Saturday, March 2, 2024
No menu items!
HomePunjabਮੈਨੇਜਮੈਂਟ ਵਲੋਂ ਕਾਮਿਆਂ ਨੂੰ ਭੇਜੇ ਫੁੱਲ ਐਂਡ ਫਾਈਨਲ ਹਿਸਾਬ ਤੇ ਝੂਠੀਆਂ ਸ਼ਿਕਾਇਤਾਂ...

ਮੈਨੇਜਮੈਂਟ ਵਲੋਂ ਕਾਮਿਆਂ ਨੂੰ ਭੇਜੇ ਫੁੱਲ ਐਂਡ ਫਾਈਨਲ ਹਿਸਾਬ ਤੇ ਝੂਠੀਆਂ ਸ਼ਿਕਾਇਤਾਂ ਦਾ ਕੀਤਾ ਵਿਰੋਧ-ਮਜਦੂਰ ਆਗੂ

 

ਸਮਝੌਤਾ ਵਾਰਤਾ ਤੋਂ ਭੱਜਣ ਦਾ ਪ੍ਰਬੰਧਕਾਂ ‘ਤੇ ਲਾਇਆ ਦੋਸ਼

ਖੰਨਾ

ਇੱਥੇ ਕਿਰਤ ਇਨਸਪੈਕਟਰ ਸਾਹਿਬਾਨ ਦੇ ਦਫਤਰ ਵਿੱਚ ਲਿਨਫੌਕਸ ਲੌਜਿਸਟਿਕ( ਐਚ ਯੂ ਐਲ) ਕੰਪਨੀ ਦੇ ਸੰਘਰਸ਼ਸ਼ੀਲ ਮਜਦੂਰਾਂ ਨੇ ਪ੍ਰਬੰਧਕਾਂ ਵਲੋਂ ਬਿਨਾਂ ਕੋਈ ਸੂਚਨਾ ਦਿੱਤੇ ਮਨਮਾਨੇ ਢੰਗ ਨਾਲ 63 ਰੈਗੂਲਰ ਕਾਮਿਆਂ ਦੇ ਖਾਤਿਆਂ ਵਿਚ ” ਫੁੱਲ ਐਂਡ ਫਾਈਨਲ ਹਿਸਾਬ ” ਭੇਜਣ ਦਾ ਅਤੇ ਕਾਮਿਆਂ ਖਿਲਾਫ ਪੁਲਿਸ ਪ੍ਰਸ਼ਾਸ਼ਨ ਕੋਲ ਮਜਦੂਰਾਂ ਵਲੋਂ ਘੇਰਾਓ ਕਰਨ ਦਾ ਬਹਾਨਾ ਬਣਾ ਕੇ ਝੂਠੀ ਸ਼ਿਕਾਇਤ ਕਰਕੇ ਸੁਰੱਖਿਆ ਦੀ ਮੰਗ ਕਰਨ ਦਾ ਡਟਕੇ ਵਿਰੋਧ ਕਰਦੇ ਹੋਏ ਪ੍ਰਬੰਧਕਾਂ ‘ਤੇ ਮਜਦੂਰਾਂ ਦੇ ਰੁਜਗਾਰ ਜਾਂ ਬੇਰੁਜ਼ਗਾਰੀ ਦਾ ਯੋਗ ਮੁਆਵਜ਼ਾ ਤੇ ਬਣਦੇ ਕਾਨੂੰਨੀ ਹੱਕ ਹੜੱਪਣ ਤੇ ਕਿਰਤੀਆਂ ਨੂੰ ਦਹਿਸ਼ਤਸ਼ੁਦਾ ਕਰਨ ਦਾ ਦੋਸ਼ ਲਾਉਂਦੇ ਹੋਏ ਸਹਾਇਕ ਕਿਰਤ ਕਮਿਸ਼ਨਰ ਲੁਧਿਆਣਾ ਤੇ ਪ੍ਰਬੰਧਕਾਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਪਸੀ ਸਹਿਮਤੀ ਨਾਲ ਪੈਂਡਿੰਗ ਸ਼ਿਕਾਇਤਾਂ ਦੇ ਜਲਦੀ ਮੁਕੰਮਲ ਨਿਪਟਾਰੇ ਦੀ ਮੰਗ ਕੀਤੀ ਹੈ। ਮੌਕੇ ‘ਤੇ ਮੌਜੂਦ ਸਹਾਇਕ ਕਿਰਤ ਕਮਿਸ਼ਨਰ ਸਾਹਿਬਾਨ ਨੇ ਭਰੋਸਾ ਦਿਵਾਇਆ ਕਿ ਸਾਡੇ ਲੇਬਰ ਵਿਭਾਗ ਦੇ ਟਰਾਂਸਫਰ ਹੋਏ ਇਨਸਪੈਕਟਰ ਦੀ ਜਲਦੀ ਜੁਆਇਨ ਹੋਣ ‘ਤੇ ਪ੍ਰਬੰਧਕਾਂ ਨੂੰ ਬੁਲਾ ਕੇ ਮਸਲਾ ਹੱਲ ਕੀਤਾ ਜਾਵੇਗਾ।

ਇਸ ਸਬੰਧੀ ਸਾਂਝਾ ਬਿਆਨ ਜਾਰੀ ਕਰਦੇ ਹੋਏ ਮਜਦੂਰ ਯੂਨੀਅਨ ਇਲਾਕਾ ਖੰਨਾ ਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ( ਰਜਿ) ਲੁਧਿਆਣਾ ਦੇ ਕ੍ਰਮਵਾਰ ਆਗੂਆਂ ਸ੍ਰੀ ਮਲਕੀਤ ਸਿੰਘ ਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਤੋਂ ਰੈਗੂਲਰ ਤੇ ਕੰਟਰੈਕਟ ਕਰਮਚਾਰੀ ਆਪਣੀ ਯੂਨੀਅਨ ਦੇ ਪ੍ਰਤੀਨਿਧਾਂ ਰਾਹੀਂ ਪ੍ਰਬੰਧਕਾਂ, ਸਬੰਧਿਤ ਕਿਰਤ ਵਿਭਾਗ , ਪਰਸ਼ਾਸ਼ਨਿਕ ਅਧਿਕਾਰੀਆਂ, ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਮੁੱਖ ਮੰਤਰੀ ਪੰਜਾਬ ਸਰਕਾਰ , ਕਿਰਤ ਤੇ ਉਦਯੋਗ ਮੰਤਰੀ ਪੰਜਾਬ ਨੂੰ ਪ੍ਰਬੰਧਕਾਂ ਵਲੋਂ ਯੋਜਨਾਬੱਧ ਢੰਗ ਨਾਲ ਮੋਹਨ ਪੁਰ ਡੀਪੂ ਨੂੰ ਖਾਲੀ ਕਰਨ ਤੇ ਅੰਤ ਗੈਰ-ਕਾਨੂੰਨੀ ਤੌਰ ‘ਤੇ ਬੰਦ ਕਰਕੇ 350 ਦੇ ਕਰੀਬ ਕੱਚੇ-ਪੱਕੇ ਕਾਮਿਆਂ ਦੀ ਰੋਟੀ-ਰੋਜੀ ਤੇ ਕਾਨੂੰਨੀ ਅਧਿਕਾਰ ਬਚਾਉਣ ਲਈ ਅਰਜ-ਅਰਜੋਈ ਕਰਨ ਦੇ ਨਾਲ-2 ਬਿਲਕੁਲ ਹੱਕੀ , ਜਮਹੂਰੀ ਤੇ ਸਾਂਤੀ-ਪੂਰਵਕ ਸੰਘਰਸ਼ ਕਰਦੇ ਆ ਰਹੇ ਹਨ।

ਪਰੰਤੂ ਪ੍ਰਬੰਧਕ ਤੇ ਠੇਕੇਦਾਰ ਜਾਣ-ਬੁੱਝ ਕੇ ਕਾਮਿਆਂ ਨੂੰ ਲਗਾਤਾਰ ਡਰਾਉਣ-ਧਮਕਾਉਣ, ਲਲਚਾਉਣ , ਪਲੋਸਣ , ਪਾੜਨ -ਖਿੰਡਾਉਣ ਤੇ ਮਾਮਲੇ ਨੂੰ ਲਟਕਾਉਣ ਦੇ ਕੌਝੇ ਹੱਥ-ਕੰਡੇ ਵਰਤਦੇ ਆ ਰਹੇ ਹਨ ਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਦੇ ਹੁਕਮਾਂ/ਸੁਝਾਵਾਂ ਤੇ ਕਿਰਤ ਕਾਨੂੰਨਾਂ ਨੂੰ ਅੱਖੋਂ- ਪਰੋਖੇ ਕਰਦੇ ਆ ਰਹੇ ਹਨ। ਜਿਸਦਾ ਸਬੂਤ ਕਿਰਤ ਇਨਸਪੈਕਟਰ ਸਾਹਿਬਾਨ ਦਫਤਰ ਖੰਨਾ ਦੀ ਸੁਣਵਾਈ ਕਾਰਵਾਈ ‘ਚ ਦਰਜ ਹੈ।

ਮਜਦੂਰ ਆਗੂਆਂ ਨੇ ਕਿਹਾ ਕਿ ਬਣਦਾ ਤਾਂ ਇਹ ਸੀ ਕਿ ਯੋਜਨਾਬੱਧ ਤਰੀਕੇ ਨਾਲ ਇਹੀ ਕੰਮ ਰਾਜਪੁਰੇ ਨਵਾਂ ਵੇਅਰਹਾਊਸ ਚਲਾਉਣ ਲਈ ਨਵੀਂ ਠੇਕਾ ਭਰਤੀ ਕਰਨ, ਸਥਾਨਕ ਕਾਮਿਆਂ ਦੀ ਗਿਣਤੀ ਘਟਾਉਣ, ਅੰਤ ਡੀਪੂ ਨੂੰ ਗੈਰਕਾਨੂੰਨੀ ਤੌਰ ‘ਤੇ ਬੰਦ ਕਰਕੇ 350 ਦੇ ਕਰੀਬ ਰੈਗੂਲਰ ਤੇ ਕੰਟਰੈਕਟ ਕਰਮਚਾਰੀਆਂ ਦੀ ਰੋਟੀ-ਰੋਜੀ ਤੇ ਕਾਨੂੰਨੀ ਅਧਿਕਾਰ ਖੋਹਣ ਦੇ ਦੋਸ਼ੀ ਪ੍ਰਬੰਧਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਅਤੇ ਮਜਦੂਰਾਂ ਦੇ ਰੁਜਗਾਰ ਜਾਂ ਬੇਰੁਜ਼ਗਾਰੀ ਮੁਆਵਜ਼ਾ ਤੇ ਬਣਦੇ ਕਾਨੂੰਨੀ ਹੱਕ ਬਹਾਲ ਕੀਤੇ ਜਾਂਦੇ, ਪਰੰਤੂ ਅਜਿਹਾ ਕਰਨ ਦੀ ਬਜਾਏ ਕੇਂਦਰ ਤੇ ਸੂਬਾ ਸਰਕਾਰਾਂ ਲਿਨਫੌਕਸ ( ਹਿੰਦੋਸਤਾਨ ਯੂਨੀਲੀਵਰ) ਵਰਗੀਆਂ ਦੇਸੀ-ਬਦੇਸ਼ੀ ਕੰਪਨੀਆਂ ਨੂੰ ਕਿਰਤੀਆਂ ਦੀ ਅੰਨ੍ਹੀ ਲੁੱਟ ਤੇ ਸੁਪਰ ਮੁਨਾਫੇ ਵਧਾਉਣ ਲਈ ਕਾਨੂੰਨੀ ਖੁੱਲਾਂ ਤੇ ਆਰਥਿਕ ਰਿਆਇਤਾਂ ਦੇ ਗੱਫੇ ਦੇ ਰਹੀਆਂ ਹਨ। ਤੇ ਕਾਮਿਆਂ ਨੂੰ ਬੇਰੁਜ਼ਗਾਰੀ ਤੇ ਭੁੱਖਮਰੀ ਦੇ ਮੂੰਹ ਧੱਕ ਰਹੀਆਂ ਹਨ।

ਮਜਦੂਰ ਆਗੂਆਂ ਨੇ ਦੱਸਿਆ ਕਿ ਅੱਜ ਪ੍ਰਬੰਧਕਾਂ ਨੇ ਇੱਕ ਹੱਥ ਸੰਘਰਸ਼ਸ਼ੀਲ 63 ਰੈਗੂਲਰ ਕਾਮਿਆਂ ਦੇ ਖਾਤਿਆਂ ਵਿਚ ਮਨ ਚਾਹੇ ਤਰੀਕੇ ਨਾਲ਼ ” ਫੁੱਲ ਐਂਡ ਫਾਈਨਲ ਹਿਸਾਬ ” ਭੇਜਿਆ ਹੈ ਤੇ ਦੂਜੇ ਹੱਥ 9 ਜਨਵਰੀ ਨੂੰ ਮੈਨੇਜਮੈਂਟ ਵਲੋਂ ਲਗਾਤਾਰ ਟਾਲ – ਮਟੋਲ ਕਰਨ ਦੇ ਰਵੱਈਏ ਖਿਲਾਫ ਕੀਤੇ ਸੰਕੇਤਕ ਵਿਰੋਧ ਪ੍ਰਦਰਸ਼ਨ ਨੂੰ ਬਹਾਨਾ ਬਣਾ ਕੇ ਹਾਜ਼ਿਰ ਨਾਂ ਹੋਣ ਤੇ ਪੁਲਿਸ ਪ੍ਰਸ਼ਾਸ਼ਨ ਤੋਂ ਸੁਰੱਖਿਆ ਦੀ
ਮੰਗ ਦੀ ਜੋਰਦਾਰ ਨਿੰਦਾ ਕਰਦੇ ਹੋਏ ਕੰਪਨੀ ਪ੍ਰਬੰਧਕਾਂ ਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਕੋਲ ਪੈਂਡਿੰਗ ਸ਼ਿਕਾਇਤਾਂ ਸਬੰਧੀ ਚੱਲਦੀ ਆ ਰਹੀ ਵਾਰਤਾਲਾਪ ਤੋਂ ਭੱਜਣ ਤੇ ਅਸਲ ਹੱਕ ਮਾਰਨ ਦਾ ਦੋਸ਼ ਲਾਉਂਦੇ ਹੋਏ ਕੰਟਰੈਕਟ ਤੇ ਰੈਗੂਲਰ ਕਾਮਿਆਂ ਦੇ ਮਸਲੇ ਹੱਲ ਕਰਨ ਦੀ ਮੰਗ ਕੀਤੀ ਗਈ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਕਾਮਿਆਂ ਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਹੱਕੀ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਦੌਰਾਨ ਕੰਪਨੀ ਦੀ ਮਜਦੂਰ ਕਮੇਟੀ ਦੇ ਆਗੂਆਂ ਬਲਵਿੰਦਰ ਸਿੰਘ, ਕਰਮਜੀਤ ਸਿੰਘ, ਪਰਵਿੰਦਰ ਸਿੰਘ, ਗਿਆਨ ਸਿੰਘ, ਗੁਰਜੀਤ ਸਿੰਘ, ਗੁਰਵਿੰਦਰ ਸਿੰਘ ਬਿੰਦੀ, ਜਗਰੂਪ ਸਿੰਘ, ਜਸਵਿੰਦਰ ਸਿੰਘ ਕੌੜੀ, ਸੁਰਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

RELATED ARTICLES
- Advertisment -

Most Popular

Recent Comments