Saturday, April 20, 2024
No menu items!
HomeChandigarhMSP ਦੀ ਕਾਨੂੰਨੀ ਗਰੰਟੀ ਸਮੇਤ ਭਖਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ...

MSP ਦੀ ਕਾਨੂੰਨੀ ਗਰੰਟੀ ਸਮੇਤ ਭਖਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਤਾਲਮੇਲਵੀਂ ਇਕਜੁਟਤਾ ਦਾ ਮੁੱਢਲਾ ਅਮਲ ਸ਼ੁਰੂ

 

MSP ਦੀ ਕਾਨੂੰਨੀ ਗਰੰਟੀ ਸਮੇਤ ਭਖਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਤਾਲਮੇਲਵੀਂ ਇਕਜੁਟਤਾ ਦਾ ਮੁੱਢਲਾ ਅਮਲ ਸ਼ੁਰੂ; ਹਾਂ-ਪੱਖੀ ਹੁੰਗਾਰਾ ਮਿਲਿਆ

ਦਲਜੀਤ ਕੌਰ, ਚੰਡੀਗੜ੍ਹ:

MSP ਦੀ ਕਾਨੂੰਨੀ ਗਰੰਟੀ ਸਮੇਤ ਓਹੀ ਭਖਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਵੱਖੋ ਵੱਖਰੇ ਢੰਗਾਂ ਰਾਹੀਂ ਪੰਜਾਬ ‘ਚ ਸੰਘਰਸ਼ਸ਼ੀਲ ਕਿਸਾਨ ਫਰੰਟਾਂ ਦੀ ਤਾਲਮੇਲਵੀਂ ਇਕਜੁਟਤਾ ਦਾ ਮੁੱਢਲਾ ਅਮਲ ਸ਼ੁਰੂ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦੇ ਹੋਏ ਭਾਕਿਯੂ (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ 22 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਇਸ ਮਕਸਦ ਲਈ 6 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ।

ਜਥੇਬੰਦੀ ਦੇ ਤਿੰਨ ਸੂਬਾ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਤੇ ਰੂਪ ਸਿੰਘ ਛੰਨਾਂ ਵੱਲੋਂ ਪਹਿਲਾਂ 26 ਫਰਵਰੀ ਨੂੰ ਸਰਵਣ ਸਿੰਘ ਪੰਧੇਰ, ਸਤਨਾਮ ਸਿੰਘ ਸਾਹਨੀ ਤੇ ਅਮਰ ਮਾਂਗਟ (ਯੂ ਪੀ) ਨੂੰ ਮਿਲ ਕੇ ਇਸ ਤਜਵੀਜ਼ ਉੱਤੇ ਵਿਚਾਰ ਚਰਚਾ ਕੀਤੀ ਗਈ। ਫਿਰ ਇੱਕ ਅੱਠ ਨੁਕਾਤੀ ਤਜਵੀਜ਼ ਪੱਤਰ ਤਿਆਰ ਕਰਕੇ 6 ਮੈਂਬਰੀ ਕਮੇਟੀ ਵੱਲੋਂ ਪਾਸ ਕੀਤਾ ਗਿਆ।

ਇਸ ਤਜਵੀਜ਼ ਪੱਤਰ ਨੂੰ ਲੈ ਕੇ ਦੁਬਾਰਾ 1 ਮਾਰਚ ਨੂੰ ਸਰਵਣ ਸਿੰਘ ਪੰਧੇਰ, ਮਨਜੀਤ ਰਾਏ ਤੇ ਅਮਰਜੀਤ ਹਰਿਆਣਾ ਤੋਂ ਵੱਖਰੇ ਤੌਰ ‘ਤੇ ਸੁਰਜੀਤ ਸਿੰਘ ਫੂਲ ਤੇ ਸੁਖਵਿੰਦਰ ਕੌਰ ਨੂੰ ਮਿਲਿਆ ਗਿਆ। 27 ਫਰਵਰੀ ਨੂੰ ਸਾਥੀ ਡੱਲੇਵਾਲ ਦੀ ਜਥੇਬੰਦੀ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਨੂੰ ਉਸਦੇ ਸਾਥੀਆਂ ਸਮੇਤ ਮਿਲਿਆ ਗਿਆ।

ਕੁੱਲ ਮਿਲਾ ਕੇ ਸਭ ਦਾ ਹੁੰਗਾਰਾ ਹਾਂ ਪੱਖੀ ਸੀ, ਪ੍ਰੰਤੂ ਸੰਯੁਕਤ ਕਿਸਾਨ ਮੋਰਚਾ ਗੈਰਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸਾਂਝੇ ਫੋਰਮ ਦੀ ਬਾਕਾਇਦਾ ਮੀਟਿੰਗ ਕਰਕੇ ਹੀ ਅੰਤਿਮ ਫੈਸਲਾ ਕਰਨ ਦੀ ਅਸੂਲੀ ਗੱਲ ਕਹੀ ਗਈ।

ਤਾਲਮੇਲਵੀਂ ਇਕਜੁਟਤਾ ਦੇ ਅਸੂਲਾਂ ਵਿੱਚ ਦਿੱਲੀ ਘੋਲ਼ ਦੌਰਾਨ 26 ਜਨਵਰੀ 2021 ਮੌਕੇ ਸਾਥੀ ਪੰਧੇਰ ਦੀ ਜਥੇਬੰਦੀ ਵੱਲੋਂ ਲਾਲ ਕਿਲ੍ਹੇ ਵਾਲੀ ਗਲਤ ਕਾਰਵਾਈ ਅਤੇ ਸਾਥੀ ਡੱਲੇਵਾਲ ਵੱਲੋਂ ਆਪਸੀ ਮਤਭੇਦ ਸੰਯੁਕਤ ਮੋਰਚੇ ਦੇ ਅੰਦਰ ਬਹਿਸ ਵਿਚਾਰ ਰਾਹੀਂ ਹੱਲ ਕਰਨ ਦੀ ਬਜਾਏ ਮੋਰਚੇ ਨਾਲੋਂ ਅਲਹਿਦਗੀ ਤੋਂ ਇਲਾਵਾ ਫਿਰਕਾਪ੍ਰਸਤ, ਹੁੱਲ੍ਹੜਬਾਜ ਫੁੱਟਪਾਊ ਤੇ ਰਾਜਸੀ ਪਾਰਟੀਆਂ ਦੇ ਆਗੂਆਂ ਤੋਂ ਨਿਰਲੇਪਤਾ ਵਾਲੇ ਤਿੰਨ ਅਸੂਲਾਂ ਉੱਤੇ ਵਿਚਾਰ ਚਰਚਾ ਦੌਰਾਨ ਵਿਸ਼ੇਸ਼ ਤੌਰ ‘ਤੇ ਜ਼ੋਰ ਦਿੱਤਾ ਗਿਆ।

ਕਿਸਾਨ ਆਗੂਆਂ ਨੇ ਆਸ ਪ੍ਰਗਟ ਕੀਤੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਗੈਰਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਦਾ ਅੰਤਿਮ ਫੈਸਲਾ ਵੀ ਜਲਦੀ ਦੱਸਿਆ ਜਾਵੇਗਾ ਜਿਸ ਬਾਰੇ ਹਾਂ-ਪੱਖੀ ਹੋਣ ਦੀ ਆਸ ਹੈ। ਅਜਿਹਾ ਹਾਂ-ਪੱਖੀ ਫੈਸਲਾ ਹੀ ਸੰਕਟਗ੍ਰਸਤ ਕਿਸਾਨੀ ਦੇ ਮੌਜੂਦਾ ਕਿਸਾਨ ਘੋਲ਼ ਨੂੰ ਬੁਲੰਦੀਆਂ ਵੱਲ ਲਿਜਾਣ ਵਿੱਚ ਸਹਾਈ ਸਾਬਤ ਹੋਵੇਗਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments