Saturday, April 20, 2024
No menu items!
HomeEducationਪੰਜਾਬ ਦੇ ਸਾਰੇ ਸਕੂਲਾਂ 'ਚ ਸਫ਼ਾਈ ਕਰਮਚਾਰੀ ਤੈਨਾਤ ਕਰੇ ਸਰਕਾਰ

ਪੰਜਾਬ ਦੇ ਸਾਰੇ ਸਕੂਲਾਂ ‘ਚ ਸਫ਼ਾਈ ਕਰਮਚਾਰੀ ਤੈਨਾਤ ਕਰੇ ਸਰਕਾਰ

 

ਸਾਰੇ ਸਕੂਲਾਂ ਵਿੱਚ ਸਫਾ਼ਈ ਕਰਮਚਾਰੀਆਂ ਦੀ ਲੋੜ- ਭਗਵੰਤ, ਰਾਮਪਾਲ, ਮਥਰੇਸ਼, ਬਲਵੀਰ

ਪੰਜਾਬ ਨੈੱਟਵਰਕ, ਜਲੰਧਰ

ਪੰਜਾਬ ਦੇ ਨਿਰੋਲ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਜ਼ਿਲ੍ਹਾ ਜਲੰਧਰ ਇਕਾਈ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਗਵੰਤ ਪ੍ਰਿਤਪਾਲ ਸਿੰਘ, ਜ਼ਿਲ੍ਹਾ ਜਥੇਬੰਦਕ ਸਕੱਤਰ ਰਾਮਪਾਲ,ਮੀਤ ਪ੍ਰਧਾਨਾਂ ਮਥਰੇਸ਼ ਅਤੇ ਡਾ. ਬਲਵੀਰ ਚੰਦ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਕੂਲਾਂ ਵਿੱਚ ਸਫ਼ਾਈ ਕਰਮਚਾਰੀਆਂ ਦੀ ਤੈਨਾਤੀ ਕਰਨ ਦੀ ਜਥੇਬੰਦੀ ਦੀ ਚਿਰੋਕਣੀ ਮੰਗ ਨੂੰ ਪੰਜਾਬ ਸਰਕਾਰ ਵਲੋਂ ਪੂਰਾ ਕਰਦਿਆਂ ਪਿਛਲੇ ਕੁਝ ਸਮੇਂ ਦੌਰਾਨ 100 ਵਿਦਿਆਰਥੀਆਂ ਤੋਂ ਵੱਧ ਗਿਣਤੀ ਵਾਲੇ ਸਕੂਲਾਂ ਵਿੱਚ ਸਫ਼ਾਈ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ DA ਵਿਚ ਕੀਤਾ ਜਾ ਸਕਦੈ ਵਾਧਾ

ਇਸ ਭਰਤੀ ਨਾਲ ਇਹਨਾਂ ਸਕੂਲਾਂ ਵਿੱਚ ਸਫ਼ਾਈ ਵਿਵਸਥਾ ਕਾਫ਼ੀ ਵਧੀਆ ਹੋ ਚੁੱਕੀ ਹੈ ਜੋ ਕਿ ਪੰਜਾਬ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ ਹੈ। ਪ੍ਰੰਤੂ ਜਿਨ੍ਹਾਂ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 100 ਤੋਂ ਘੱਟ ਹੈ ਉੱਥੇ ਸਫ਼ਾਈ ਕਰਮਚਾਰੀ ਤੈਨਾਤ ਨਾ ਹੋਣ ਕਾਰਨ ਜਿਉਂ ਦੀ ਤਿਉਂ ਹੈ। ਅਧਿਆਪਕਾਂ ਨੂੰ ਸਕੂਲਾਂ ਵਿੱਚ ਸਫ਼ਾਈ ਦੀ ਵਿਵਸਥਾ ਕਰਨ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਹਨ। ਜਥੇਬੰਦੀ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਪਾਸੋਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੇ ਭੇਦ ਭਾਵ ਬਿਨਾਂ ਸਫ਼ਾਈ ਕਰਮਚਾਰੀਆਂ ਦੀ ਤੈਨਾਤੀ ਕਰਨ ਦੀ ਪੁਰਜ਼ੋਰ ਮੰਗ ਕੀਤੀ।

ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ਼ ਸਿੰਘ, ਅਮਨਦੀਪ ਸਿੰਘ ਭੰਗੂ, ਕਪਿਲ ਕਵਾਤਰਾ, ਜਸਵੰਤ ਸਿੰਘ ਰੌਲੀ,ਸੁਖਦੇਵ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਸਤੀਸ਼ ਕੁਮਾਰ,ਇੰਦਰਜੀਤ ਸਿੰਘ ਕਿਸ਼ਨਪੁਰ,ਮਨਦੀਪ ਸਿੰਘ (ਸ. ਜ਼ਿਲ੍ਹਾ ਪ੍ਰੈੱਸ ਸਕੱਤਰ), ਰਵਿੰਦਰ ਕੁਮਾਰ (ਸ. ਜਨਰਲ ਸਕੱਤਰ) ਸੁਰਿੰਦਰ ਪਾਲ, ਨਰਦੇਵ ਸਿੰਘ ਜਰਿਆਲ,ਜੀਵਨ ਜੋਤੀ, ਦਵਿੰਦਰ ਸਿੰਘ ਚਿੱਟੀ,ਨਿਰਮਲ ਕੁਮਾਰ, ਅਵਿਨਾਸ਼ ਭਗਤ,ਕੁਲਵੰਤ ਸਿੰਘ ਬੜਾਪਿੰਡ, ਕੁਲਦੀਪ ਸਿੰਘ ਧੀਰਪੁਰ,ਸੰਜੀਵ ਭਾਰਦਵਾਜ,ਰਾਜੇਸ਼ ਕੁਮਾਰ,ਗੁਰਪ੍ਰੀਤ ਸਿੰਘ,ਰਾਜ ਕੁਮਾਰ ਭਤੀਜਾ,ਪਾਲ ਜੀ ਮੁਕੇਸ਼, ਮੁਨੀਸ਼ ਮੋਹਨ, ਅਨੁਰਾਗ ਸੰਧੀਰ,ਵਿਕਾਸ ਮੋਹਨ, ਮਲਕੀਤ ਸਿੰਘ ਖਰਲਾਂ,ਜਗਦੀਸ਼ ਲਾਲ, ਸੁਖਵਿੰਦਰ ਸੰਧੂ,ਮਨਜੀਤ ਮੰਡ,ਸੰਜੀਵ ਸ਼ਰਮਾ,ਸ਼ੇਖਰ ਚੰਦ, ਲਖਵਿੰਦਰ ਸਿੰਘ, ਜਸਵੀਰ ਸਿੰਘ, ਹੀਰਾ ਲਾਲ,ਮੈਡਮ ਮਨਿੰਦਰ ਕੌਰ, ਸਤੀਸ਼ ਕੁਮਾਰੀ,ਡਿੰਪਲ ਸ਼ਰਮਾ, ਰਣਜੀਤ ਕੌਰ,ਮਮਤਾ ਸਪਰੂ, ਅੰਜਲਾ ਸ਼ਰਮਾ, ਰੀਨਾ ਕਾਲੀਆ, ਹਰਪ੍ਰੀਤ ਕੌਰ,ਕੁਲਵਿੰਦਰ ਕੌਰ ਖੁਸਰੋਪੁਰ, ਮੋਨਿਕਾ ਉੱਪਲ, ਗੁਰਵਿੰਦਰ ਕੌਰ, ਪਲਵਿੰਦਰ ਕੌਰ,ਮਨਜੀਤ ਕੌਰ ਭੀਖਾ ਨੰਗਲ, ਰਜਵੰਤ ਕੌਰ , ਨਵਜੀਤ ਕੌਰ, ਹੀਨਾ ਮਲਕਾਨੀਆ, ਪਵਨਪ੍ਰੀਤ ਕੌਰ, ਪ੍ਰਦੀਪ ਕੌਰ ਭੋਗਪੁਰ, ਰਾਜਵਿੰਦਰ ਕੌਰ, ਸੰਤੋਸ਼ ਟਾਂਡੀ,ਮਮਤਾ ਅਨੰਦ, ਸਾਰਿਕਾ, ਲਲਿਤਾ ਅੱਪਰਾ,ਰੀਟਾ,ਸੰਗੀਤਾ,ਬਬੀਤਾ ਸ਼ੈਲੀ, ਹਰਮੀਤ ਕੌਰ,ਸਾਕਸ਼ੀ ਅਤੇ ਹੋਰ ਅਧਿਆਪਕ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments