Saturday, March 2, 2024
No menu items!
HomeChandigarhPunjab News- ਪੰਜਾਬ ਦੇ ਮੁਲਾਜ਼ਮਾਂ ਦੀਆਂ ਆਸਾਂ ਨੂੰ ਨਾ ਪਿਆ ਬੂਰ, ਦੇਰ...

Punjab News- ਪੰਜਾਬ ਦੇ ਮੁਲਾਜ਼ਮਾਂ ਦੀਆਂ ਆਸਾਂ ਨੂੰ ਨਾ ਪਿਆ ਬੂਰ, ਦੇਰ ਰਾਤ ਤੱਕ ਛੁੱਟੀ ਉਡੀਕਦੇ ਸੌਂ ਗਏ…!

 

Punjab News- ਸਰਕਾਰ ਨੇ 22 ਜਨਵਰੀ ਦੀ ਛੁੱਟੀ ‘ਤੇ ਦੇਰ ਰਾਤ ਤੱਕ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ

ਪੰਜਾਬ ਨੈੱਟਵਰਕ, ਚੰਡੀਗੜ੍ਹ-

Punjab News- ਪੰਜਾਬ ਦੇ ਮੁਲਾਜ਼ਮ 22 ਜਨਵਰੀ ਦੀ ਛੁੱਟੀ ਤੋਂ ਵਾਂਝੇ ਰਹੇ। ਕਿਉਂਕਿ, ਪੰਜਾਬ ਸਰਕਾਰ ਨੇ 22 ਜਨਵਰੀ ਦੀ ਛੁੱਟੀ ਤੇ ਦੇਰ ਰਾਤ ਤੱਕ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਕਿ, ਸੂਬੇ ਦੇ ਅੰਦਰ 22 ਜਨਵਰੀ ਦੀ ਛੁੱਟੀ ਹੈ ਜਾਂ ਨਹੀਂ।

ਬੇਸ਼ੱਕ ਮੋਦੀ ਸਰਕਾਰ ਦੇ ਵਲੋਂ ਸ੍ਰੀ ਰਾਮ ਜਨਮ ਭੂਮੀ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਨੂੰ ਲੈ ਕੇ ਜਿਥੇ, ਕੇਂਦਰੀ ਅਦਾਰਿਆਂ ਵਿਚ ਢਾਈ ਵਜੇ ਤੱਕ ਛੁੱਟੀ ਐਲਾਨੀ ਸੀ, ਉਥੇ ਹੀ ਕਈ ਸੂਬਿਆਂ ਦੀਆਂ ਸਰਕਾਰ ਦੇ ਵਲੋਂ ਪੂਰੇ ਦਿਨ ਵੀ ਛੁੱਟੀ ਐਲਾਨੀ ਗਈ।

ਇਹ ਵੀ ਪੜ੍ਹੋ- Punjab ਦੇ ਸਾਰੇ ਸਰਕਾਰੀ ਸਕੂਲ ਹੋਣਗੇ ਇੰਟਰਨੈੱਟ ਨਾਲ ਲੈੱਸ, ਸਿੱਖਿਆ ਮੰਤਰੀ ਨੇ ਕੀਤਾ ਐਲਾਨ

ਹਾਲਾਂਕਿ ਪੰਜਾਬ ਸਰਕਾਰ ਨੇ 22 ਜਨਵਰੀ ਦੀ ਛੁੱਟੀ ਤੇ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਕਿ, ਸੂਬੇ ਦੇ ਅੰਦਰ 22 ਜਨਵਰੀ ਦੀ ਛੁੱਟੀ ਹੈ ਜਾਂ ਨਹੀਂ। ਪੰਜਾਬ ਨੈੱਟਵਰਕ ਨੂੰ ਸਰਕਾਰੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ, ਕੁੱਝ ਮਹਿਕਮਿਆਂ ਦੇ ਵਲੋਂ 22 ਜਨਵਰੀ ਦੀ ਛੁੱਟੀ ਬਾਰੇ ਸੀਐੱਮ ਦਫ਼ਤਰ ਨੂੰ ਲਿਖਿਆ ਗਿਆ ਸੀ।

ਪਰ ਪੰਜਾਬ ਦੇ ਮੁਲਾਜ਼ਮ ਇਸ ਛੁੱਟੀ ਤੋਂ ਵਾਂਝੇ ਰਹੇ। ਕਿਉਂਕਿ, ਪੰਜਾਬ ਸਰਕਾਰ ਨੇ 22 ਜਨਵਰੀ ਦੀ ਛੁੱਟੀ ਤੇ ਦੇਰ ਰਾਤ ਤੱਕ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਕਿ, ਸੂਬੇ ਦੇ ਅੰਦਰ 22 ਜਨਵਰੀ ਦੀ ਛੁੱਟੀ ਹੈ ਜਾਂ ਨਹੀਂ।

ਇਸੇ ਭੰਬਲਭੁਸੇ ਦੇ ਵਿਚ ਦੇਰ ਰਾਤ ਤੱਕ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ, ਖ਼ਾਸ ਕਰ ਅਧਿਆਪਕਾਂ ਦੇ ਫੋਨ ਪੱਤਰਕਾਰ ਨੂੰ ਆਉਂਦੇ ਰਹੇ ਅਤੇ ਪੁੱਛਦੇ ਰਹੇ ਕਿ, ਸਰਕਾਰ ਕੋਲੋਂ ਪਤਾ ਕਰਵਾਇਓ ਕਿ 22 ਜਨਵਰੀ ਦੀ ਛੁੱਟੀ ਕੀਤੀ ਹੈ ਜਾਂ ਫਿਰ ਨਹੀਂ?

ਦਿੱਲੀ ਦੇ ਵਿਚ ਢਾਈ ਵਜੇ ਤੱਕ ਛੁੱਟੀ ਐਲਾਨੇ ਜਾਣ ਤੋਂ ਬਾਅਦ ਪੰਜਾਬ ਦੇ ਮੁਲਾਜ਼ਮਾਂ ਨੂੰ ਆਸ ਸੀ ਕਿ, ਸੂਬਾ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਨੂੰ ਵੀ ਛੁੱਟੀ ਕਰ ਦੇਵੇਗੀ, ਪਰ ਮੁਲਾਜ਼ਮਾਂ ਦੀਆਂ ਆਸਾਂ ਨੂੰ ਦੇਰ ਰਾਤ ਤੱਕ ਬੂਰ ਨਾ ਪਿਆ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments