਾਨ, ਪੜ੍ਹੋ ਵੇਰਵਾ

ਇਸ ਲੜੀ ਤਹਿਤ ਜ਼ਿਲ੍ਹਾ ਫ਼ਿਰੋਜਪੁਰ ਦੇ ਸਮੂਹ ਮੁਲਾਜ਼ਮਾਂ ਵੱਲੋਂ ਜਥੇਬੰਦੀ ਦੇ ਮੀਤ ਪ੍ਰਧਾਨ ਜਨਕ ਸਿੰਘ ਦੀ ਅਗਵਾਈ ਵਿੱਚ ਰਣਬੀਰ ਸਿੰਘ ਭੁੱਲਰ ਐਮ.ਐਲ.ਏ ਹਲਕਾ ਫ਼ਿਰੋਜਪੁਰ ਸ਼ਹਿਰੀ ਅਤੇ ਰਜਨੀਸ਼ ਦਹੀਆ ਐਡਵੋਕੇਟ ਐਮ.ਐਲ.ਏ ਫ਼ਿਰੋਜਪੁਰ ਦਿਹਾਤੀ ਨੂੰ ਆਪਣਾ ਮੰਗ ਪੱਤਰ ਦਿੱਤਾ ਗਿਆ।

ਦਫ਼ਤਰੀ ਸਹਾਇਕ ਕਮ ਡਾਟਾ ਐਂਟਰੀ ਅਪਰੇਟਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਜਨਕ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਅਧੀਨ ਸਮੱਗਰਾ ਸਿੱਖਿਆ ਅਭਿਆਨ ਅਧੀਨ ਮੁੱਖ ਦਫ਼ਤਰ, ਜ਼ਿਲ੍ਹਾ ਸਿੱਖਿਆ ਦਫ਼ਤਰ ਅਤੇ ਬਲਾਕ ਪੱਧਰ ਤੇ 2004 ਤੋਂ ਆਫ਼ਿਸ ਅਸਿਸਟੈਂਟ ਕਮ ਡਾਟਾ ਐਂਟਰੀ ਓਪਰੇਟਰ ਕੰਮ ਕਰ ਰਹੇ ਹਨ।

ਇਹ ਕਰਮਚਾਰੀ ਪਾਰਦਰਸ਼ੀ ਢੰਗ ਨਾਲ ਭਰਤੀ ਹੋਏ ਹਨ ਅਤੇ 10 ਸਾਲ ਵਾਲੀ ਸ਼ਰਤ ਸਮੇਤ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਰਹੇ ਕੱਚੇ ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ਵਿੱਚ ਪੱਕੇ ਕਰਨ ਲਈ ਪਾਲਿਸੀ ਆਫ਼ ਵੈੱਲਫੇਅਰ ਅਡੋਹਕ ਕੰਟਰੇਕੂਚਅਲ ਟੈਂਪਰੇਰੀ ਟੀਚਰ ਐਂਡ ਅਦਰ ਐਮਬਲਾਈ ਇੰਨ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਸਾਲ 2022 ਵਿੱਚ ਲਿਆਂਦੀ ਗਈ।

ਇਸ ਪਾਲਿਸੀ ਵਿੱਚ ਵਲੰਟੀਅਰ ਅਤੇ ਸਿੱਖਿਆ ਪ੍ਰਵਾਈਡਰ ਦੇ ਨਾਲ ਨਾਲ ਇਹਨਾਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਪੰਜਾਬ ਕੈਬਨਿਟ ਅਤੇ ਵਿੱਤ ਵਿਭਾਗ ਵੱਲੋਂ ਪਾਸ ਹੋਣ ਉਪਰੰਤ ਡਾਟਾ ਵੀ ਵੈਰੀਫਾਈ ਕਰ ਲਿਆ ਗਿਆ ਸੀ। ਪਰ ਵਲੰਟੀਅਰ ਨਾਲ 28—07—2023 ਨੂੰ ਦਿੱਤੇ ਗਏ ਰੈਗੂਲਰ ਆਰਡਰਾਂ ਨਾਲ ਉਕਤ ਕਰਮਚਾਰੀਆਂ ਨੂੰ ਆਰਡਰ ਨਹੀਂ ਦਿੱਤੇ ਗਏ।

ਸਰਕਾਰ ਨੂੰ ਅਪੀਲ ਹੈ ਕਿ ਸਾਲਾਂ ਤੋ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਵੀ ਪੱਕੇ ਕਰੇ। ਇਹਨਾਂ ਕਰਮਚਾਰੀਆਂ ਨੂੰ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਐੱਮ.ਐੱਲ.ਏ./ਮੰਤਰੀ ਨੂੰ ਮੰਗ ਪੱਤਰ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਦਾ ਵਾਅਦਾ ਯਾਦ ਕਰਵਾਇਆ ਗਿਆ।

ਇਸ ਮੌਕੇ ਸੁਨੀਲ ਕੁਮਾਰ,ਸੰਦੀਪ ਕੁਮਾਰ,ਜਸਵਿੰਦਰ ਸਿੰਘ,ਦਵਿੰਦਰ ਤਲਵਾਰ,ਮੈਡਮ ਪੂਜਾ,ਰੀਨਾ ਰਾਣੀ,ਏਕ ਜੋਤ ਕੌਰ,ਹਰਪ੍ਰੀਤ ਕੌਰ,ਪੂਨਮ ਰਾਣੀ ਅਤੇ ਮੈਡਮ ਚਿੰਕੀ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments