Tuesday, March 5, 2024
No menu items!
HomePunjabਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੀ ਹੋਈ ਸੂਬਾਈ ਮੀਟਿੰਗ! ਲਏ ਗਏ ਕਈ ਅਹਿਮ...

ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੀ ਹੋਈ ਸੂਬਾਈ ਮੀਟਿੰਗ! ਲਏ ਗਏ ਕਈ ਅਹਿਮ ਫ਼ੈਸਲੇ

 

ਪੰਜਾਬ ਨੈੱਟਵਰਕ, ਜਗਰਾਉਂ

ਸੂਬਾ ਕਮੇਟੀ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਦੀ ਅਗਵਾਈ ਵਿੱਚ ਜਗਰਾਉਂ ਵਿਖੇ ਹੋਈ। ਜਿਸ ਵਿੱਚ ਹੇਠ ਲਿਖੇ ਫੈਸਲੇ ਲਏ ਗਏ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 16 ਫਰਵਰੀ ਨੂੰ ਭਾਰਤ ਪੱਧਰ ਦੀਆਂ ਟਰੇਡ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਮੁਲਕ ਵਿਰੋਧੀ/ ਲੋਕ ਵਿਰੋਧੀ ਸਾਮਰਾਜ ਅਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ, ਸਿੱਖਿਆ ਦੇ ਨਿੱਜੀਕਰਨ ਕੇਂਦਰੀਕਰਨ ਅਤੇ ਫਿਰਕੂ ਕਰਨ ਵਾਲੀ ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕਰਾਉਣ, ਮਜ਼ਦੂਰਾਂ ਤੇ ਮੜੇ ਕਿਰਤ ਕੋਡਾਂ ਨੂੰ ਰੱਦ ਕਰਾਉਣ, ਕਿਸਾਨ ਪੱਖੀ ਖੇਤੀ ਨੀਤੀ, ਸਾਰੀਆਂ ਫਸਲਾਂ ਤੇ ਐਮ.ਐਸ.ਪੀ ਨੂੰ ਅਤੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਲਾਗੂ ਕਰਾਉਣ ਲਈ ਦਿੱਤੇ ਭਾਰਤ ਬੰਦ ਅਤੇ ਹੜਤਾਲ ਦੇ ਸੱਦੇ ਤੇ ਹੜਤਾਲ ਕਾਰਨ ਅਤੇ ਇਕੱਠਾਂ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ।

25 ਫਰਵਰੀ ਨੂੰ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਦੇ ਸੱਦੇ ਤੇ ਸੰਗਰੂਰ ਵਿੱਚ ਹੋਣ ਵਾਲੀ ਰੈਲੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ। ਪੰਜਾਬ ਪੈਨਸ਼ਨਰ ਅਤੇ ਮੁਲਾਜ਼ਮ ਸਾਂਝਾ ਫਰੰਟ ਵੱਲੋਂ ਦਿੱਤੇ ਸੱਦੇ ਅਨੁਸਾਰ ਪੰਜਾਬ ਦੇ ਐਮ ਐਲ ਏ ਦੇ ਘਰਾਂ ਅੱਗੇ ਧਰਨੇ ਦੇ ਕੇ ਰੋਸ ਪੱਤਰ ਦੇਣ ਦੇ ਪ੍ਰੋਗਰਾਮਾਂ ਵਿੱਚ ਪਹਿਲਾਂ ਵਾਂਗ ਹੀ ਸ਼ਾਮਿਲ ਹੋਣ ਦਾ ਫੈਸਲਾ। ਅਧਿਆਪਕਾਂ ਦੀਆਂ ਘਰਾਂ ਤੋਂ ਬਹੁਤ ਦੂਰ ਲੱਗਦੀਆਂ ਚੋਣ ਡਿਊਟੀਆਂ ਸਬੰਧੀ ਚੋਣ ਕਮਿਸ਼ਨਰ ਪੰਜਾਬ ਨੂੰ ਡੈਪੂਟੇਸ਼ਨ ਮਿਲਣ ਦਾ ਫੈਸਲਾ ਕੀਤਾ ਗਿਆ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੁਲਾਜ਼ਮਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਾਂਝੀਆਂ ਮੰਗਾਂ ਸਬੰਧੀ ਸਾਂਝੀ ਸਰਗਰਮੀ ਕਰਨ ਸਬੰਧੀ ਰੱਖੀ ਗਈ ਬਰਨਾਲਾ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋਣ ਦਾ ਫੈਸਲਾ। ਸੂਬਾ ਕਮੇਟੀ ਵੱਲੋਂ ਜਸਪ੍ਰੀਤ ਕੌਰ ਲੈਕਚਰਾਰ ਕੈਮਿਸਟਰੀ ਦੇਸਰਾਜ ਸਕੂਲ ਜ਼ਿਲ੍ਹਾ ਬਠਿੰਡਾ ਦੀ ਜਬਰੀ ਕੀਤੀ ਬਦਲੀ ਦੇ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਫੈਸਲਾ।

ਡੀ.ਐੱਸ.ਈ. (ਸੈ.ਸਿੱ.) ਅਤੇ ਡੀ.ਐੱਸ.ਈ. (ਐ.ਸਿੱ.) ਨੂੰ ਮਿਲ ਕੇ ਹੇਠ ਲਿਖੇ ਮਸਲੇ ਉਠਾਉਣ ਦਾ ਫੈਸਲਾ ਕੀਤਾ ਗਿਆ

1. ਐਸ.ਐਸ.ਏ. /ਆਰ.ਐਮ.ਐਸ.ਏ. ਅਧਿਆਪਕਾਂ ਦੀ ਸਮੇਂ ਅਨੁਸਾਰ ਛੁੱਟੀ ਵਧਾਉਣ ਦਾ ਮਸਲਾ।
2. ਸਿੱਧੀ ਭਰਤੀ ਰਾਹੀਂ ਆਏ ਹੈਡ ਟੀਚਰ, ਹੈੱਡ ਮਾਸਟਰ ਅਤੇ ਪ੍ਰਿੰਸੀਪਲ ਦੇ ਇੰਕਰੀਮੈਂਟ ਦਾ ਮਸਲਾ।
3. ਇਕੱਲੇ ਇਕੱਲੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਇੱਕ ਤੋਂ ਵੱਧ ਜ਼ਿਲ੍ਹੇ ਅਤੇ ਅਹੁਦੇ ਅਤੇ ਬਲਾਕ ਸਿੱਖਿਆ ਅਫਸਰ ਨੂੰ ਇੱਕ ਤੋਂ ਵੱਧ ਬਲਾਕ ਦੇਣ ਦਾ ਮਸਲਾ।
4. ਈ.ਜੀ ਐਸ., ਐੱਸ ਟੀ ਆਰ ਏ ਆਈ ਈ.ਅਤੇ ਆਈ.ਈ.ਵੀ ਜਿਹੜੇ ਕਿ ਹੁਣ 10 ਸਾਲਾਂ ਦੀ ਸ਼ਰਤ ਪੂਰੀ ਕਰਦੇ ਹਨ ਉਹਨਾਂ ਦਾ ਤਨਖਾਹ ਵਾਧਾ ਕਰਨ ਦਾ ਮਸਲਾ।
5. ਵਿਭਾਗ ਦੀ ਗਲਤੀ ਕਾਰਨ ਵੱਖ-ਵੱਖ ਭਾਰਤੀਆਂ ਅਧੀਨ ਲੇਟ ਭਰਤੀ ਹੋਏ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਮਸਲਾ।
6. ਰਾਮਸਾ ਅਧੀਨ ਭਰਤੀ ਹੈਡ ਮਾਸਟਰਾਂ ਨੂੰ ਸਿੱਖਿਆ ਵਿਭਾਗ ਵਿੱਚ ਪੂਰੇ ਤਨਖਾਹ ਸਕੇਲਾਂ ਤੇ ਰੈਗੂਲਰ ਕਰਨ ਦਾ ਮਸਲਾ।

ਅੱਜ ਦੀ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਵਿਤ ਸਕੱਤਰ ਜਸਵਿੰਦਰ ਸਿੰਘ ਤੋਂ ਇਲਾਵਾ ਰੇਸ਼ਮ ਸਿੰਘ ਖੇਮੂਆਣਾ, ਦਾਤਾ ਸਿੰਘ ਨਮੋਲ, ਹਰਜਿੰਦਰ ਸਿੰਘ ਅਨੂਪਗੜ੍ਹ, ਹਰਜੀਤ ਸਿੰਘ ਸੁਧਾਰ, ਬਲਰਾਮ ਸ਼ਰਮਾ, ਗਗਨਦੀਪ ਸਿੰਘ, ਸੁਖਪਾਲਜੀਤ ਸਿੰਘ ਮੋਗਾ, ਜਗਵੀਰਨ ਕੌਰ, ਗੁਰਮੀਤ ਸਿੰਘ ਕੋਟਲੀ, ਬਲਜਿੰਦਰ ਸਿੰਘ ਮਲੇਰਕੋਟਲਾ, ਦਵਿੰਦਰ ਸਿੱਧੂ ਜਗਰਾਉਂ, ਸ਼ਰਨਜੀਤ ਸਿੰਘ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments